Site icon Amritsar Awaaz

Hoshiarpur: ‘ਚ ਵੱਡੀ ਵਾਰਦਾਤ, ਘਰੇਲੂ ਝਗੜੇ ਨੂੰ ਸੁਲਝਾਉਣ ਆਏ ਨੌਜਵਾਨ ਦਾ ਕੀਤਾ ਕ/ਤਲ-

ਹੁਸ਼ਿਆਰਪੁਰ ਵਿੱਚ ਲਗਾਤਾਰ ਤੀਜੇ ਦਿਨ ਇੱਕ ਹੋਰ ਕਤਲ ਹੋਇਆ ਹੈ। ਇਹ ਮਾਮਲਾ ਮੁਹੱਲਾ ਕਮਾਲਪੁਰ ਦਾ ਹੈ, ਜਿੱਥੇ ਘਰੇਲੂ ਝਗੜੇ ਨੂੰ ਸੁਲਝਾਉਣ ਆਏ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਜੈ ਸੰਧੂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਾਂ-ਪੁੱਤ ਦੇ ਝਗੜੇ ਨੂੰ ਸੁਲਝਾਉਣ ਲਈ ਉਸ ਦੀ ਧੀ ਆਪਣੇ ਦਾ ਪਤੀ ਤੇ ਉਸ ਦੇ ਦੋਸਤ ਅਜੈ ਸੰਧੂ ਦੇ ਨਾਲ ਪਹੁੰਚੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਕਰਨ ਬਾਲੀ ਉਸਦਾ ਪੁੱਤਰ ਨਿਤਿਨ ਬਾਲੀ, ਉਸ ਦੀ ਪਤਨੀ ਮੀਨਾ ਬਾਲੀ ਅਤੇ ਚਾਰ ਤੋਂ ਪੰਜ ਹੋਰ ਨੌਜਵਾਨਾਂ ਵਿੱਚ ਝਗੜਾ ਹੋ ਗਿਆ। ਦੋਸ਼ ਹੈ ਕਿ ਝਗੜੇ ਦੌਰਾਨ ਅਜੈ ਸੰਧੂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਅਜੈ ਸੰਧੂ ਨੂੰ ਨੇੜਲੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਡੀਐਸਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਇਹ ਘਰੇਲੂ ਝਗੜਾ ਸੀ ਅਤੇ ਦੋਸ਼ੀ ਦੀ ਧੀ, ਉਸ ਦੇ ਪਤੀ ਅਤੇ ਉਨ੍ਹਾਂ ਦੇ ਦੋਸਤ ਅਜੈ ਸੰਧੂ ਝਗੜੇ ਨੂੰ ਸੁਲਝਾਉਣ ਲਈ ਪਹੁੰਚੇ ਸਨ। ਲੜਾਈ ਵਧ ਗਈ, ਅਤੇ ਦੋਸ਼ੀ ਨੇ ਅਜੈ ਸੰਧੂ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਤੱਕ ਅਜੈ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਉਸ ਦ ਮੌਤ ਹੋ ਚੁੱਕੀ ਸੀ।

Exit mobile version