Site icon Amritsar Awaaz

Weather Update : ਪੰਜਾਬ ’ਚ ਇਸ ਤਾਰੀਕ ਨੂੰ ਤੇਜ਼ ਹਵਾਵਾਂ ਨਾਲ ਹੋਵੇਗੀ ਭਾਰੀ ਬਾਰਿਸ਼ , ਜਾਣੋ ਪੂਰੀ ਖ਼ਬਰ

ਪੰਜਾਬ ’ਚ ਦੋ ਦਿਨ ਬਾਅਦ ਮੌਸਮ ਵਿਭਾਗ ਵਿਲੋਂ ਕੀਤਾ ਗਿਆ Yellow ALERT ਜਾਰੀ, ਇਕ ਵਾਰ ਫਿਰ ਤੋਂ ਮੌਸਮ ਬਦਲ ਜਾ ਰਿਹਾ ਹੈ। 13 ਮਾਰਚ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਗੀਆਂ ਤੇ ਨਾਲ ਹੀ ਬਾਰਿਸ਼ ਹੋ ਸਕਦੀ ਹੈ। ਕਈ ਜ਼ਿਲ੍ਹਿਆਂ ’ਚ ਗੜੇ ਪੈਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਨੇ Yellow ALERT ਜਾਰੀ ਕੀਤਾ ਹੈ। ਜ਼ਿਆਦਾਤਰ ਜ਼ਿਲ੍ਹਿਆਂ ’ਚ ਪੂਰਾ ਦਿਨ ਤੇਜ਼ ਧੁੱਪ ਨਿਕਲੇਗੀ। ਮੌਸਮ ਵਿਭਾਗ ਮੁਤਾਬਕ ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਪੰਜਾਬ ’ਚ ਸਭ ਤੋਂ ਵੱਧ ਸੀ। ਉਥੇ ਅੰਮ੍ਰਿਤਸਰ, ਪਠਾਨਕੋਟ, ਫ਼ਤਹਿਗੜ੍ਹ ਸਾਹਿਬ ਤੇ ਫ਼ਿਰੋਜ਼ਪੁਰ ’ਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਿਹਾ। ਉਥੇ ਚੰਡੀਗੜ੍ਹ ਲੁਧਿਆਣਾ, ਗੁਰਦਾਸਪੁਰ, ਮੁਹਾਲੀ ’ਚ ਤਾਪਮਾਨ 25 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ।

AmritsarAwaaz ਦੀ ਟੀਮ ਨਾਲ ਜੁੜੇ ਰਹੋ

ਧੰਨਵਾਦ

Exit mobile version