Site icon Amritsar Awaaz

190 ਪਾਵਨ ਸਰੂਪਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਦੇ ਰਹੇ ਮਨਘੜਤ ਬਿਆਨ : ਜਥੇਦਾਰ

ਇਸ ਸਬੰਧੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਤਰਵਾਂ ਦਾ ਮਨਘੜਤ ਬਿਆਨ ਦੇਣਾ ਸਮਝ ਤੋਂ ਬਾਹਰ ਹੈ। ਇਹ ਮਾਮਲਾ ਅੱਜ ਤੱਕ ਕਿਸੇ ਨੇ ਮੇਰੇ ਧਿਆਨ ’ਚ ਨਹੀਂ ਲਿਆਂਦਾ, ਨਾ ਹੀ ਮੈਂ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਆਗਿਆ ਦਿੱਤੀ ਹੈ।

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਰਾਮਸਰ ਸਾਹਿਬ ਵਿਖੇ ਪ੍ਰਿੰਟਿੰਗ ਪ੍ਰੈੱਸ ਵਿਖੇ ਛਪਾਈ ਦੌਰਾਨ 190 ਪਾਵਨ ਸਰੂਪਾਂ ਦੇ ਅੰਗਾਂ ਦੀ ਪ੍ਰਿੰਟਿੰਗ ’ਚ ਤਕਨੀਕੀ ਖਰਾਬੀ ਕਾਰਨ ਇਨ੍ਹਾਂ ਨੂੰ ਸਸਕਾਰ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਪਾਸੋਂ ਆਗਿਆ ਮੰਗੀ ਸੀ। ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਪਾਸੋਂ ਸਲਾਹ ਲਈ ਸੀ ਅਤੇ ਉਨ੍ਹਾਂ ਸਲਾਹ ਦਿੱਤੀ ਸੀ ਕਿ ਸ਼੍ਰੋਮਣੀ ਕਮੇਟੀ ਤੋਂ ਇਸ ਸਬੰਧੀ ਲਿਖਤੀ ਰਿਪੋਰਟ ਮੰਗੀ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਹੋ ਸਕਦਾ ਹੈ ਕਿ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਦੀ ਆਗਿਆ ਵੀ ਦੇ ਦਿੱਤੀ ਹੋਵੇ। ਇਸ ਸਬੰਧੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਤਰਵਾਂ ਦਾ ਮਨਘੜਤ ਬਿਆਨ ਦੇਣਾ ਸਮਝ ਤੋਂ ਬਾਹਰ ਹੈ। ਇਹ ਮਾਮਲਾ ਅੱਜ ਤੱਕ ਕਿਸੇ ਨੇ ਮੇਰੇ ਧਿਆਨ ’ਚ ਨਹੀਂ ਲਿਆਂਦਾ, ਨਾ ਹੀ ਮੈਂ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਆਗਿਆ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਜਦੋਂ ਜਥੇਦਾਰ ਸਨ, ਤਾਂ ਉਸ ਸਮੇਂ ਇਹ ਗੱਲ ਕਿਉਂ ਨਹੀਂ ਸਾਹਮਣੇ ਆਉਂਣ ਦਿੱਤੀ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।

Exit mobile version