Site icon Amritsar Awaaz

Congress: ਵਾਲੇ ਆਪਣੀਆਂ ਕਰਤੂਤਾਂ ਕਰਕੇ ਹਾਰ ਜਾਂਦੇ…’ ਬੈਲੇਟ ਪੇਪਰਾਂ ਵਾਲੇ ਮਸਲੇ ‘ਤੇ CM ਮਾਨ ਦਾ ਚੰਨੀ ‘ਤੇ ਪਲਟਵਾਰ…

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇੱਥੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੈਲੇਟ ਪੇਪਰਾਂ ਵਾਲੇ ਮਸਲੇ ‘ਤੇ ਠੋਕਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਕਰਤੂਤਾਂ ਕਰਕੇ ਹਾਰ ਜਾਂਦੀ ਹੈ ਪਰ ਹਾਰ ਦਾ ਠੀਕਰਾ ਕਿਸੇ ਹੋਰ ਦੇ ਸਿਰ ‘ਤੇ ਭੰਨ੍ਹਿਆ ਜਾਂਦਾ ਹੈ।

CM ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਮੈਂ ਮੀਡੀਆ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਹਰ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਕਿਵੇਂ ਪੰਜਾਬ ਦੇ ਲੋਕਾਂ ਨੂੰ ਭਰਮ-ਭੁਲੇਖੇ ਪਾਏ ਜਾ ਰਹੇ ਹਨ ਤੇ ਕਿਵੇਂ ਲੋਕਤੰਤਰ ਨੂੰ ਇਧਰ-ਉਧਰ ਡਾਇਵਰਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ CM ਮਾਨ ਨੇ ਕਿਹਾ ਕਿ ਬੀਤੇ ਦਿਨੀਂ ਸਾਬਕਾ ਸੀਐੱਮ ਚੰਨੀ ਵੱਲੋਂ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੇ 100-100 ਬੈਲੇਟ ਪੇਪਰ ਜਿਨ੍ਹਾਂ ‘ਤੇ ‘ਝਾੜੂ’ ਦੇ ਚੋਣ ਨਿਸ਼ਾਨ ਲੱਗੇ ਹੋਏ ਹਨ ਉਹ ਪਹਿਲਾਂ ਹੀ ਵਾਧੇ ਵਿਚ ਪਾਏ ਹੋਏ ਹਨ। ਅਸਲ ਵਿਚ ਕਾਂਗਰਸ ਨੇ ਹਾਰ ਮੰਨ ਲਈ ਹੈ ਅਤੇ ਹੁਣ ਉਹ ਬੌਖ਼ਲਾ ਗਏ ਹਨ।
ਕਾਂਗਰਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚ ਹੋਣ ਵਾਲੀਆਂ ਬਲਾਕ ਸੰਮਤੀ ਚੋਣਾਂ ਵਿਚ ਧੱਕਾ ਹੋ ਰਿਹਾ ਹੈ। CM ਮਾਨ ਨੇ ਦੱਸਿਆ ਕਿ 2833 ਜ਼ੋਨਾਂ ਵਿਚ ਬਲਾਕ ਸੰਮਤੀ ਦੀ ਚੋਣਾਂ ਹੋ ਰਹੀ ਹੈ। ਜਿਸ ਵਿਚੋਂ 340 ਬਿਨਾਂ ਮੁਕਾਬਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ, 3 ਕਾਂਗਰਸ ਦੇ ਤੇ 8 ਆਜ਼ਾਦ ਉਮੀਦਵਾਰ ਵੀ ਬਿਨਾਂ ਮੁਕਾਬਲੇ ਜੇਤੂ ਰਹੇ ਕਿਉਂਕਿ ਇਨ੍ਹਾਂ ਸੀਟਾਂ ‘ਤੇ ਜਾਂ ਤਾਂ ਕਾਗਜ ਗਲਤ ਭਰੇ ਗਏ ਜਾਂ ਫਿਰ ਕੋਈ ਉਮੀਦਵਾਰ ਖੜ੍ਹਾ ਨਹੀਂ ਹੋਇਆ। ਕਾਂਗਰਸ ਦੇ 3 ਤੇ ਆਜ਼ਾਦ ਦੇ 8 ਉਮੀਦਵਾਰ ਜੇਤੂ ਰਹੇ ਤਾਂ ਫਿਰ ਇਸ ਮਾਮਲੇ ਵਿਚ ਧੱਕਾ ਕਿਉਂ ਨਹੀਂ ਹੋਇਆ। ਇਸ ਲਈ ਸੀਐੱਮ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਬੰਦਿਆਂ ਨੂੰ ਵੋਟਾਂ ਪਾਉਣ ਜਿਹੜੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਸ ਦਾ ਹੱਲ ਕੱਢ ਸਕਣ।

Exit mobile version