
ਇਨਾ ਦਿਨਾ ਚ ਕੁੱਤਿਆਂ ਦੇ ਹਮਲੇ ਵੱਧ ਗਏ ਹਨ। ਇਸ ਦੌਰਾਨ ਕੇਂਦਰ ਸਰਕਾਰ ਖ਼ਤਰਨਾਕ ਕੁੱਤਿਆਂ ਨੂੰ ਰੱਖਣ ਖ਼ਿਲਾਫ਼ ਐਕਸ਼ਨ ਲੈ ਰਹੀ ਹੈ। ਖ਼ਤਰਨਾਕ ਪਾਲਤੂ ਕੁੱਤਿਆਂ ਵੱਲੋਂ ਲੋਕਾਂ ‘ਤੇ ਹਮਲਾ ਕਰਨਾ, ਉਨ੍ਹਾਂ ਨੂੰ ਜ਼ਖ਼ਮੀ ਕਰਨਾ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਬਣਨ ਦੀਆਂ ਖ਼ਬਰਾਂ ਆਉਣੀਆ ਤੁਸੀਂ ਕਈ ਵਾਰ ਦੇਖੀਆਂ ਅਤੇ ਸੁਣੀਆਂ ਹੋਣਗੀਆਂ।ਹੁਣ ਕੇਂਦਰ ਸਰਕਾਰ ਨੇ ਅਜਿਹੇ ਖਤਰਨਾਕ ਕੁੱਤਿਆਂ ਦੇ ਆਯਾਤ, ਪ੍ਰਜਨਨ ਅਤੇ ਖਰੀਦ ‘ਤੇ ਪਾਬੰਦੀ ਲਗਾਉਣ ਲਈ ਕਿਹਾ ਹੈ, ਜਿਸ ਵਿੱਚ Pitbull, Rodveeler, tarrior , wolf dog ਅਤੇ mastif ਸ਼ਾਮਲ ਹਨ ।ਕੇਂਦਰ ਸਰਕਾਰ ਨੇ ਇਨ੍ਹਾਂ ਨਸਲਿਆਂ ਦੇ ਮਿਸ਼ਰਤ ਅਤੇ ਕਰਾਸ ਨਸਲ ਦੇ ਕੁੱਤਿਆਂ ‘ਤੇ ਪਾਬੰਦੀ ਲਗਾਉਣ ਦੀ ਗੱਲ ਵੀ ਕੀਤੀ ਹੈ। ਕੇਂਦਰ ਸਰਕਾਰ ਦੇ ਪਸ਼ੂ ਪਾਲਣ ਮੰਤਰਾਲੇ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਪੱਤਰ ਲਿਖ ਕੇ ਸਥਾਨਕ ਸੰਸਥਾਵਾਂ ਨਾਲ ਗੱਲ ਕਰਨ ਅਤੇ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਕਿਹਾ। ਇਹ ਫੈਸਲਾ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮਾਹਿਰਾਂ ਦੀ ਕਮੇਟੀ ਦੇ ਸੁਝਾਵਾਂ ਦੇ ਆਧਾਰ ‘ਤੇ ਲਿਆ ਹੈ।ਅਦਾਲਤ ਨੇ ਕੇਂਦਰ ਸਰਕਾਰ ਨੂੰ ਤਿੰਨ ਮਹੀਨਿਆਂ ਦੇ ਅੰਦਰ ਸਾਰੇ ਹਿੱਸੇਦਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਸੀ। ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਇਨ੍ਹਾਂ ਨਸਲਾਂ ਦੇ ਕੁੱਤੇ ਹਨ, ਉਨ੍ਹਾਂ ਦੀ ਨਸਬੰਦੀ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ ਹੈ, ਤਾਂ ਜੋ ਉਹ ਨਸਲ ਨਾ ਕਰ ਸਕਣ। ਜਿਨ੍ਹਾਂ ਪ੍ਰਜਾਤੀਆਂ ‘ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਵਿਚ ਦੋ ਦਰਜਨ ਦੇ ਕਰੀਬ ਖਤਰਨਾਕ ਪ੍ਰਜਾਤੀਆਂ ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਮੇਂ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਪਾਲਤੂ ਕੁੱਤਿਆਂ ਦੇ ਹਮਲੇ ਵਧ ਗਏ ਹਨ। ਰਾਜਧਾਨੀ ਤੋਂ ਕੇਰਲ ਤੱਕ ਕੁੱਤਿਆਂ ਦੇ ਹਮਲੇ ਵਧ ਗਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਲਗਾਤਾਰ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਖਤਰਨਾਕ ਕੁੱਤਿਆਂ ਨੂੰ ਰੱਖਣ ਦੇ ਮੁੱਦੇ ‘ਤੇ ਅਹਿਮ ਹੁਕਮ ਦਿੱਤਾ ਸੀ। ਅਦਾਲਤ ਨੇ ਕੇਂਦਰ ਸਰਕਾਰ ਨੂੰ ਪਿਟਬੁੱਲ, ਟੈਰੀਅਰਜ਼, ਅਮਰੀਕਨ ਬੁੱਲਡੌਗ ਅਤੇ ਰੋਟਵੀਲਰ ਵਰਗੀਆਂ ਖਤਰਨਾਕ ਨਸਲਾਂ ਦੇ ਕੁੱਤਿਆਂ ਨੂੰ ਰੱਖਣ ਲਈ ਲਾਇਸੈਂਸਾਂ
AmritsarAwaaz ਦੀ ਟੀਮ ਨਾਲ ਜੁੜੇ ਰਹੋ
ਧੰਨਵਾਦ