ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਲੋ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਸੁੰਦਰੀਕਰਨ ਲਈ ਜਾਰੀ ਕੀਤੇ ਵਿਵਾਦਤ 55 ਕਰੋੜ ਦੇ ਟੈਡਰ ਦੇ ਮਾਮਲੇ ਵਿੱਚ ਸਰਕਾਰ ਵਲੋ ਐਸ.ਐਸ.ਪੀ ਵਿਜੀਲੈਸ ਅੰਮ੍ਰਿਤਸਰ ਦੀ ਮੁਅੱਤਲੀ ਤੋ ਬਾਅਦ ਅੱਜ ਇਸ ਟੈਡਰ ਵਿੱਚ ਸਮੂਲੀਅਤ ਰੱਖਦੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਐਸ.ਸੀ ਸਤਭੂਸ਼ਣ ਸਚਦੇਵਾ ਸਮੇਤ ਦੋ ਐਕਸੀਅਨਾਂ ਬਿਕਰਮਜੀਤ ਸਿੰਘ, ਰੁਪਿੰਦਰਪਾਲ ਸਿੰਘ ਕਾਹਲੋ,ਸਹਾਇਕ ਟਰੱਸਟ ਇੰਜਨੀਅਰ ਸੁਖਰਿੰਮਨਪਾਲ ਸਿੰਘ, ਸ਼ੁਭਮ ਸਿੰਘ ਤੇ ਮਨਪ੍ਰੀਤ ਸਿੰਘ ਤੋ ਇਲਾਵਾ ਜੇ.ਈ ਮਨਦੀਪ ਸਿੰਘ ਨੂੰ ਤਾਰੁੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਉਨਾਂ ਦਾ ਹੈਡਕੁਆਟਰ ਚੰਡੀਗੜ੍ਹ ਬਣਾਇਆ ਗਿਆ ਹੈ।
ਜਾਰੀ ਹੁਕਮਾਂ ਵਿੱਚ ਭਾਂਵੇ ਮੁਅੱਤਲੀ ਦੇ ਕਾਰਨ ਸ਼ਪਸਟ ਨਹੀ ਲਿਖੇ ਗਏ ਪਰ ਸਮਝਿਆ ਜਾ ਰਿਹਾ ਹੈ ਕਿ ਵਿਵਾਦਤ ਟੈਡਰ ਕਾਰਨ ਹੀ ਪਏ ਰੌਲੇ ਤੋ ਸਰਕਾਰ ਵਲੋ ਬਾਅਦ ਇਹ ਕਦਮ ਪੁੱਟਿਆ ਗਿਆ ਹੈ। ਜਿਕਰਯੋਗ ਹੈ ਕਿ ਇਹ ਹੁਕਮ ਉਸ ਸਮੇ ਜਾਰੀ ਕੀਤੇ ਗਏ ਜਦ ਇਥੇ ਨਵੇ ਐਸ.ਐਸ.ਪੀ ਵਿਜੀਲੈਸ ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਗਏ ਸਨ।
ਪੰਜਾਬ ਸਰਕਾਰ ਨੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਐਸ.ਸੀ ਤੇ ਦੋ ਐਕਸੀਅਨਾਂ ਸਮੇਤ 7 ਅਧਿਕਾਰੀ ਕੀਤੇ ਮੁਅੱਤਲ :
