Barnala ਪੁਲਿਸ ਨੇ ਪਿੰਡ ਠੀਕਰੀਵਾਲਾ ’ਚ ਬੇਅਦਬੀ ਕਰਨ ਵਾਲੇ ਚਾਚਾ-ਭਤੀਜਾ ਸਣੇ ਰਿਸ਼ਤੇਦਾਰ ਕੀਤਾ ਕਾਬੂ !

ਇਤਿਹਾਸਿਕ ਪਿੰਡ ਠੀਕਰੀਵਾਲਾ ’ਚ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸਲਾਨਾ ਬਰਸੀ ’ਤੇ ਹੋਏ ਧਾਰਮਿਕ ਸਮਾਗਮ ਦੇ ਤਿੰਨੇ ਦਿਨ ਹੋਈ ਬੇਅਦਬੀ ਤਹਿਤ ਪਿੰਡ ਵਾਸੀਆਂ ਤੇ ਪੰਥਕ ਧਿਰਾਂ ’ਚ ਕਾਫ਼ੀ ਰੋਸ ਸੀ, ਜਿਸ ’ਤੇ ਬਰਨਾਲਾ ਪੁਲਿਸ ਨੇ ਆਪਣੀ ਤਕਨੀਕ ਤੇ ਇੰਟੈਂਲੀਜੈਂਸੀ ਦੀਆਂ ਟੀਮਾਂ ਦੀ ਮੱਦਦ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਚਾ ਭਤੀਜੇ ਦੇ ਉਨ੍ਹਾਂ ਦੇ ਰਿਸਤੇਦਾਰ ਸਣੇ ਤਿੰਨ ਜਣਿਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਇਤਿਹਾਸਿਕ ਪਿੰਡ ਠੀਕਰੀਵਾਲਾ ’ਚ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸਲਾਨਾ ਬਰਸੀ ’ਤੇ ਹੋਏ ਧਾਰਮਿਕ ਸਮਾਗਮ ਦੇ ਤਿੰਨੇ ਦਿਨ ਹੋਈ ਬੇਅਦਬੀ ਤਹਿਤ ਪਿੰਡ ਵਾਸੀਆਂ ਤੇ ਪੰਥਕ ਧਿਰਾਂ ’ਚ ਕਾਫ਼ੀ ਰੋਸ ਸੀ, ਜਿਸ ’ਤੇ ਬਰਨਾਲਾ ਪੁਲਿਸ ਨੇ ਆਪਣੀ ਤਕਨੀਕ ਤੇ ਇੰਟੈਂਲੀਜੈਂਸੀ ਦੀਆਂ ਟੀਮਾਂ ਦੀ ਮੱਦਦ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਚਾ ਭਤੀਜੇ ਦੇ ਉਨ੍ਹਾਂ ਦੇ ਰਿਸਤੇਦਾਰ ਸਣੇ ਤਿੰਨ ਜਣਿਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਭਾਵੇਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕੁਲਦੀਪ ਸਿੰਘ ਵਲੋਂ ਆਪਣੇ ਹੀ ਗੂੰਗੇ ਬੋਲੇ ਭਤੀਜੇ ਤੋਂ ਇਹ ਘਟਨਾ ਕਰਵਾਈ ਸੀ, ਪਰ ਪਿੰਡ ’ਚ ਲੱਗੇ ਸੀਸੀਟੀਵੀ ਕੈਮਰੇ ’ਤੇ ਪਿੰਡ ਦੇ ਸੂਝਵਾਨ ਲੋਕਾਂ ਦੀ ਸੁਚੱਜੀ ਅਗਵਾਈ ਨੇ ਬਰਨਾਲਾ ਪੁਲਿਸ ਦੇ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਵਲੋਂ ਵਿਸ਼ੇਸ਼ ਟੀਮ ਤਿਆਰ ਕਰਦਿਆਂ ਉੱਪ ਕਪਤਾਨ ਪੁਲਿਸ ਸਤਵੀਰ ਸਿੰਘ ਬੈਂਸ, ਸੀਆਈਏ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ, ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਵਲੋਂ ਇਸ ਪੂਰੇ ਘਟਨਾਕ੍ਰਮ ਦੀ ਘੋਖ ਪੜਤਾਲ ਤੇ ਜਾਂਚ ਕਰਦਿਆਂ ਇਸ ਘਟਨਾ ਨੂੰ ਅੰਜਾਮ ਦੇਣ ਤੇ ਸਾਜਿਸ ਕਰਤਾ ਨੂੰ ਬੇਨਕਾਬ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਕੇ ਸੁੱਕਰਵਾਰ ਨੂੰ ਮਾਨਯੋਗ ਅਦਾਲਤ ’ਚ ਪੇਸ ਕੀਤਾ ਗਿਆ।

ਚਾਚਾ ਭਤੀਜਾ ਤੇ ਰਿਸਤੇਦਾਰ ਬੇਅਦਬੀ ਦੇ ਦੋਸੀ: ਡੀਐਸਪੀ

ਸੁੱਕਰਵਾਰ ਬਾਅਦ ਦੁਪਹਿਰ ਪ੍ਰੈੱਸ ਕਾਨਫ਼ਰੰਸ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ 21 ਜਨਵਰੀ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਠੀਕਰੀਵਾਲਾ ਵਿਖੇ ਸਹੀਦ ਸੇਵਾ ਸਿੰਘ ਠੀਕਰੀਵਾਲ ਦੀ 18,19 ਤੇ 20 ਜਨਵਰੀ 2026 ਦੀ ਬਰਸੀ ਸੀ ਤੇ 19 ਜਨਵਰੀ ਨੂੰ ਜਗਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਠੀਕਰੀਵਾਲ ਜੋ ਗੂੰਗਾ ਬੋਲਾ ਹੈ ਤੇ ਇਸਦਾ ਰਿਸਤੇਦਾਰ ਰਣਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸੁਲਤਾਨਪੁਰ ਜਿਲ੍ਹਾ ਸੰਗਰੂਰ ਵੀ ਇਸ ਕੋਲ ਆਇਆ ਹੋਇਆ ਸੀ। ਇਨ੍ਹਾਂ ਦੋਵਾਂ ਕੋਲ ਗੁਟਕਾ ਸਾਹਿਬ ਦੇ ਅੰਗ ਸਨ। ਜਿਨ੍ਹਾਂ ਨੇ 19 ਜਨਵਰੀ ਦੀ ਰਾਤ ਨੂੰ ਵਕਤ ਕਰੀਬ 10.30 ਵਜੇ ਜਗਵੀਰ ਸਿੰਘ ਤੇ ਰਣਦੀਪ ਸਿੰਘ ਉਕਤਾਨ ਨੇ ਗੁਟਕਾ ਸਾਹਿਬ ਦੇ ਅੰਗ ਪਿੰਡ ਠੀਕਰੀਵਾਲ ਦੀਆਂ ਗਲੀਆਂ ’ਚ ਖਿਲਾਰ ਦਿੱਤੇ ਸਨ। ਇਨ੍ਹਾਂ ਨੇ ਪਿੰਡ ਦੇ ਵੱਖ ਵੱਖ ਬੰਦਿਆਂ ਨੂੰ ਵੀ ਗੁਟਕਾ ਸਾਹਿਬ ਦੇ ਅੰਗ ਫੜਾਏ ਸਨ ਤਾਂ ਕਿ ਉਸ ਦਿਨ ਬਰਸੀ ਪਰ ਆਏ ਲੋਕਾਂ ਦਾ ਗੁੱਸਾ ਭੜਕ ਜਾਵੇ ਤੇ ਪਿੰਡ ਦਾ ਮਹੌਲ ਖਰਾਬ ਹੋ ਜਾਵੇ। ਜਿਸ ਨਾਲ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ’ਤੇ ਇੰਸਪੈਕਟਰ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਬਰਨਾਲਾ ਨੇ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਤੁਰੰਤ ਥਾਣਾ ਬਰਨਾਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੌਰਾਨੇ ਤਫਤੀਸ ਤੇ ਸੀ.ਸੀ.ਟੀ.ਵੀ ਕੈਮਰਿਆ ਨੂੰ ਚੈੱਕ ਕਰਨ ਤੇ ਇਹ ਗੱਲ ਸਾਹਮਣੇ ਆਈ ਜਗਵੀਰ ਸਿੰਘ ਤੇ ਰਣਦੀਪ ਸਿੰਘ ਨੇ ਪਿੰਡ ਠੀਕਰੀਵਾਲ ਦੀਆਂ ਗਲੀਆਂ ’ਚ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਹਨ।

ਦੋੋੋਸ਼ੀਆਂ ਰਣਦੀਪ ਸਿੰਘ ਤੇ ਜਗਵੀਰ ਸਿੰਘ ਉਕਤਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 23 ਜਨਵਰੀ ਨੂੰ ਪੁੱਛ ਗਿੱਛ ਦੋਸੀਆਨ ਤੋ ਮੁਕੱਦਮਾਂ ’ਚ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਠੀਕਰੀਵਾਲ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਦੌਰਾਨੇ ਤਫਤੀਸ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਉਕਤ ਦੀ ਪਿੰਡ ਦੀ ਗੁਰਦੁਆਰਾ ਕਮੇਟੀ ਨਾਲ ਪਹਿਲਾ ਤੋਂ ਤਕਰਾਰ ਬਾਜੀ ਚਲਦੀ ਸੀ ਜਿਸ ’ਤੇ ਕੁਲਦੀਪ ਸਿੰਘ ਨੇ ਆਪਣੇ ਰਿਸਤੇਦਾਰ ਰਣਦੀਪ ਸਿੰਘ ਵਾਸੀ ਸੁਲਤਾਨਪੁਰ ਨੂੰ ਬਰਸੀ ਵਾਲੇ ਦਿਨ ਆਪਣੇ ਕੋਲ ਬੁਲਾਇਆ ਸੀ ਫਿਰ ਕੁਲਦੀਪ ਸਿੰਘ ਨੇ ਜਗਵੀਰ ਸਿੰਘ ਜੋ ਗੁੰਗਾ ਬੋਲਾ ਹੈ ਜੋ ਕੁਲਦੀਪ ਸਿੰਘ ਦੀ ਭਾਸ਼ਾ ਸਮਝਦਾ ਹੈ। ਰਣਦੀਪ ਸਿੰਘ ਦੀ ਹਾਜ਼ਰੀ ’ਚ ਜਗਵੀਰ ਸਿੰਘ ਨੂੰ ਪੂਰੀ ਟ੍ਰੇਨਿੰਗ ਦੇ ਕੇ ਇਨ੍ਹਾਂ ਦੋਵਾਂ ਨੂੰ ਗੁਟਕਾ ਸਾਹਿਬ ਦੇ ਅੰਗ ਦੇ ਕੇ ਪਿੰਡ ਠੀਕਰੀਵਾਲ ਦੀਆਂ ਗਲੀਆਂ ’ਚ ਖਿਲਾਰਨ ਲਈ ਭੇਜਿਆ ਸੀ ਤਾਂ ਜੋ ਗੁਰਦੁਅਰਾ ਕਮੇਟੀ ਦੀ ਬਦਨਾਮੀ ਹੋਏ ਤੇ ਪਿੰਡ ਦਾ ਮਹੌਲ ਖਰਾਬ ਹੋ ਜਾਵੇ। ਤਿੰਨਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *