Site icon Amritsar Awaaz

ਪੱਕਾ ਮੋਰਚਾ ਫੇਲ੍ਹ ਕਰਨ ਲਈ ਕਿਸਾਨ ਆਗੂਆਂ ਦੇ ਘਰਾਂ ‘ਚ ਛਾਪੇਮਾਰੀ, Bathinda ਦੇ ਦੋ ਕਿਸਾਨ ਆਗੂ ਗ੍ਰਿਫਤਾਰ; ਭੁੱਚੋ ਖੁਰਦ ਪੁਲਿਸ ਛਾਉਣੀ ‘ਚ ਤਬਦੀਲ !

ਇਸ ਮਸਲੇ ਨੂੰ ਲੈ ਕੇ ਕੱਲ ਜ਼ਿਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੇ ਆਗੂਆਂ ਨਾਲ ਮੀਟਿੰਗ ਹੋਈ, ਜਿਸ ਵਿੱਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕਰਨ ਦੀ ਬਜਾਏ ਭੁੱਚੋ ਖੁਰਦ ਵਿੱਚ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਸੀ।

ਕਾਫੀ ਸਮੇਂ ਤੋਂ ਵੱਖ ਵਖ ਕੇਸਾਂ ਵਿੱਚ ਜੇਲ ਅੰਦਰ ਬੰਦ ਦੋ ਕਿਸਾਨ ਆਗੂਆਂ ਸ਼ਗਨਦੀਪ ਸਿੰਘ ਅਤੇ ਬਲਦੇਵ ਸਿੰਘ ਚਾਉਕੇ ਦੀ ਰਿਹਾਈ ਲਈ ਅੱਜ ਲੱਗਣ ਵਾਲੇ ਪੱਕੇ ਮੋਰਚੇ ਨੂੰ ਫੇਲ੍ਹ ਕਰਨ ਲਈ ਪੁਲਿਸ ਨੇ ਵੱਡੇ ਤੜਕੇ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ। ਪੁਲਿਸ ਨੇ ਇਸ ਦੌਰਾਨ ਦੋ ਕਿਸਾਨ ਆਗੂਆਂ ਕੁਲਵਿੰਦਰ ਸਿੰਘ ਗਿਆਨਾ ਅਤੇ ਫੌਜੀ ਮਹਿਮਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਅੱਜ ਸਵੇਰੇ ਵੱਡੇ ਤੜਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੀਨੀਅਰ ਆਗੂ ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਗੁਲਾਬ ਸਿੰਘ ਜਿਉਂਦ, ਅਮਰੀਕ ਸਿੰਘ ਸਿਵੀਆਂ, ਲਖਬੀਰ ਸਿੰਘ ਮਾਨ ਸਮੇਤ ਇੱਕ ਦਰਜਨ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਪਰ ਇਸ ਦੌਰਾਨ ਬਹੁਤੇ ਕਿਸਾਨ ਪਹਿਲਾਂ ਹੀ ਰੂਪੋਸ਼ ਹੋ ਗਏ ਸਨ। ਇਸ ਮਸਲੇ ਨੂੰ ਲੈ ਕੇ ਕਲ੍ਹ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੇ ਆਗੂਆਂ ਨਾਲ ਮੀਟਿੰਗ ਹੋਈ, ਜਿਸ ਵਿੱਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕਰਨ ਦੀ ਬਜਾਏ ਭੁੱਚੋ ਖੁਰਦ ਵਿੱਚ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਸੀ। ਪਰ ਪੁਲਿਸ ਨੇ ਅੱਜ ਸਵੇਰੇ ਵੱਡੇ ਤੜਕੇ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਆਪਣੀ ਰਣਨੀਤੀ ਬਦਲ ਲਈ ਹੈ।

Exit mobile version