Site icon Amritsar Awaaz

ਨਿਯਮਾਂ ਦੀਆਂ ਉਡਾਈਆਂ ਧੱਜੀਆਂ : License ਤੋਂ ਬਿਨਾਂ ਸ਼ਰਾਬ ਪਰੋਸ ਰਿਹਾ ਸੀ Hotel, ਪੁਲਿਸ ਨੇ ਮੈਨੇਜਰ ‘ਤੇ ਕੀਤੀ ਕਾਰਵਾਈ:

ਥਾਣਾ ਕੋਤਵਾਲੀ ਦੀ ਪੁਲਿਸ ਨੇ ਸ਼ੇਰੇ ਪੰਜਾਬ ਢਾਬੇ ਦੇ ਮੈਨੇਜਰ ਰਮੇਸ਼ ਚੰਦਰ ਦੇ ਖ਼ਿਲਾਫ਼ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਨਵਦੀਪ ਸਿੰਘ ਨੇ ਕਿਹਾ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਟੀਮ ਨੂੰ ਜਾਣਕਾਰੀ ਮਿਲੀ ਕਿ ਰਮੇਸ਼ ਚੰਦਰ ਆਪਣੇ ਢਾਬੇ ਵਿੱਚ ਬਿਨਾਂ ਕਿਸੇ ਲਾਈਸੈਂਸ ’ਤੇ ਪਬਲਿਕ ਨੂੰ ਟੇਬਲਾਂ ’ਤੇ ਬਿਠਾ ਕੇ ਸ਼ਰਾਬ ਪਿਆ ਰਿਹਾ ਸੀ।

ਇਸੇ ਦੌਰਾਨ ਟੀਮ ਨੂੰ ਜਾਣਕਾਰੀ ਮਿਲੀ ਕਿ ਰਮੇਸ਼ ਚੰਦਰ ਆਪਣੇ ਢਾਬੇ ਵਿੱਚ ਬਿਨਾਂ ਕਿਸੇ ਲਾਈਸੈਂਸ ’ਤੇ ਪਬਲਿਕ ਨੂੰ ਟੇਬਲਾਂ ’ਤੇ ਬਿਠਾ ਕੇ ਸ਼ਰਾਬ ਪਿਆ ਰਿਹਾ ਸੀ।

ਜਾਣਕਾਰੀ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਨੇ ਐਕਸਾਈਜ ਇੰਸਪੈਕਟਰ ਨਵਦੀਪ ਸਿੰਘ ਦੀ ਸ਼ਿਕਾਇਤ ’ਤੇ ਰਮੇਸ਼ ਚੰਦਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਰਮੇਸ਼ ਚੰਦਰ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version