- admin
- Religious
ਚੀਫ਼ ਖ਼ਾਲਸਾ ਦੀਵਾਨ ਵੱਲੋਂ ਨਗਰ—ਕੀਰਤਨ ਦਾ ਕੀਤਾ ਗਿਆ ਨਿੱਘਾ ਸੁਆਗਤ
(ਚੀਫ਼ ਖ਼ਾਲਸਾ ਦੀਵਾਨ ਵੱਲੋਂ ਨਗਰ—ਕੀਰਤਨ ਦਾ ਨਿੱਘਾ ਸੁਆਗਤ)
ਅੱਜ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵੱਲੋਂ ਧੰਨ—ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਭਗਤਾਂਵਾਲਾ ਵਿਖੇ ਪੁੱਜਣ ਤੇ ਨਿੱਘਾ ਸੁਆਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਪੰਜ ਪਿਆਰਿਆਂ ਦੀ ਛੱਤਰ ਛਾਇਆ ਹੇਠ ਸਜਾਏ ਗਏ ਨਗਰ—ਕੀਰਤਨ ਦਾ ਸਕੂਲ ਦੀ ਬੈਂਡ ਟੀਮ ਨੇ ਬੈਂਡ ਦੀਆਂ ਧੁਨਾਂ ਨਾਲ ਸੁਆਗਤ ਕੀਤਾ ਅਤੇ ਸਕੂਲ ਦੀ ਕੀਰਤਨ ਟੀਮ ਵੱਲੋ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ਸ਼ਬਦ ਕੀਰਤਨ ਗਾਇਨ ਕਰਕੇ ਗੁਰੂ ਚਰਨਾਂ ਵਿਚ ਸਤਿਕਾਰ ਸਹਿਤ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੋਕੇ ਸਕੂਲ ਵਿਦਿਆਰਥੀਆਂ ਵੱਲੋਂ ਹੱਥ ਨਾਲ ਬਣਾਏ ਗਏ ਧਾਰਮਿਕ ਕਕਾਰਾਂ ਸਮੇਤ ਸਿੱਖ ਇਤਿਹਾਸ ਨੂੰ ਉਜਾਗਰ ਕਰਦੀ ਹੋਈ ਪ੍ਰਦਰਸ਼ਨੀ ਵੀ ਲਗਾਈ ਗਈ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਐਡੀ.ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੁਆਗਤ ਸਮੇਂ ਪੰਜ ਪਿਆਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੀ ਹਜ਼ੂਰੀ ਵਿਚ ਸਿਹਰੇ ਪਾ ਕੇ ‘‘ਜੀ ਆਇਆ ਨੂੰ** ਆਖਿਆ ਗਿਆ। ਧੰਨ—ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਚੀਫ਼ ਖ਼ਾਲਸਾ ਦੀਵਾਨ ਮੈਂਬਰ ਸਾਹਿਬਾਨ ਅਤੇ ਸਕੂਲ ਸਟਾਫ ਵੱਲੋਂ ਪਾਲਕੀ ਸਾਹਿਬ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ। ਖ਼ਾਲਸਾ ਪੰਥ ਦੀ ਫ਼ਤਹਿ ਨਾਲ ਸਾਰਾ ਵਾਤਾਵਰਣ ਗੂੰਜ਼ ਉਠਿਆ ਅਤੇ ‘‘ਬੋਲੇ ਸੋ ਨਿਹਾਲ** ਦੀ ਗੂੰਜ਼ ਨੇ ਸਭ ਨੂੰ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ** ਅੱਗੇ ਸ਼ਰਧਾ ਨਾਲ ਨਤਮਸਤਕ ਕਰ ਦਿੱਤਾ।ਦੀਵਾਨ ਪ੍ਰਬੰਧਕਾਂ ਅਤੇ ਚੀਫ਼ ਖ਼ਾਲਸਾ ਦੀਵਾਨ ਮੈਂਬਰਾਂ ਨੇ ਨਗਰ—ਕੀਰਤਨ ਵਿਚ ਸ਼ਾਮਲ ਨਿਹੰਗ ਜਥੇਬੰਦੀਆਂ, ਪ੍ਰਮੁੱਖ ਸ਼ਖਸੀਅਤਾਂ ਦੇ ਨਾਲ—ਨਾਲ ਸੇਵਾ ਕਰਨ ਵਾਲੀਆ ਸੰਗਤਾਂ ਨੂੰ ਵੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਸਾਧ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ।
ਚੀਫ਼ ਖ਼ਾਲਸਾ ਦੀਵਾਨ ਵੱਲੋਂ ਨਗਰ—ਕੀਰਤਨ ਵਿਚ ਸ਼ਾਮਿਲ ਸਾਧ ਸੰਗਤ ਲਈ ਲੰਗਰ—ਪ੍ਰਸ਼ਾਦ ਅਤੇ ਚਾਹ—ਪਾਣੀ ਦੀ ਸੇਵਾ ਕੀਤੀ ਗਈ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਐਡੀ.ਆਨਰੇਰੀ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਐਡੀ ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਸਕੂਲ ਮੈਂਬਰ ਇੰਚਾਰਜ਼ ਸ੍ਰ.ਜਤਿੰਦਰਬੀਰ ਸਿੰਘ ਅਤੇ ਸ੍ਰ.ਰਾਬਿੰਦਰਬੀਰ ਸਿੰਘ ਭੱਲਾ, ਮੈਂਬਰਜ਼ ਚੀਫ਼ ਖ਼ਾਲਸਾ ਦੀਵਾਨ ਸ੍ਰ.ਹਰਮਨਜੀਤ ਸਿੰਘ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਸ੍ਰ.ਤਰਲੋਚਨ ਸਿੰਘ, ਸ੍ਰ.ਪ੍ਰਦੀਪ ਸਿੰਘ ਵਾਲੀਆ, ਸ੍ਰ.ਅਮਰਦੀਪ ਸਿੰਘ ਰਾਜੇਵਾਲ, ਸ੍ਰ.ਇੰਦਰਜੀਤ ਸਿੰਘ ਅੜੀ, ਸ੍ਰ.ਨਵਤੇਜ਼ ਸਿੰਘ ਨਾਰੰਗ, ਸ੍ਰ.ਗੁਰਬਖਸ਼ ਸਿੰਘ ਬੇਦੀ, ਸ੍ਰ.ਹਰਪ੍ਰੀਤ ਸਿੰਘ, ਸ੍ਰ.ਏ.ਪੀ.ਐਸ.ਮਾਨ, ਸ੍ਰ.ਅਵਤਾਰ ਸਿੰਘ ਘੁੱਲਾ, ਸ੍ਰ.ਵਰਿੰਦਰਪਾਲ ਸਿੰਘ ਕੋਚਰ, ਸ੍ਰ.ਹਰਜੀਤ ਸਿੰਘ ਸੱਚਦੇਵਾ, ਸ੍ਰ.ਰਣਦੀਪ ਸਿੰਘ, ਸ੍ਰ.ਆਰ.ਪੀ.ਸਿੰਘ, ਪ੍ਰਿੰਸੀਪਲ ਮੈਡਮ ਜਸਪਾਲ ਕੌਰ ਅਤੇ ਹੋਰ ਮੈਂਬਰ ਸਾਹਿਬਾਨ, ਸਕੂਲ ਸਟਾਫ ਨੇ ਵੀ ਨਗਰ ਕੀਰਤਨ ਵਿਚ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆ।