Site icon Amritsar Awaaz

ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ Chief Khalsa Diwaan ਵੱਲੋ ਅੱਜ ਠੰਡੇ ਮਿੱਠੇ ਜੱਲ ਦੀ ਛਬੀਲ ਅਤੇ ਲੰਗਰ ਲਗਾਏ ਗਏ। 

ਇਸ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਅਤੇ ਵੱਧ ਚੜ੍ਹ ਕੇ ਸੇਵਾ ਚ ਹਿੱਸਾ ਲਿਆ। Chief Khalsa Diwaan ਦੇ ਗੁਰਦੁਆਰਾ ਸਾਹਿਬ ‘ਚ ਰਾਗੀ ਸਿੰਘਾਂ ਵੱਲੋ ਕੀਰਤਨ ਕੀਤਾ ਗਿਆ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਤੇ Chief Khalsa Diwaan ਦੇ Additional Secretary ਸ੍ਰ. ਸੁਖਜਿੰਦਰ ਸਿੰਘ (ਪ੍ਰਿੰਸ) ਜੀ ਵੱਲੋਂ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ।

ਛਬੀਲਾਂ ਦਾ ਇਤਿਹਾਸ – ਪੁਰਾਣੇ ਸਮੇਂ ਵਿਚ ਗਰਮੀਆਂ ਦੇ ਦੌਰਾਨ ਆਉਣ ਵਾਲੀ ਸੰਗਤ, ਜੋ ਕਿ ਦੂਰ-ਦੂਰ ਦੇ ਇਲਾਕੇ ਤੋਂ ਇੱਥੇ ਅਫ਼ਗਾਨਿਸਤਾਨ ਤੋਂ ਆਉਂਦੀ ਸੀ, ਉਹਨਾਂ ਨੂੰ ਗੁੜ ਦਾ ਮਿੱਠਾ ਦੁੱਧ ਦਿੱਤਾ ਜਾਂਦਾ ਸੀ। 

ਸਾਂਤੀ ਦੇ ਪੁੰਜ ਗੁਰੂ ਅਰਜੁਨ ਦੇਵ ਜੀ,1606 ਵਿਚ ਸੱਭ ਤੋਂ ਪਹਿਲੇ ਸਿੱਖ ਸ਼ਹੀਦ ਹੋਏ ਹਨ, ਜਦੋਂ ਉਹਨਾਂ ਨੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕਹਿਣ ਤੇ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਉਚਾਰੀ ਬਾਣੀ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ, ਤਾਂ ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਉਨ੍ਹਾਂ ਉੱਤੇ ਗਰਮ ਰੇਤ ਪਾ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਘਟਨਾ ਨੂੰ ਸ਼ਰਧਾਂਜਲੀ ਦੇ ਤੌਰ ਤੇ ਯਾਦ ਕਰਨ ਦੀ ਬਜਾਏ ਗੁਰੂ ਜੀ ਨੇ ਸਿੱਖਾਂ ਨੂੰ ਵਾਹਿਗੁਰੂ ਜੀ ਦੀ ਹਰ ਇੱਛਾ ਨੂੰ ‘ਤੇਰਾ ਭਾਣਾ ਮੀਠਾ ਲਾਗੇ’ ਮੰਨ ਕੇ ਸਵੀਕਾਰ ਕਰਨਾ ਸਿਖਾਇਆ। ਇਸ ਲਈ ਸਿੱਖਾਂ ਨੇ ਇਸ ਮੌਕੇ ਤੇ ਦੂਸਰਿਆਂ ਦੀ ਸੇਵਾ ਕਰਕੇ ਉਹਨਾਂ ਉੱਪਰ ਹੋਏ ਇਸ ਹਮਲੇ ਦੀ ਨਕਾਰਤਮਕਤਾ ਨੂੰ ਸਕਾਰਤਮਕਤਾ ਵਿਚ ਬਦਲ ਦਿੱਤਾ। ਸਿੱਖ ਆਪਣੇ ਗੁਰੂ ਨੂੰ ਮਹਿਸੂਸ ਹੋਣ ਵਾਲੀ ਤਪਸ਼ ਨੂੰ  ਠੰਡਾ ਪਾਣੀ ਪਿਲਾ ਕੇ ਬੁਜਾਉਂਦੇ ਹਨ ਅਤੇ ਆਪਣੇ ਗੁਰੂ ਦੇ ਬਲੀਦਾਨ ਦਾ ਸਨਮਾਨ ਕਰਦੇ ਹਨ।  ਇਹੀ ਚੜ੍ਹਦੀ ਕਲਾ ਹੈ।

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ

ਧੰਨਵਾਦ

Exit mobile version