ਸੂਤਰਾਂ ਮੁਤਾਬਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਤ ਮੇਲ ਤੇ ਆਈ ਧਮਕੀ ਮਗਰੋਂ ਅਹਿਤਿਆਤ ਦੇ ਤੌਰ ਤੇ ਅਦਾਲਤੀ ਕੰਪਲੈਕਸ ਖਾਲੀ ਕਰਵਾਇਆ ਜਾ ਰਿਹਾ ਹੈ । ਹਾਲਾਂਕਿ ਇਹ ਮੇਲ ਕਿੱਥੋਂ ਆਈ, ਕਿੰਨੇ ਭੇਜੀ ਸਬੰਧੀ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ , ਪਰ ਅਦਾਲਤ ਦੀ ਪਾਰਕਿੰਗ ਸਮੇਤ ਹੋਰ ਸੰਭਾਵੀ ਥਾਵਾਂ ਨੂੰ ਖਾਲੀ ਕਰਵਾ ਲਿਆ ਹੈ।
ਫ਼ਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਵੀਰਵਾਰ ਸਵੇਰੇ ਦਹਿਸ਼ਤ ਦਾ ਮਾਹੌਲ ਨਜ਼ਰ ਆਇਆ । ਸੂਤਰਾਂ ਮੁਤਾਬਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਤ ਮੇਲ ਤੇ ਆਈ ਧਮਕੀ ਮਗਰੋਂ ਅਹਿਤਿਆਤ ਦੇ ਤੌਰ ਤੇ ਅਦਾਲਤੀ ਕੰਪਲੈਕਸ ਖਾਲੀ ਕਰਵਾਇਆ ਜਾ ਰਿਹਾ ਹੈ । ਹਾਲਾਂਕਿ ਇਹ ਮੇਲ ਕਿੱਥੋਂ ਆਈ, ਕਿੰਨੇ ਭੇਜੀ ਸਬੰਧੀ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ , ਪਰ ਅਦਾਲਤ ਦੀ ਪਾਰਕਿੰਗ ਸਮੇਤ ਹੋਰ ਸੰਭਾਵੀ ਥਾਵਾਂ ਨੂੰ ਖਾਲੀ ਕਰਵਾ ਲਿਆ ਹੈ।
ਫਿਰੋਜ਼ਪੁਰ ਮਗਰੋਂ ਮੋਗਾ ਕੋਰਟ ਕੰਪਲੈਕਸ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਮਗਰੋਂ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ ਤੇ ਭਾਰੀ ਮਾਤਰਾ ਵਿਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
