Site icon Amritsar Awaaz

ਮਾਤਾ ਚਰਨ ਕੌਰ ਬਾਰੇ ਖਬਰਾਂ ਪਿੱਛੋਂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ..

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ Sidhu moosewala ਦੀ ਮਾਤਾ Charan Kaur ਦੀ ਲੰਘੇ ਹਫਤੇ ਗਰਭਵਤੀ ਹੋਣ ਦੀ ਖਬਰ ਆਈ ਸੀ। ਸਿੱਧੂ ਮੂਸੇਵਾਲਾ ਦੇ ਸੰਬੰਧ ਦੇ ਵਿੱਚ ਅਕਸਰ ਕਈ ਖਬਰਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਾਤਾ ਚਰਨ ਕੌਰ ਦੇ ਸੰਬੰਧ ਦੇ ਵਿੱਚ ਵੀ ਕੁਝ ਗਰਭਵਤੀ ਹੋਣ ਦੀਆਂ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਜਿਸ ਨੂੰ ਲੈ ਕੇ ਅਕਸਰ ਸੋਸ਼ਲ ਮੀਡੀਆ ਤੇ ਅਫਵਾਵਾਂ ਵੀ ਫੈਲਾਈਆਂ ਜਾ ਰਹੀਆਂ ਨੇ ਜਿਸ ਦੇ ਸੰਬੰਧ ਦੇ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ।

ਉਨ੍ਹਾਂ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈਸਿੱਧੂ ਨੂੰ ਚਾਹੁਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਪ੍ਰਤੀ ਫ਼ਿਕਰਮੰਦ ਹਨ। ਪਰ ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਉਤੇ ਯਕੀਨ ਨਾ ਕੀਤਾ ਜਾਵੇ। ਜੋ ਵੀ ਖ਼ਬਰ ਹੋਵੇਗੀ, ਪਰਿਵਾਰ ਵੱਲੋਂ ਤੁਹਾਡੇ ਸਭ ਨਾਲ ਸਾਂਝੀ ਕਰ ਦਿੱਤੀ ਜਾਵੇਗੀ।

AmritsarAwaaz ਦੀ ਟੀਮ ਨਾਲ ਜੁੜੇ ਰਹੋ

ਧੰਨਵਾਦ

Exit mobile version