ਕਿਸਾਨ ਮਜ਼ਦੂਰ ਮੋਰਚੇ ਦਾ ਐਲਾਨ: Moga ਪਹੁੰਚਣ ‘ਤੇ ਮੁੱਖ ਮੰਤਰੀ ਨੂੰ ਦਿਖਾਈਆਂ ਜਾਣਗੀਆਂ ਕਾਲੀਆਂ ਝੰਡੀਆਂ, ਪੁੱਛੇ ਜਾਣਗੇ ਤਿੱਖੇ ਸਵਾਲ !

ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਤੱਕ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਦਰਜ ਪੁਲਿਸ ਕੇਸ ਵਾਅਦਾ ਕਰ ਕੇ ਵੀ ਰੱਦ ਨਹੀਂ ਕੀਤੇ ਗਏ। ਸੰਭੂ ਖਨੌਰੀ ਧਰਨਿਆਂ ਨੂੰ ਉਠਾਉਣ ਸਮੇਂ ਤਿੰਨ ਕਰੋੜ 77 ਲੱਖ ਰੁਪਏ ਮੁੱਲ ਦਾ ਚੋਰੀ ਹੋਇਆ ਸਾਮਾਨ ਵਾਪਸ ਨਹੀਂ ਕਰਵਾਇਆ ਗਿਆ।

ਕਿਸਾਨ ਮਜ਼ਦੂਰ ਮੋਰਚੇ ਨੇ 16 ਫਰਵਰੀ ਨੂੰ ਮੁੱਖ ਮੰਤਰੀ ਦਾ ਕਿੱਲੀ ਚਾਹਲਾਂ (ਮੋਗਾ) ਵਿਖੇ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਪਹੁੰਚਣ ’ਤੇ ਵਿਰੋਧ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪਨੂੰ, ਰਣਬੀਰ ਸਿੰਘ ਰਾਣਾ ਅਤੇ ਸਵਰਨ ਸਿੰਘ ਢੰਗਰਾਲੀ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਸਵਾਲ ਪੁੱਛਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਤੱਕ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਦਰਜ ਪੁਲਿਸ ਕੇਸ ਵਾਅਦਾ ਕਰ ਕੇ ਵੀ ਰੱਦ ਨਹੀਂ ਕੀਤੇ ਗਏ। ਸੰਭੂ ਖਨੌਰੀ ਧਰਨਿਆਂ ਨੂੰ ਉਠਾਉਣ ਸਮੇਂ ਤਿੰਨ ਕਰੋੜ 77 ਲੱਖ ਰੁਪਏ ਮੁੱਲ ਦਾ ਚੋਰੀ ਹੋਇਆ ਸਾਮਾਨ ਵਾਪਸ ਨਹੀਂ ਕਰਵਾਇਆ ਗਿਆ। ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿਲ 2025, ਜੀਬੀਜੀ ਰਾਮ ਜੀ, ਇਕ ਨੇਸ਼ਨ ਇਕ ਰਜਿਸਟ੍ਰੇਸ਼ਨ, ਭਾਰਤ ਅਮਰੀਕਾ ਵਪਾਰ ਸਮਝੌਤਾ ਵਰਗੇ ਕਿਸਾਨ ਮਜ਼ਦੂਰ ਬਿੱਲਾਂ ’ਤੇ ਮੁੱਖ ਮੰਤਰੀ ਚੁੱਪ ਹਨ।

Leave a Reply

Your email address will not be published. Required fields are marked *