Site icon Amritsar Awaaz

ਧਰਤੀ ਹੇਠਲੇ ਪਾਣੀ ਨੂੰ ਲੈ ਕੇ CGWB ਦੀ ਰਿਪੋਰਟ ’ਚ ਵੱਡੇ ਖੁਲਾਸੇ, ਪੰਜਾਬ ’ਚ ਹੇਠਲੇ ਪਾਣੀ ਦੀ ਹੱਦ ਤੋਂ ਵੱਧ ਹੋਈ ਵਰਤੋਂ :

ਰਿਪੋਰਟਾਂ ਅਨੁਸਾਰ ਪੰਜਾਬ ਦੇ ਵਿੱਚੋਂ ਧਰਤੀ ਹੇਠਲੇ ਪਾਣੀ ਨੂੰ ਕੱਢਣ ਜਾਂ ਵਰਤੋ ਦੀ ਦਰ 156 ਫ਼ੀਸਦ ਤਕ ਪਹੁੰਚ ਚੁੱਕੀ ਹੈ, ਜੋ ਕਿ ਦੇਸ਼ ਵਿੱਚੋਂ ਸਭ ਤੋਂ ਵੱਧ ਹੈ,

ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਨੂੰ ਲੈ ਕੇ CGWB ਦੀ ਖੁਲਾਸਿਆਂ ਵਾਲੀ ਰਿਪੋਰਟ

ਰਿਪੋਰਟ ਦੇ ਮੁਤਾਬਿਕ ਵੱਖ ਵੱਖ ਜਿਲ੍ਹਿਆਂ ਵਿੱਚ  72.55  ਫੀਸਦੀ ਪਾਣੀ  over exploited ਆਇਆ ਹੈ

ਪੰਜਾਬ ਦੇ 23 ਜਿਲ੍ਹਿਆਂ ਵਿੱਚੋ 20 ਜਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ under stress ਹੈ

ਰਿਪੋਰਟਾਂ ਅਨੁਸਾਰ ਪੰਜਾਬ ਦੇ ਵਿੱਚੋਂ ਧਰਤੀ ਹੇਠਲੇ ਪਾਣੀ ਨੂੰ ਕੱਢਣ ਜਾਂ  ਵਰਤੋ ਦੀ ਦਰ 156 ਫ਼ੀਸਦ ਤਕ ਪਹੁੰਚ ਚੁੱਕੀ ਹੈ, ਜੋ ਕਿ ਦੇਸ਼ ਵਿੱਚੋਂ ਸਭ ਤੋਂ ਵੱਧ ਹੈ,

ਇੱਥੇ ਦੱਸਣਯੋਗ ਹੈ ਕਿ ਰਿਪੋਰਟ ਅਨੁਸਾਰ  ਦੇਸ਼ ਪੱਧਰ ਦੀ ਧਰਤੀ ਹੇਠਲੇ ਪਾਣੀ ਕੱਢਣ ਦੀ ਐਵਰੇਜ 60 ਫੀਸਦ ਹੈ

ਮਾਹਿਰਾ ਦਾ ਮੁਤਾਬਿਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਦਾ ਮੁੱਖ ਕਾਰਨ ਝੋਨੇ ਦੀ ਫਸਲ ਅਤੇ ਹੋਰ ਵਾਧੂ ਪਾਣੀ ਵਾਲੀਆਂ ਫਸਲਾਂ ਨੇ

ਜੇਕਰ ਆਉਣ ਵਾਲੇ ਸਾਲਾਂ ਚ ਪੰਜਾਬ ਦਾ ਧਰਤੀ ਹੇਠਲਾਂ ਪਾਣੀ ਇਸੇ ਤਰੀਕੇ ਨਾਲ ਕੱਢਿਆ ਜਾਂਦਾ ਰਿਹਾ ਤਾਂ ਪੰਜਾਬ ਮਾਰੂਥਲ ਬਣਨ ਦੀ ਕਗਾਰ ਵੱਲ ਪਹੁੰਚ ਸਕਦਾ ਹੈ

CGWB ਦੀ ਰਿਪੋਰਟ ਮੁਤਾਬਿਕ ਪੰਜਾਬ ਦੇ ਧਰਤੀ ਹੇਠ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਵੀ ਕਾਫ਼ੀ ਹੱਦ ਤਕ ਵਧ ਪਾਈ ਗਈ ਹੈ

ਪੰਜਾਬ ਦੇ 17 ਜਿਲ੍ਹਿਆਂ ਦੇ ਵਿੱਚ ਯੂਰੇਨੀਅਮ ਜਿਆਦਾ ਮਾਤਰਾ ਚ ਪਾਇਆ ਜਾ ਰਿਹੈ

296 ਸੈਂਪਲਾਂ ਵਿਚੋਂ 157 ਸੇਪਲ ਇਹ ਸਾਬਿਤ ਕਰਦੇ ਹਨ ਕਿ ਇਹਨਾਂ ਇਲਾਕਿਆਂ ਵਿੱਚ ਯੂਰੇਨੀਅਮ ਵੱਧ ਮਾਤਰਾ ਚ ਪਾਇਆ ਗਿਆ ਹੈ ਜੋ ਕਿ ਲਏ ਗਏ ਕੁੱਲ ਸੈਂਪਲਾਂ  ਦਾ 53 ਫੀਸਦੀ ਬਣਦਾ ਹੈ,

ਜਦਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਵਿੱਚ 15 ਫੀਸਦੀ ਯੂਰੇਨੀਅਮ ਪਾਇਆ ਗਿਆ ਹੈ ,

Exit mobile version