Ludhiana News : ਬਾਥਰੂਮ ‘ਚ ਤਿਲਕਣ ਕਾਰਨ ਵਿਧਾਇਕ ਛੀਨਾ ਜ਼ਖ਼ਮੀ, 25 ਟਾਂਕੇ ਲੱਗੇ !

ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਅੱਜ ਸ਼ਾਮ ਆਪਣੇ ਘਰ ਦੇ ਬਾਥਰੂਮ ਵਿੱਚ ਤਿਲਕ ਗਏ। ਜਿਸ ਕਰਕੇ ਉਹਨਾਂ ਦੇ ਮੱਥੇ ਤੇ ਸੱਟ ਲੱਗ ਗਈ।

 ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਅੱਜ ਸ਼ਾਮ ਆਪਣੇ ਘਰ ਦੇ ਬਾਥਰੂਮ ਵਿੱਚ ਤਿਲਕ ਗਏ। ਜਿਸ ਕਰਕੇ ਉਹਨਾਂ ਦੇ ਮੱਥੇ ਤੇ ਸੱਟ ਲੱਗ ਗਈ।

ਸੱਟ ਇੰਨੀ ਗਹਿਰੀ ਤੇ ਵੱਡੀ ਸੀ ਕਿ ਉਨ੍ਹਾਂ ਨੂੰ 25 ਟਾਂਕੇ ਲੱਗੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਬੀਬੀ ਛੀਨਾ ਆਪਣੇ ਘਰ ਦੇ ਬਾਥਰੂਮ ਵਿੱਚ ਗਏ ਸਨ, ਜਿਸ ਦੌਰਾਨ ਜਦੋਂ ਉਹ ਵਾਸ਼ਵੇਸ਼ਨ ਤੇ ਹੱਥ ਧੋਣ ਲੱਗੇ, ਤਾਂ ਉਹਨਾਂ ਦਾ ਪੈਰ ਤਿਲਕ ਗਿਆ। ਪੈਰ ਤਿਲਕਣ ਕਰਕੇ ਉਹਨਾਂ ਦਾ ਸਿਰ ਵਾਸ਼ਵੇਸ਼ਨ ਦੀ ਟੂਟੀ ਤੇ ਜਾ ਲੱਗਾ। ਜਿਸ ਕਰਕੇ ਉਨਾਂ ਦੇ ਸਿਰ ਵਿੱਚੋਂ ਖੂਨ ਵਗਣ ਲੱਗ ਪਿਆ। ਗੰਭੀਰ ਜਖਮੀ ਹੋਣ ਕਰਕੇ ਬੀਬੀ ਛੀਨਾ ਨੂੰ ਉਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੁੱਗਰੀ ਦੇ ਪ੍ਰੋਫਾਇਲ ਹਸਪਤਾਲ ਵਿਖੇ ਲੈਜਾਂਦਾ ਗਿਆ। ਜਿੱਥੇ ਡਾਕਟਰਾਂ ਨੇ ਬੀਬੀ ਛੀਨਾ ਦੇ 25 ਟਾਂਕੇ ਲਗਾਏ। ਟਾਂਕੇ ਲਗਾਉਣ ਤੋਂ ਬਾਅਦ ਹੀ ਬੀਬੀ ਛੀਨਾ ਦੇ ਜਖਮ ਤੋਂ ਖੂਨ ਨਿਕਲਣਾ ਬੰਦ ਹੋਇਆ।

ਕੁੱਝ ਸਮਾਂ ਹਸਪਤਾਲ ਵਿੱਚ ਰੱਖਣ ਤੋਂ ਬਾਅਦ ਬੀਬੀ ਛੀਨਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਾਕਟਰਾਂ ਨੇ ਬੀਬੀ ਛੀਨਾ ਨੂੰ ਕੁੱਝ ਦਿਨਾਂ ਲਈ ਘਰ ਵਿੱਚ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਬੀਬੀ ਛੀਨਾ ਦੇ ਨਜ਼ਦੀਕਿਆਂ ਅਨੁਸਾਰ ਉਨਾਂ ਦੀ ਹਾਲਤ ਹੁਣ ਠੀਕ ਹੈ, ਪਰ ਡਾਕਟਰ ਨੇ ਉਹਨਾਂ ਨੂੰ ਕੁੱਝ ਦਿਨ ਘਰ ਵਿੱਚ ਹੀ ਆਰਾਮ ਕਰਨ ਲਈ ਆਖਿਆ ਹੈ। ਇਸ ਲਈ ਬੀਬੀ ਛੀਨਾ ਕੁੱਝ ਦਿਨ ਘਰ ਵਿੱਚ ਹੀ ਆਰਾਮ ਕਰਨਗੇ।

Leave a Reply

Your email address will not be published. Required fields are marked *