Site icon Amritsar Awaaz

Ludhiana News : ਆਪ੍ਰੇਸ਼ਨ ਪ੍ਰਹਾਰ ਤਹਿਤ ਪੰਜਾਬੀ ਗਾਇਕਾ ਤੇ ਉਸਦਾ ਭਰਾ ਹੈਰੋਇਨ ਸਣੇ ਗ੍ਰਿਫ਼ਤਾਰ !

ਪੁਲਿਸ ਪਾਰਟੀ ਨੂੰ ਦੇਖ ਘਬਰਾਕੇ ਇਹ ਬੱਸ ਅੱਡੇ ਅੰਦਰ ਵੜ ਕੇ ਬੈਠ ਗਏ ਜਿਨ੍ਹਾਂ ’ਚੋਂ ਮੋਨੇ ਨੌਜਵਾਨ ਨੇ ਆਪਣੀ ਪੈਂਟ ’ਚੋਂ ਮੋਮੀ ਲਿਫ਼ਾਫੀ ਨਾਲ ਬੈਠੀ ਔਰਤ ਨੂੰ ਫੜਾ ਦਿੱਤੀ ਜਿਸ ਨੂੰ ਉਸਨੇ ਪਿੱਛੇ ਸੁੱਟ ਦਿੱਤਾ। ਪੁਲਸ ਵਲੋਂ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਤੋਂ ਜਦੋਂ ਨਾਮ ਪੁੱਛਿਆ ਗਿਆ ਤਾਂ ਇੱਕ ਨੇ ਆਪਣਾ ਨਾਮ ਸਰਵਣ ਸਿੰਘ ਅਤੇ ਔਰਤ ਨੇ ਆਪਣਾ ਨਾਮ ਪਰਮਜੀਤ ਕੌਰ ਦੱਸਿਆ।

 ਸਥਾਨਕ ਪੁਲਿਸ ਵਲੋਂ ਅੱਜ ਆਪ੍ਰੇਸ਼ਨ ਪ੍ਰਹਾਰ ਤਹਿਤ ਤੜਕੇ 4 ਵਜੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਛਾਪੇਮਾਰੀ ਕਰ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਜਿਨ੍ਹਾਂ ’ਚੋਂ 4 ਤੋਂ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਨਸ਼ੀਲੇ ਪਦਾਰਥਾਂ ਸਮੇਤ ਅੱਜ ਇੱਕ ਪੰਜਾਬੀ ਗਾਇਕਾ ਤੇ ਉਸਦਾ ਵੀ ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਜ਼ਿਲਾ ਖੰਨਾ ਦੇ ਐੱਸਐੱਸਪੀ ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਤਹਿਤ ਇਲਾਕੇ ਵਿਚ 22 ਥਾਵਾਂ ’ਤੇ ਛਾਪੇਮਾਰੀ ਕੀਤੀ।

ਇਨ੍ਹਾਂ ਸ਼ੱਕੀ ਥਾਵਾਂ ਤੋਂ ਪੁਲਸ ਨੇ 13 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਜਦੋਂ ਕੁਹਾੜਾ ਰੋਡ ਅਢਿਆਣਾ ਬੱਸ ਸਟੈਂਡ ਨੇੜ੍ਹੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਮੋਨਾ ਨੌਜਵਾਨ ਤੇ ਔਰਤ ਆਪਸ ਵਿਚ ਖੜ੍ਹੇ ਗੱਲ੍ਹਾਂ ਮਾਰ ਰਹੇ ਸਨ। ਪੁਲਿਸ ਪਾਰਟੀ ਨੂੰ ਦੇਖ ਘਬਰਾਕੇ ਇਹ ਬੱਸ ਅੱਡੇ ਅੰਦਰ ਵੜ ਕੇ ਬੈਠ ਗਏ ਜਿਨ੍ਹਾਂ ’ਚੋਂ ਮੋਨੇ ਨੌਜਵਾਨ ਨੇ ਆਪਣੀ ਪੈਂਟ ’ਚੋਂ ਮੋਮੀ ਲਿਫ਼ਾਫੀ ਨਾਲ ਬੈਠੀ ਔਰਤ ਨੂੰ ਫੜਾ ਦਿੱਤੀ ਜਿਸ ਨੂੰ ਉਸਨੇ ਪਿੱਛੇ ਸੁੱਟ ਦਿੱਤਾ। ਪੁਲਸ ਵਲੋਂ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਤੋਂ ਜਦੋਂ ਨਾਮ ਪੁੱਛਿਆ ਗਿਆ ਤਾਂ ਇੱਕ ਨੇ ਆਪਣਾ ਨਾਮ ਸਰਵਣ ਸਿੰਘ ਅਤੇ ਔਰਤ ਨੇ ਆਪਣਾ ਨਾਮ ਪਰਮਜੀਤ ਕੌਰ ਦੱਸਿਆ। ਪੁਲਿਸ ਨੂੰ ਸੁੱਟੀ ਲਿਫ਼ਾਫੀ ’ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ।

ਜਾਣਕਾਰੀ ਅਨੁਸਾਰ ਸਰਵਣ ਸਿੰਘ ਤੇ ਪਰਮਜੀਤ ਕੌਰ ਦੋਵੇਂ ਪਿੰਡ ਰਹੀਮਾਬਾਦ ਖੁਰਦ ਦੇ ਨਿਵਾਸੀ ਹਨ ਜੋ ਆਪਸ ਵਿਚ ਭਰਾ-ਭੈਣ ਹਨ। ਪੁਲਸ ਵਲੋਂ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰਮਜੀਤ ਕੌਰ ਜੋ ਕਿ ਪਿਛਲੇ ਸਮਿਆਂ ਦੌਰਾਨ ਪੰਜਾਬੀ ਗਾਇਕਾ ਵੀ ਰਹੀ ਹੈ ਜਿਸ ਦੀਆਂ ਕਾਫ਼ੀ ਸੱਭਿਆਚਾਰਕ ਤੇ ਧਾਰਮਿਕ ਗੀਤ ਵੀ ਰਿਲੀਜ਼ ਹੋਏ ਹਨ।

ਪਰਮਜੀਤ ਕੌਰ ਤੇ ਉਸਦੇ ਭਰਾ ਸਰਵਣ ਸਿੰਘ ਅਤੇ ਉਨ੍ਹਾਂ ਦੀ ਭੈਣ ਖਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਕੀ 9 ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਲੰਦਰੇ ਤਿਆਰ ਕੀਤੇ ਹਨ।

Exit mobile version