ਅੰਮ੍ਰਿਤਸਰ (ਸੰਜੀਵ)- ਕੱਪੜਿਆਂ ਨੂੰ ਲੈ ਕੇ ਦੋ ਭੈਣਾਂ ਥਾਣਾ ਗੇਟ ਹਕੀਮਾ ਦੇ ਬਾਹਰ ਆਪਸ ਵਿਚ ਭਿੜ ਗਈਆਂ, ਜਿਥੇ ਦੋਵਾਂ ਧਿਰਾਂ ਨੂੰ ਪੁਲਸ ਕਰਮਚਾਰੀ ਸ਼ਾਂਤ ਕਰਵਾਉਂਦੇ ਦਿਖਾਈ ਦਿੱਤੇ ਪਰ ਦੋਵਾਂ ਪਾਸਿਓਂ ਗੁੱਸਾ ਇਸ ਕਦਰ ਸੀ ਕਿ ਉਹ ਇਕ ਦੂਸਰੇ ’ਤੇ ਧੱਕਾਮੁੱਕੀ ਹੋ ਰਹੀਆਂ ਸੀ। ਇਸ ਦੌਰਾਨ ਇਕ ਭੈਣ ਦੇ ਬੁਆਏਫ੍ਰੈਂਡ ਆਪਣੇ ਸਾਥੀਆਂ ਨਾਲ ਦੂਜੀ ਧਿਰ ਦੀ ਜੰਮ ਕੇ ਕੁੱਟਮਾਰ ਕੀਤੀ।
ਮਾਮਲਾ ਥਾਣਾ ਗੇਟ ਹਕੀਮਾਂ ਦੇ ਖੇਤਰ ਹਰੀਪੁਰਾ ਦਾ ਹੈ, ਜਿੱਥੇ ਭਾਵਨਾ ਨੇ ਦੱਸਿਆ ਕਿ ਉਸ ਦੀ ਭੈਣ ਦੇ ਬੁਆਏਫ੍ਰੈਂਡ ਨੇ ਰਾਜੀਨਾਮੇ ਲਈ ਆਪਣੇ ਘਰ ਬੁਲਾਇਆ ਸੀ ਅਤੇ ਉਹ ਆਪਣੀ ਮਾਮੀ ਦੇ ਨਾਲ ਗਈ ਸੀ, ਜਿੱਥੇ ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਮਾਮਲਾ ਥਾਣੇ ਪੁੱਜਾ ਤਾਂ ਦੋਵੇਂ ਧਿਰਾਂ ਇਕ ਵਾਰ ਫਿਰ ਆਪਸ ਵਿੱਚ ਭਿੜੀਆਂ ਅਤੇ ਜੰਮ ਕੇ ਗਾਲੀ-ਗਲੋਚ ਕੀਤਾ। ਭਾਵਨਾ ਨੇ ਦੱਸਿਆ ਕਿ ਇਕ ਦੂਜੇ ਦੇ ਕੱਪੜੇ ਪਹਿਨਣ ਨੂੰ ਲੈ ਕੇ ਦੋਵਾਂ ਵਿਚ ਵਿਵਾਦ ਹੋਇਆ ਸੀ ਜੋ ਥਾਣੇ ਤੱਕ ਪੁੱਜਾ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
