
ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਯਾਤਰੀਆਂ ਦੀ ਵੱਧ ਰਹੀ ਭੀੜ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਲੁਧਿਆਣਾ ਤੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਸਹੂਲਤ ਮਿਲੇਗੀ।ਇਸ ਸਮੇਂ ਬਿਹਾਰ ਅਤੇ ਯੂ.ਪੀ. ਵੱਲ ਜਾਣ ਵਾਲੀਆਂ ਟਰੇਨਾਂ ‘ਚ 100-100 ਤੋਂ ਵੱਧ ਵੇਟਿੰਗ ਚੱਲ ਰਹੀ ਹੈ, ਜਦਕਿ ਕਈ ਟਰੇਨਾਂ ‘ਚ ਜਗ੍ਹਾ ਨਾ ਹੋਣ ਦੀ ਸਥਿਤੀ ਬਣੀ ਹੋਈ ਹੈ। ਸਥਿਤੀ ਇਹ ਹੈ ਕਿ ਬਿਹਾਰ ਅਤੇ ਯੂ.ਪੀ. ਲੁਧਿਆਣਾ ਤੋਂ ਜਾਣ ਵਾਲੇ ਯਾਤਰੀਆਂ ਨੇ ਵੀ ਅੰਮ੍ਰਿਤਸਰ, ਜਲੰਧਰ, ਫਗਵਾੜਾ, ਪਠਾਨਕੋਟ ਅਤੇ ਜੰਮੂ ਰੇਲਵੇ ਸਟੇਸ਼ਨਾਂ ਤੋਂ ਆਪਣੀ ਬੁਕਿੰਗ ਕਰਵਾ ਲਈ ਹੈ ਅਤੇ ਬੋਰਡਿੰਗ ਸਟੇਸ਼ਨ ਨੂੰ ਲੁਧਿਆਣਾ ਹੀ ਰੱਖਿਆ ਹੈ। ਟਰੇਨਾਂ ‘ਚ ਵਧਦੀ ਭੀੜ ਨੂੰ ਦੇਖਦਿਆਂ ਵਿਭਾਗ ਵੱਲੋਂ 6 ਹੋਰ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਹੋਲਟ ਲੁਧਿਆਣਾ ‘ਚ ਵੀ ਰੱਖਿਆ ਗਿਆ ਹੈ,ਜੋ 18 ਮਾਰਚ ਤੋਂ 1 ਅਪ੍ਰੈਲ ਤੱਕ ਚੱਲਣਗੀਆਂ।
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ