Site icon Amritsar Awaaz

Gupta Colony:’ਚ ਪਿਛਲੇ ਕਈ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ !

ਗੁਪਤਾ ਕਾਲੋਨੀ ’ਚ ਪਿਛਲੇ ਕਈ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ

——–ਤਸਵੀਰ ਹਿੰਦੀ ਚੋਂ 103—————- –

ਆਲੇ-ਦੁਆਲੇ ਦੀਆਂ ਕਾਲੋਨੀਆਂ ਤੋਂ ਕੀਤੀ ਜਾ ਰਹੀ ਪਾਣੀ ਦੀ ਸਪਲਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਪਾਸ਼ ਤੇ ਸੰਘਣੀ ਅਬਾਦੀ ਵਾਲੇ ਇਲਾਕੇ ਗੁਪਤਾ ਕਾਲੋਨੀ ’ਚ ਪਿਛਲੇ ਕਈ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਹਾਲਤ ਇਹ ਹੈ ਕਿ ਕਾਲੋਨੀ ਦੇ ਵਸਨੀਕਾਂ ਨੂੰ ਜਿੱਥੇ ਪਾਣੀ ਦੀ ਲੋੜ ਲਈ ਨੇੜਲੇ ਇਲਾਕਿਆਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ, ਉੱਥੇ ਪੀਣ ਲਈ ਫਿਲਟਰ ਪਾਣੀ ਮੰਗਵਾਉਣਾ ਪੈ ਰਿਹਾ ਹੈ। ਕਾਲੋਨੀ ਵਾਸੀ ਭੂਪਿੰਦਰ ਸਿੰਘ, ਹਰਿੰਦਰ ਕੌਰ, ਗੌਰਵ ਕੁਮਾਰ ਤੇ ਮੀਨੂ ਰਾਣੀ ਨੇ ਦੱਸਿਆ ਕਿ ਕਰੀਬ ਦੋ ਹਫ਼ਤਿਆਂ ਤੋਂ ਗੰਦਾ ਪਾਣੀ ਆ ਰਿਹਾ ਹੈ, ਜਿਸ ਨਾਲ ਰੋਜ਼ਾਨਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ ਤੇ ਪਾਣੀ ਦੀ ਸਪਲਾਈ ਲਈ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ। ਇਕ ਪਾਸੇ ਗੁਲਾਬ ਦੇਵੀ ਰੋਡ ਤੇ ਦੂਜੇ ਪਾਸੇ ਕਪੂਰਥਲਾ ਰੋਡ ਤੋਂ ਹਰਦੇਵ ਨਗਰ ਰਾਹੀਂ ਸਥਿਤ ਗੁਪਤਾ ਕਾਲੋਨੀ ’ਚ ਆ ਰਹੇ ਪਾਣੀ ’ਚ ਗਾਰ ਤੇ ਬਦਬੂ ਹੈ। ਇਸ ਸਬੰਧੀ ਕਾਲੋਨੀ ਵਾਸੀਆਂ ਨੇ ਕੌਂਸਲਰ ਕੋਲ ਸ਼ਿਕਾਇਤ ਵੀ ਕੀਤੀ ਹੈ, ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਵੇਰੇ ਬੱਚਿਆਂ ਨੂੰ ਤਿਆਰ ਕਰਨ ਲਈ ਹੋਰ ਕਾਲੋਨੀਆਂ ਤੋਂ ਪਾਣੀ ਲਿਆਉਣਾ ਪੈਂਦਾ ਹੈ ਤੇ ਪੀਣ ਲਈ ਫਿਲਟਰ ਪਾਣੀ ਮੰਗਵਾਉਣਾ ਪੈਂਦਾ ਹੈ। ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਸਬੰਧੀ ਹਲਕੇ ਦੀ ਕੌਂਸਲਰ ਸੁਲੇਖਾ ਭਗਤ ਦੇ ਪਤੀ ਜਤਿੰਦਰ ਜਿੰਦ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਦੋ ਥਾਵਾਂ ’ਤੇ ਚੈਕਿੰਗ ਵੀ ਕਰਵਾਈ ਗਈ ਹੈ ਪਰ ਕੋਈ ਖ਼ਰਾਬੀ ਨਹੀਂ ਮਿਲੀ। ਇਸ ਤੋਂ ਪਹਿਲਾਂ ਮਲਿਕ ਨਗਰ ਤੇ ਸੁਰਜੀਤ ਨਗਰ ’ਚ ਆਈ ਸਮੱਸਿਆ ਦਾ ਹੱਲ ਕਰ ਦਿੱਤਾ

ਗਿਆ ਸੀ। ਗੁਪਤਾ ਕਾਲੋਨੀ ’ਚ ਵੀ ਇਕ ਹਫ਼ਤੇ ਅੰਦਰ ਦੂਸ਼ਿਤ ਪਾਣੀ ਦੀ ਸਪਲਾਈ ਦੀ ਸਮੱਸਿਆ ਦਾ ਨਿਵਾਰਨ ਕਰ ਦਿੱਤਾ ਜਾਵੇਗਾ।

Exit mobile version