Site icon Amritsar Awaaz

Bathinda ‘ਚ ਮੋਮਸ ਦੀ ਰੇੜੀ ਲਾਉਣ ਵਾਲੇ ‘ਤੇ ਨਕਾਬਪੋਸ਼ ਬਾਈਕ ਸਵਾਰ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ !

Bathinda News : ਬਠਿੰਡਾ ਸਿਵਲ ਹਸਪਤਾਲ ਵਿਖੇ ਦਾਖਲ ਪੀੜਤ ਵਿਅਕਤੀ ਮਨ ਬਹਾਦਰ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਹੀ ਆਪਣੀ ਫਾਸਟ ਫੂਡ ਦੀ ਰੇੜੀ ਲਾਉਂਦਾ ਹੈ ਪ੍ਰਤਾਪ ਨਗਰ ਨਜਦੀਕ ਬੀਤੀ ਰਾਤ ਜਦੋਂ ਉਸਦੇ ਵੱਲੋਂ ਰੇੜੀ ਲਾਈ ਗਈ ਸੀ ਅਤੇ ਰਾਤ ਦੇ ਸਮੇਂ ਬਾਈਕ ਉੱਪਰ ਸਵਾਰ ਹੋ ਕੇ ਆਏ ਨੌਜਵਾਨ ਤਿੰਨ ਜਿਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ ,ਬਿਨਾਂ ਗੱਲਬਾਤ ਕੀਤੇ ਹੀ ਮੇਰੇ ਉੱਪਰ ਹਮਲਾ ਕਰ ਦਿੱਤਾ ਗਿਆ ਹੈ ਅਤੇ ਮੇਰੀਆਂ ਉਗਲਾਂ ਵੱਡੀਆਂ ਗਈਆਂ ਹਨ

Bathinda News : ਬਠਿੰਡਾ ਸਿਵਲ ਹਸਪਤਾਲ ਵਿਖੇ ਦਾਖਲ ਪੀੜਤ ਵਿਅਕਤੀ ਮਨ ਬਹਾਦਰ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਹੀ ਆਪਣੀ ਫਾਸਟ ਫੂਡ ਦੀ ਰੇੜੀ ਲਾਉਂਦਾ ਹੈ ਪ੍ਰਤਾਪ ਨਗਰ ਨਜਦੀਕ ਬੀਤੀ ਰਾਤ ਜਦੋਂ ਉਸਦੇ ਵੱਲੋਂ ਰੇੜੀ ਲਾਈ ਗਈ ਸੀ ਅਤੇ ਰਾਤ ਦੇ ਸਮੇਂ ਬਾਈਕ ਉੱਪਰ ਸਵਾਰ ਹੋ ਕੇ ਆਏ ਨੌਜਵਾਨ ਤਿੰਨ ਜਿਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ ,ਬਿਨਾਂ ਗੱਲਬਾਤ ਕੀਤੇ ਹੀ ਮੇਰੇ ਉੱਪਰ ਹਮਲਾ ਕਰ ਦਿੱਤਾ ਗਿਆ ਹੈ ਅਤੇ ਮੇਰੀਆਂ ਉਗਲਾਂ ਵੱਡੀਆਂ ਗਈਆਂ ਹਨ ਅਤੇ ਮੇਰੇ ਸਿਰ ‘ਤੇ ਸੱਟਾਂ ਮਾਰੀਆਂ। ਇਸ ਦੇ ਨਾਲ ਹੀ ਮੇਰੀ ਜੇਬ ‘ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਜ਼ਖਮੀ ਹਾਲਾਤ ‘ਚ ਮੈਨੂੰ ਸੁੱਟ ਕੇ ਫਰਾਰ ਹੋ ਗਏ ।

ਜ਼ਖਮੀ ਮਨ ਬਹਾਦਰ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਸਾਡਾ ਸਾਥੀ ਹੈ ਜੋ ਇਹ ਕੰਮ ਕਰਦਾ ਹੈ ਇਸ ਉਪਰ ਤਿੰਨ ਨਕਾਬਪੋਸ਼ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸੀ ,ਜਿਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਸ ਉਪਰ ਹਮਲਾ ਕੀਤਾ ਅਤੇ ਇਸਦੀ ਪਤਨੀ ਰੋਂਦੀ ਹੋਈ ਸਾਡੇ ਕੋਲ ਆਈ ਅਤੇ ਇਸਨੂੰ ਜ਼ਖਮੀ ਹਾਲਾਤ ‘ਚ ਸਿਵਿਲ ਹਸਪਤਾਲ ਲਿਆਂਦਾ। ਸਾਡੀ ਪੁਲਿਸ ਤੋਂ ਮੰਗ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ।

ਜ਼ਖਮੀ ਵਿਅਕਤੀ ਦਾ ਹਾਲ ਜਾਨਣ ਦੇ ਲਈ ਸਿਵਲ ਹਸਪਤਾਲ ਵਿਖੇ ਐਸਪੀਸੀਟੀ ਨਰਿੰਦਰ ਸਿੰਘ ਪੁੱਜੇ ਜਿਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਵਿਅਕਤੀ ਦਾ ਹਾਲ ਜਾਣਿਆ ਹੈ ਅਤੇ ਜਾਣਕਾਰੀ ਹਾਸਿਲ ਕੀਤੀ ਹੈ। ਸਾਡੇ ਵੱਲੋਂ ਜਲਦ ਉਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਇਹ ਮੋਮਸ ਦੀ ਰੇੜੀ ਲਾਉਂਦਾ ਹੈ, ਉਸ ਰੇੜੀ ਉੱਪਰ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਵਿਅਕਤੀ ਆਏ ਹਨ ,ਉਹਨਾਂ ਨੇ ਇਸ ਉੱਪਰ ਹਮਲਾ ਕੀਤਾ ਹੈ।

Exit mobile version