ਇਨ੍ਹਾਂ ਵੱਲੋਂ ਮੁਸਤੈਦੀ ਅਤੇ ਵਿਗਿਆਨਕ ਤਰੀਕੇ ਨਾਲ ਕੰਮ ਕਰਦੇ ਹੋਏ ਕੁਝ ਹੀ ਸਮੇਂ ਵਿੱਚ ਅਮਨਿੰਦਰ ਸਿੰਘ (40 ਸਾਲ), ਭਗਵੰਤ ਸਿੰਘ (64 ਸਾਲ) ਉਕਤਾਂ ਨੂੰ ਕਾਬੂ ਕੀਤਾ। ਇੰਨ੍ਹਾਂ ਕੋਲੋਂ ਕਤਲ ਸਮੇਂ ਵਰਤੇ ਹਥਿਆਰ (32 ਬੋਰ ਰਿਵਾਲਵਰ, 12 ਬੋਰ ਡਬਲ ਬੈਰਲ ਬੰਦੂਕ ਸਮੇਤ ਕਾਰਤੂਸ) ਅਤੇ ਸਕਰਾਪੀਓ ਕਾਰ ਬਿਨਾਂ ਨੰਬਰੀ ਨੂੰ ਬਰਾਮਦ ਕੀਤਾ ਗਿਆ ਹੈ।
ਪਿੰਡ ਖਿੱਲਣ ਵਿਖੇ ਦਿਨ ਦਿਹਾੜੇ ਹੋਏ ਸਾਬਕਾ ਕਾਂਗਰਸੀ ਸਰਪੰਚ ਦੇ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਜਾਣਕਾਰੀ ਪਰਦੀਪ ਸੰਧੂ (ਸਥਾਨਕ) ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 24 ਜਨਵਰੀ 2026 ਨੂੰ ਥਾਣਾ ਸਦਰ ਮਾਨਸਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਖਿੱਲਣ ਵਿਖੇ ਮਹਿੰਦਰਜੀਤ ਕੌਰ ( ਉਮਰ 45 ਸਾਲ) ਸਾਬਕਾ ਸਰਪੰਚ ਪਤਨੀ ਮਨਪ੍ਰੀਤ ਸਿੰਘ ਵਾਸੀ ਖਿੱਲਣ ਹਾਲ ਅਬਾਦ ਨੇੜੇ ਆਈਟੀਆਈ ਬੁਢਲਾਡਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ, ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਤੀ ਮਨਪ੍ਰੀਤ ਸਿੰਘ ਦੇ ਬਿਆਨ ਤੇ ਅਮਨਿੰਦਰ ਸਿੰਘ ਪੁੱਤਰ ਭਗਵੰਤ ਸਿੰਘ, ਭਗਵੰਤ ਸਿੰਘ ਪੁੱਤਰ ਮੱਲ ਸਿੰਘ, ਗੁਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਖਿੱਲਣ ਦੇ ਦਰਜ ਰਜਿਸਟਰ ਕੀਤਾ ਗਿਆ।
ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਬੂਟਾ ਸਿੰਘ ਉਪ ਕਪਤਾਨ ਪੁਲਿਸ (ਸਬ ਡਵੀਜ਼ਨ) ਦੀ ਅਗਵਾਈ ਹੇਠ ਇੰਸਪੈਕਟਰ ਅਮਰੀਕ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ, ਏਐਸਆਈ ਰਾਜਵਿੰਦਰ ਸਿੰਘ ਚੌਕੀ ਇੰਚਾਰਜ ਨਰਿੰਦਰਪੁਰਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।
ਇਨ੍ਹਾਂ ਵੱਲੋਂ ਮੁਸਤੈਦੀ ਅਤੇ ਵਿਗਿਆਨਕ ਤਰੀਕੇ ਨਾਲ ਕੰਮ ਕਰਦੇ ਹੋਏ ਕੁਝ ਹੀ ਸਮੇਂ ਵਿੱਚ ਅਮਨਿੰਦਰ ਸਿੰਘ (40 ਸਾਲ), ਭਗਵੰਤ ਸਿੰਘ (64 ਸਾਲ) ਉਕਤਾਂ ਨੂੰ ਕਾਬੂ ਕੀਤਾ। ਇੰਨ੍ਹਾਂ ਕੋਲੋਂ ਕਤਲ ਸਮੇਂ ਵਰਤੇ ਹਥਿਆਰ (32 ਬੋਰ ਰਿਵਾਲਵਰ, 12 ਬੋਰ ਡਬਲ ਬੈਰਲ ਬੰਦੂਕ ਸਮੇਤ ਕਾਰਤੂਸ) ਅਤੇ ਸਕਰਾਪੀਓ ਕਾਰ ਬਿਨਾਂ ਨੰਬਰੀ ਨੂੰ ਬਰਾਮਦ ਕੀਤਾ ਗਿਆ ਹੈ। ਵਜ੍ਹਾ ਰੰਜਿਸ਼ ਇਹ ਹੈ ਕਿ ਮ੍ਰਿਤਕ ਮਹਿੰਦਰਜੀਤ ਕੌਰ ਉਕਤ ਦਾ ਅਤੇ ਅਮਨਿੰਦਰ ਸਿੰਘ ਉਕਤਾਂ ਦਾ ਆਪਸ ਵਿੱਚ ਜ਼ਮੀਨੀ ਝਗੜਾ ਹੋਣ ਕਰਕੇ ਮਹਿੰਦਰਜੀਤ ਕੌਰ ਦਾ ਕਤਲ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ।
