ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਜਗਸੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਬਜੀਦਪੁਰ ਉਮਰ ਕਰੀਬ 37 ਜਿਸ ਵੱਲੋਂ ਆਪਣੀ ਪਤਨੀ ਨਵਨੀਤ ਕੌਰ ਉਮਰ ਕਰੀਬ 35 ਸਾਲ ਅਤੇ ਬੇਟੇ ਵਾਰਸਦੀਪ ਸਿੰਘ ਉਮਰ ਕਰੀਬ 4 ਸਾਲ ਨੂੰ ਗੋਲੀ ਮਾਰੀ ਗਈ ਸੀ , ਜੋ ਜਗਸੀਰ ਸਿੰਘ ,ਨਵਨੀਤ ਕੌਰ ਅਤੇ ਵਾਰਸਦੀਪ ਸਿੰਘ ਨੂੰ ਅਮਨਦੀਪ ਹਸਪਤਾਲ ਮੋਗਾ ਰੋਡ ਫਿਰੋਜ਼ਪੁਰ ਵਿਖੇ ਲਿਆਂਦਾ ਗਿਆ।
ਇਤਿਹਾਸਕ ਪਿੰਡ ਬਜੀਦਪੁਰ ਵਿਖੇ ਸ਼ੁੱਕਰਵਾਰ ਬਾਅਦ ਦੁਪਹਿਰ ਆਪਣੀ ਪਤਨੀ , ਪੁੱਤਰ ਤੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਜਗਸੀਰ ਸਿੰਘ ਦੀ ਬੀਤੀ ਦੇਰ ਰਾਤ ਲੁਧਿਆਣਾ ਦੇ ਹਸਪਤਾਲ ਵਿਖੇ ਮੌਤ ਹੋ ਜਾਣ ਦੀ ਖ਼ਬਰ ਹੈ , ਜਦਕਿ ਉਸਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਦੂਜੇ ਪਾਸੇ ਚੰਗੀ ਖ਼ਬਰ ਇਹ ਹੈ ਕਿ ਚਾਰ ਸਾਲਾ ਵਾਰਿਸਦੀਪ ਸਿੰਘ ਦੀ ਸਰਜ਼ਰੀ ਤੋਂ ਬਾਅਦ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ । ਗੰਭੀਰ ਜ਼ਖ਼ਮੀ ਹਾਲਤ ਵਿਚ ਤਿੰਨਾ ਨੂੰ ਬੀਤੀ ਦੇਰ ਸ਼ਾਮ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ । ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਜਗਸੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਬਜੀਦਪੁਰ ਉਮਰ ਕਰੀਬ 37 ਜਿਸ ਵੱਲੋਂ ਆਪਣੀ ਪਤਨੀ ਨਵਨੀਤ ਕੌਰ ਉਮਰ ਕਰੀਬ 35 ਸਾਲ ਅਤੇ ਬੇਟੇ ਵਾਰਸਦੀਪ ਸਿੰਘ ਉਮਰ ਕਰੀਬ 4 ਸਾਲ ਨੂੰ ਗੋਲੀ ਮਾਰੀ ਗਈ ਸੀ , ਜੋ ਜਗਸੀਰ ਸਿੰਘ ,ਨਵਨੀਤ ਕੌਰ ਅਤੇ ਵਾਰਸਦੀਪ ਸਿੰਘ ਨੂੰ ਅਮਨਦੀਪ ਹਸਪਤਾਲ ਮੋਗਾ ਰੋਡ ਫਿਰੋਜ਼ਪੁਰ ਵਿਖੇ ਲਿਆਂਦਾ ਗਿਆ। ਜਿੱਥੋਂ ਸੀਰੀਅਸ ਹਾਲਤ ਹੋਣ ਕਰਕੇ ਲੁਧਿਆਣਾ ਰੈਫਰ ਕੀਤਾ ਗਿਆ ਸੀ , ਜਿੱਥੇ ਦੇਰ ਰਾਤ ਜਗਸੀਰ ਦੀ ਮੌਤ ਹੋ ਗਈ ।
