Site icon Amritsar Awaaz

‘ਬਿਨਾਂ CM ਚਿਹਰੇ ਤੋਂ ਚੋਣ ਲੜੇਗੀ ਕਾਂਗਰਸ’-2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ:

2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਬਿਆਨ ਦਿੱਤਾ ਕਿ ਕਾਂਗਰਸ ਬਿਨਾਂ CM ਚਿਹਰੇ ਤੋਂ ਚੋਣ ਲੜੇਗੀ। ਰਾਹੁਲ ਗਾਂਧੀ ਹੀ ਕਾਂਗਰਸ ਦਾ ਵੱਡਾ ਚਿਹਰਾ ਹਨ। ਭੁਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਕ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਚਿਹਰਾ ਬਣਾ ਕੇ ਚੋਣ ਲੜੀ ਸੀ। ਉਸ ਤੋਂ ਪਹਿਲਾਂ ਸਮੂਹਿਕ ਲੀਡਰਸ਼ਿਪ ਵਿਚ ਚੋਣ ਲੜੀ ਜਾਂਦੀ ਸੀ। ਅਜੇ ਵੀ ਸਮੂਹਿਕ ਲੀਡਰਸ਼ਿਪ ਵਿਚ ਚੋਣ ਲੜਾਂਗੇ। ਕਾਂਗਰਸ ਦੇ ਜਿੰਨੇ ਵੀ ਨੇਤਾ ਹਨ, ਸਾਰੇ ਚਿਹਰਾ ਹਨ। ਸਭ ਤੋਂ ਵੱਡਾ ਚਿਹਰਾ ਰਾਹੁਲ ਗਾਂਧੀ ਹਨ।

ਕਾਂਗਰਸ ਇੰਚਾਰਜ ਦਾ ਇਹ ਬਿਆਨ ਸਾਬਕਾ ਸੀਐੱਮ ਚਰਨਜੀਤ ਚੰਨੀ, ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ, ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਂਸਦ ਸੁਖਜਿੰਦਰ ਰੰਧਾਵਾ ਲਈ ਝਟਕਾ ਹੈ। ਹਾਲਾਂਕਿ ਇਨ੍ਹਾਂ ਵਿਚੋਂ ਵੜਿੰਗ ਤੇ ਰੰਧਾਵਾ ਪਹਿਲਾਂ ਹੀ ਸੀਐੱਮ ਚਿਹਰੇ ਦਾ ਦਾਅਵਾ ਛੱਡ ਚੁੱਕੇ ਹਨ।

ਹੁਣ ਇੰਚਾਰਜ ਬਘੇਲ ਦਾ ਸਿੱਧੇ ਤੌਰ ‘ਤੇ ਕਾਂਗਰਸ ਦਾ ਸੀਐੱਮ ਚਿਹਰਾ ਨਾ ਐਲਾਨਣ ਦੀ ਗੱਲ ਕਹਿਣਾ 2022 ਦੀਆਂ ਚੋਣਾਂ ਤੋਂ ਸਬਕ ਲੈਣਾ ਹੈ। ਉਦੋਂ ਚੰਨੀ ਤੇ ਨਵਜੋਤ ਸਿੱਧੂ ਦੀ ਲੜਾਈ ਨਾਲ ਕਾਂਗਰਸ 18 ਸੀਟਾਂ ‘ਤੇ ਸਿਮਟ ਗਈ ਸੀ। ਇਸ ਵਾਰ ਹਾਈਕਮਾਨ ਨਹੀਂ ਚਾਹੁੰਦਾ ਕਿ ਸੀਐੱਮ ਕੁਰਸੀ ਨੂੰ ਲੈ ਕੇ ਝਗੜਾ ਸ਼ੁਰੂ ਹੋਵੇ।

Exit mobile version