Site icon Amritsar Awaaz

Batala: ਪੁਲਿਸ ਦੀ ਵੱਡੀ ਸਫ਼ਲਤਾ: 50 ਲੱਖ ਦੀ ਫਿਰੌਤੀ ਮੰਗਣ ਵਾਲੇ ਮਨੂ ਅਗਵਾਨ ਗੈਂਗ ਦੇ 02 ਗੁਰਗੇ ਹਥਿਆਰਾਂ ਸਣੇ ਕਾਬੂ:

ਐਸਐਸਪੀ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਇਸ ਮੁੱਕਦਮਾ ਵਿੱਚ ਦੋਸ਼ੀਆਂ ਨੂੰ ਜਲਦ ਟ੍ਰੇਸ ਅਤੇ ਗ੍ਰਿਫ਼ਤਾਰ ਕਰਨ ਲਈ ਐਸਪੀ ਸੰਦੀਪ ਵਢੇਰਾ, ਡੀ.ਐੱਸ.ਪੀ ਸ੍ਰੀ ਹਰਗੋਬਿੰਦਪੁਰ ਸ੍ਰੀ ਹਰੀਸ਼ ਬਹਿਲ, ਮੁੱਖ ਅਫ਼ਸਰ ਥਾਣਾ ਸ੍ਰੀ ਹਰਗੋਬਿੰਦਪੁਰ ਅਤੇ ਇੰਚਾਰਜ਼ ਸੀਆਈਏ ਸੁਖਰਾਜ ਸਿੰਘ ਬਟਾਲਾ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।
ਬਟਾਲਾ ਪੁਲਿਸ ਨੇ ਵਿਦੇਸ਼ ‘ਚ ਬੈਠੇ ਗੈਂਗਸਟਰ ਮਨੂ ਅਗਵਾਨ ਗੈਂਗ ਦੇ ਦੋ ਗੁਰਗੇ ਕਾਬੂ ਕਰਕੇ ਉਨ੍ਹਾ ਪਾਸੋਂ ਪਿਸਤੌਲ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮਾਂ ਨੇ ਬੀਤੇ ਦਿਨ ਹੀ ਮਨੂ ਅਗਵਾਨ ਦੇ ਗੈਂਗ ਵੱਲੋਂ ਥਾਣਾ ਘੁਮਾਣ ਦੇ ਪਿੰਡ ਪੇਜੋ ਚੱਕ ਦੇ ਇੱਕ ਵਿਅਕਤੀ ਤੋਂ 50 ਲੱਖ ਦੀ ਫਿਰੌਤੀ ਮੰਗੀ ਸੀ ਅਤੇ ਉਸ ਦੇ ਘਰ ਦੇ ਗੇਟ ਅੱਗੇ ਗੋਲੀਆਂ ਚਲਾਈਆਂ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਡਾ ਮਹਿਤਾਬ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਡੀਆਈਜੀ ਬਾਰਡਰ ਰੇਂਜ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਜ਼ਿਲਾ ਬਟਾਲਾ ਵੱਲੋਂ ਗੈਂਗਸਟਰਾਂ ਪ੍ਰਤੀ ਅਪਣਾਈ ਗਈ ਜ਼ੀਰੋ ਟੋਲਰੈਂਸ ਨੀਤੀ ਦੇ ਮੱਦੇਨਜ਼ਰ ਥਾਣਾ ਘੁਮਾਣ ਵਿਖੇ 21 ਦਸੰਬਰ 2025 ਨੂੰ ਜਤਿੰਦਰ ਸਿੰਘ ਪੇਜੋਚੱਕ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਨੂ ਅਗਵਾਣ ਗੈਂਗ ਵੱਲੋਂ ਉਸ ਕੋਲੋਂ 50 ਲੱਖ ਦੀ ਫਿਰੋਤੀ ਮੰਗੀ ਗਈ ਹੈ ਅਤੇ ਫਿਰੋਤੀ ਨਾ ਦੇਣ ਤੇ ਉਸ ਦ ਘਰ ਦੇ ਗੇਟ ਉੱਤੇ ਅੱਠ ਗੋਲੀਆਂ ਚਲਾਈਆਂ ਗਈਆਂ ਹਨ।
ਐਸਐਸਪੀ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਇਸ ਮੁੱਕਦਮਾ ਵਿੱਚ ਦੋਸ਼ੀਆਂ ਨੂੰ ਜਲਦ ਟ੍ਰੇਸ ਅਤੇ ਗ੍ਰਿਫ਼ਤਾਰ ਕਰਨ ਲਈ ਐਸਪੀ ਸੰਦੀਪ ਵਢੇਰਾ, ਡੀ.ਐੱਸ.ਪੀ ਸ੍ਰੀ ਹਰਗੋਬਿੰਦਪੁਰ ਸ੍ਰੀ ਹਰੀਸ਼ ਬਹਿਲ, ਮੁੱਖ ਅਫ਼ਸਰ ਥਾਣਾ ਸ੍ਰੀ ਹਰਗੋਬਿੰਦਪੁਰ ਅਤੇ ਇੰਚਾਰਜ਼ ਸੀਆਈਏ ਸੁਖਰਾਜ ਸਿੰਘ ਬਟਾਲਾ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਦੌਰਾਨੇ ਤਫ਼ਤੀਸ਼ ਬਟਾਲਾ ਪੁਲਿਸ ਦੀਆਂ ਟੀਮਾਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 02 ਅਣਪਛਾਤੇ ਨੌਜਵਾਨਾਂ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਵਾਰਦਾਤ ਦੌਰਾਨ ਵਰਤੇ ਗਏ ਪਿਸਟਲ ਅਤੇ ਮੋਟਰਸਾਇਕਲ ਨੂੰ ਵੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਚ ਹਰਵਿੰਦਰ ਸਿੰਘ ਉਰਫ਼ ਕਰਨ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ ਥਾਣਾ ਲੋਪੋਕੇ ਅੰਮ੍ਰਿਤਸਰ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ ਥਾਣਾ ਲੋਪੋਕੇ ਅੰਮ੍ਰਿਤਸਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਇੱਕ ਪਿਸਟਲ 30 ਬੋਰ ਅਤੇ 6 ਜਿੰਦਾ ਰੌਂਦ ਅਤੇ ਵਾਰਦਾਤ ਵੇਲੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਦੋਵੇਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਜਾਰੀ ਹੈ ਅਤੇ ਅਹਿਮ ਖਲਾਸੇ ਹੋਣ ਦੀ ਉਮੀਦ ਹੈ।।

Exit mobile version