ਮਨ ਕੀ ਬਾਤ’ ਪ੍ਰੋਗਰਾਮ ‘ਚ PM ਮੋਦੀ ਨੇਅਕਾਲੀ ਦਲ ਆਗੂਆਂ ਨੂੰ ਕੀਤਾ ਯਾਦ, ਐਂਮਰਜੈਂਸੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਮਨ ਕੀ ਬਾਤ’ ਪ੍ਰੋਗਰਾਮ ‘ਚ PM ਮੋਦੀ ਨੇ
ਅਕਾਲੀ ਦਲ ਆਗੂਆਂ ਨੂੰ ਕੀਤਾ ਯਾਦ, ਐਂਮਰਜੈਂਸੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਆਲ ਇੰਡੀਆ ਰੇਡੀਓ ‘ਤੇ ਆਪਣੇ ਮਹੀਨੇਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 123ਵੇਂ ਐਪੀਸੋਡ ਵਿਚ PM ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਯਾਦ ਕੀਤਾ ਹੈ। PM ਮੋਦੀ ਵੱਲੋਂ ਪ੍ਰੋਗਰਾਮ ਵਿਚ 1975 ਦੀ ਐਮਰਜੈਂਸੀ ਦਾ ਜ਼ਿਕਰ ਕੀਤਾ ਗਿਆ ਕਿ ਕਿਸ ਤਰ੍ਹਾਂ ਅਕਾਲੀ ਆਗੂਆਂ ਵੱਲੋਂ ਉਸ ਸਮੇਂ ਮੋਰਚਾ ਖੋਲ੍ਹਿਆ ਸੀ, ਜਿਸ ਕਰਕੇ ਮੋਰਚੇ ਤੋਂ ਬਾਅਦ ਐਮਰਜੈਂਸੀ ਨੂੰ ਹਟਾ ਦਿੱਤਾ ਗਿਆ ਸੀ।

PM ਮੋਦੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਐਮਰਜੈਂਸੀ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਇਹ ਸਾਨੂੰ ਆਪਣੇ ਸੰਵਿਧਾਨ ਨੂੰ ਮਜ਼ਬੂਤ ਰੱਖਣ ਲਈ ਲਗਾਤਾਰ ਸੁਚੇਤ ਰਹਿਣ ਲਈ ਪ੍ਰੇਰਿਤ ਕਰਦਾ ਹੈ।

21 ਮਹੀਨਿਆਂ ਤੱਕ ਐਮਰਜੈਂਸੀ ਚੱਲੀ ਸੀ ਤੇ ਅਕਾਲੀ ਆਗੂਆਂ ਵੱਲੋਂ ਜਿਹੜਾ ਮੋਰਚਾ ਖੋਲ੍ਹਿਆ ਗਿਆ ਸੀ ਉਸ ਤਹਿਤ ਕਈ ਗ੍ਰਿਫਤਾਰੀਆਂ ਵੀ ਹੋਈਆਂ ਸੀ ਕਿਉਂਕਿ ਇੰਦਰਾ ਗਾਂਧੀ ਵੱਲੋਂ ਲਗਾਤਾਰ ਫੈਸਲੇ ਲਏ ਜਾ ਰਹੇ ਸੀ। ਇਥੋਂ ਤੱਕ ਇਹ ਵੀ ਕਿਹਾ ਗਿਆ ਕਿ ਉਸ ਸਮੇਂ ਸੰਵਿਧਾਨ ਤੇ ਨਿਆਂਪਾਲਿਕਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤਾਂ ਉਸ ਖਿਲਾਫ ਅਕਾਲੀ ਆਗੂਆਂ ਨੇ ਮੋਰਚਾ ਲਾਇਆ ਹੋਇਆ ਸੀ। ਇਸ ਨੇ ਨਾ ਸਿਰਫ ਸੰਵਿਧਾਨ ਦੀ ਆਤਮਾ ਨੂੰ ਮਾਰ ਦਿੱਤਾ ਸਗੋਂ ਨਿਆਂਪਾਲਿਕਾ ਨੂੰ ਕਠਪੁਤਲੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

PM ਮੋਦੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸਰਕਾਰ ਤੇ ਵਿਰੋਧੀ ਧਿਰ ਸੰਵਿਧਾਨ ਨੂੰ ਲੈ ਕੇ ਇਕ-ਦੂਜੇ ‘ਤੇ ਹਮਲੇ ਕਰ ਰਹੀਆਂ ਹਨ। ਵਿਰੋਧੀ ਧਿਰ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਅਧੀਨ ਅਣਐਲਾਨੀ ਐਮਰਜੈਂਸੀ ਵਰਗੀਆਂ ਸਥਿਤੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ ਤੇ ਦੋਸ਼ ਹਨ ਕਿ ਸੰਵਿਧਾਨ ਵਿਚ ਬਦਲਾਅ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਸਭ ਦੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਰਾਹੀਂ ਕਾਂਗਰਸ ‘ਤੇ ਕਈ ਸ਼ਬਦੀ ਵਾਰ ਵੀ ਕੀਤੇ ਗਏ।

Leave a Reply

Your email address will not be published. Required fields are marked *