ਸ਼ਹਿਰ ਵਿਚ ਠੰਢ ਕਾਰਨ ਬਦਲੇ ਗਏ ਸਕੂਲਾਂ ਦੇ ਸਮੇਂ ਨੂੰ ਹੁਣ ਮੁੜ ਆਮ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਦੱਸਿਆ ਹੈ ਕਿ ਸ਼ਹਿਰ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ ਹੁਣ ਪਹਿਲਾਂ ਵਾਂਗ ਆਪਣੇ ਮਿੱਥੇ ਸਮੇਂ ‘ਤੇ ਹੀ ਚਲਣਗੇ। ਇਸ ਬਾਰੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਕ ਆਡੀਓ ਸੁ ਨੇਹਾ ਭੇਜ ਕੇ ਸਕੂਲਾਂ ਨੂੰ ਜਾਣਕਾਰੀ ਦਿੱਤੀ।
ਅਸਲ ਵਿਚ, 19 ਜਨਵਰੀ ਤੋਂ ਸਕੂਲ ਮੁੜ ਖੁੱਲ੍ਹੇ ਸਨ, ਪਰ ਜ਼ਿਆਦਾ ਠੰਢ ਹੋਣ ਕਾਰਨ 23 ਜਨਵਰੀ ਤਕ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਸੀ। ਸਿੰਗਲ ਸ਼ਿਫਟ ਵਾਲੇ ਸਕੂਲਾਂ ਵਿਚ ਬੱਚਿਆਂ ਦੀਆਂ ਕਲਾਸਾਂ ਸਵੇਰੇ 8:20 ਵਜੇ ਤੋਂ ਦੁਪਹਿਰ 2:20 ਵਜੇ ਤੱਕ ਚਲਣਗੀਆਂ, ਜਦਕਿ ਸਕੂਲ ਸਟਾਫ ਸਵੇਰੇ 8:10 ਵਜੇ ਤੋਂ 2:30 ਵਜੇ ਤੱਕ ਮੌਜੂਦ ਰਹੇਗਾ।
ਡਬਲ ਸ਼ਿਫਟ ਵਾਲੇ ਸਕੂਲਾਂ ਵਿਚ ਛੇਵੀਂ ਕਲਾਸ ਅਤੇ ਉਸ ਤੋਂ ਉੱਪਰ ਦੇ ਬੱਚਿਆਂ ਦੀ ਕਲਾਸ ਸਵੇਰ ਦੀ ਸ਼ਿਫਟ ਵਿਚ ਹੋਵੇਗੀ। ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਦੁਪਹਿਰ ਦੀ ਸ਼ਿਫਟ ਵਿਚ ਸਕੂਲ ਆਉਣਾ ਹੋਵੇਗਾ। ਇਸ ਸਾਲ ਠੰਢ ਵੱਧ ਹੋਣ ਦੇ ਕਾਰਨ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਤਿੰਨ ਵਾਰੀ ਵਧਾਈਆਂ ਗਈਆਂ ਅਤੇ ਸਕੂਲ ਦੇ ਸਮੇਂ ਵਿਚ ਵੀ ਵਾਰ-ਵਾਰ ਬਦਲਾਅ ਕੀਤਾ ਗਿਆ।
ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਨੂੰ ਕਿਹਾ ਹੈ ਕਿ ਨਵੇਂ ਨਿਰਦੇਸ਼ਾਂ ਦਾ ਸਹੀ ਤਰੀਕੇ ਨਾਲ ਪਾਲਣ ਕੀਤਾ ਜਾਵੇ।

