Site icon Amritsar Awaaz

Bathinda Crime : ਪੁਲਿਸ ਮੁਕਾਬਲੇ ‘ਚ ਬਦਮਾਸ਼ ਜ਼ਖ਼ਮੀ, ਲੱਤ ‘ਚ ਲੱਗੀ ਗੋਲੀ !

ਪੁਲਿਸ ਅਧਿਕਾਰੀਆਂ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਨੇੜੇ ਬੰਦ ਪਏ ਪਰਲਜ ਮਾਲ ਵਿੱਚ ਕੁਝ ਵਿਅਕਤੀ ਨਸ਼ਾ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਮਾਲ ਵਿੱਚ ਛਾਪੇਮਾਰੀ ਕੀਤੀ ਤਾਂ ਉੱਥੇ ਮੌਜੂਦ ਨੀਰਜ ਕਾਲਾ ਨੇ ਪੁਲਿਸ ਪਰ ਫਾਇਰਿੰਗ ਕਰ ਦਿੱਤੀ,

ਮੰਗਲਵਾਰ ਸਵੇਰੇ ਵੱਡੇ ਤੜਕੇ ਬਠਿੰਡਾ ਦੇ ਰੇਲਵੇ ਸਟੇਸ਼ਨ ਨੇੜੇ ਹੋਈ ਪੁਲਿਸ ਮੁਕਾਬਲੇ ਵਿੱਚ ਇੱਕ ਬਦਮਾਸ਼ ਜਖਮੀ ਹੋ ਗਿਆ। ਉਸਦੇ ਲੱਤ ਵਿੱਚ ਗੋਲੀ ਲੱਗਣ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਨੇੜੇ ਬੰਦ ਪਏ ਪਰਲਜ ਮਾਲ ਵਿੱਚ ਕੁਝ ਵਿਅਕਤੀ ਨਸ਼ਾ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਮਾਲ ਵਿੱਚ ਛਾਪੇਮਾਰੀ ਕੀਤੀ ਤਾਂ ਉੱਥੇ ਮੌਜੂਦ ਨੀਰਜ ਕਾਲਾ ਨੇ ਪੁਲਿਸ ਪਰ ਫਾਇਰਿੰਗ ਕਰ ਦਿੱਤੀ, ਜਵਾਬ ਵੀ ਕਾਰਵਾਈ ਵਿੱਚ ਨੀਰਜ ਕਾਲਾ ਦੇ ਲੱਤ ਵਿੱਚ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ ਬਦਮਾਸ਼ ਨੀਰਜ ਕਾਲਾ, ਰਾਹੁਲ, ਬਿਕਰਮਜੀਤ, ਕਰਨ ਅਤੇ ਘੋਟਾ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਪੁਲਿਸ ਮੁਕਾਬਲਾ ਅੱਜ ਸਵੇਰੇ 4 ਵਜੇ ਦੇ ਕਰੀਬ ਹੋਇਆ

Exit mobile version