- admin
- Politics
ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਟਾਹਲੀ ਸਾਹਿਬ ‘ਤੇ ਉਦੋਕੇ ਦੇ ਗੁਰਦੁਆਰਾ ਸਾਹਿਬਾਂ ‘ਚ ਮੱਥਾ ਟੇਕਿਆ।

ਅੰਮ੍ਰਿਤਸਰ ਦੇ ਪੇਂਡੂ ਖੇਤਰ ਨੂੰ ਤਰੱਕੀ ਦੇ ਰਾਹ ਲਿਆਉਣ ਲਈ ਭਾਜਪਾ ਦੀ ਸਰਕਾਰ ਲਿਆਉਣੀ ਜ਼ਰੂਰੀ-ਸੰਧੂ ਸਮੁੰਦਰੀ। ਸੰਧੂ ਸਮੁੰਦਰੀ ਦੇ ਹੱਕ ’ਚ ਮਜੀਠਾ ਹਲਕੇ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਵੱਲੋਂ ਰੋਡ ਸੋਅ ਕੱਢਿਆ ਗਿਆ।ਇਸ ਰੋਡ ਸੋਅ ਦਾ ਅੱਡਾ ਟਾਹਲੀ ਸਾਹਿਬ ਵਿਖੇ ਪਹੁੰਚਣ ‘ਤੇ ਭਾਜਪਾ ਵਰਕਰਾਂ ਵੱਲੋਂ ਭਾਜਪਾ ਉਮੀਦਵਾਰ ਦਾ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਧੂ ਸਮੁੰਦਰੀ ਵੱਲੋਂ ਧੰਨ-ਧੰਨ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਸ਼ਹੀਦ ਟਾਹਲੀ ਸਾਹਿਬ ਵਿਖੇ ਮੱਥਾ ਟੇਕਿਆ ।

ਉਪਰੰਤ ਉਨ੍ਹਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਗੀਆਣਾ ਸਾਹਿਬ ਉਦੋਕੇ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਗੁਰੂ ਚਰਨਾਂ ’ਚ ਸਰਬੱਤ ਦੇ ਭਲੇ ਲਈ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਦੀ ਅਰਦਾਸ ਕੀਤੀ।
ਇਸ ਦੌਰਾਨ ਸੰਧੂ ਸਮੁੰਦਰੀ ਨੇ ਸ੍ਰੀ ਅੰਮ੍ਰਿਤਸਰ ਅਤੇ ਇਸ ਦੇ ਪੇਂਡੂ ਇਲਾਕੇ ਲਈ ਆਪਣੇ ਵਿਜ਼ਨ ਦੀ ਗਲ ਕਰਦਿਆਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਦਾ ਇਕਸਾਰ ਵਿਕਾਸ ਕਰਾਇਆ ਜਾਵੇਗਾ ਅਤੇ ਪੰਜਾਬ ਵਿੱਚੋਂ ਨਸ਼ਾ ਬੇਰੁਜ਼ਗਾਰੀ ਅਤੇ ਵਿਦੇਸ਼ ਵੱਲ ਨੂੰ ਤੁਰੇ ਜਾਂਦੇ ਨੌਜਵਾਨ ਕੁੜੀਆਂ, ਮੁੰਡਿਆਂ ਨੂੰ ਵਿਦੇਸ਼ ਜਾਣਾ ਨਾ ਪਵੇ ਅਜਿਹੀ ਵਿਵਸਥਾ ਅਤੇ ਨੌਕਰੀਆਂ ਤੇ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨੀ ਨਾਲ ਸਰਮਾਇਆ ਹੀ ਨਹੀਂ ਸਾਡੀ ਬੌਧਿਕਤਾ ਵੀ ਬਾਹਰ ਜਾ ਰਹੀ ਹੈ। ਉਨ੍ਹਾਂ ਐਜੂਕੇਸ਼ਨ ਮਾਡਲ ਬਾਰੇ ਕਿਹਾ ਕਿ
ਐਜੂਕੇਸ਼ਨ ਡਿੱਗਰੀ ਪੱਖੀ ਨਾ ਹੋਕੇ ਕਿਤਾ ਮੁਖੀ ਹੋਵੇ। ਹੁਨਰਮੰਦ ਬਣਾਉਣ ਵਲ ਫੋਕਸ ਹੋਵੇ ,ਸਕਿੱਲ ਸੈਂਟਰ ਬਣਾਏ ਜਾਣਗੇ।
ਵਿਦੇਸ਼ੀ ਕੰਪਨੀਆਂ ਤੋਂ ਹੌਸਪੇਲਿਟੀ ਦੀ ਟ੍ਰੇਨਿੰਗ ਅਤੇ ਨੌਕਰੀਆਂ ਦਿਵਾਈਆਂ ਜਾਣਗੀਆਂ। ਸੈਮੀਕੰਡਕਟਰ ਦੀਆਂ ਫ਼ੈਕਟਰੀਆਂ ਦੀ ਚੇਨ ਅੰਮ੍ਰਿਤਸਰ ਲਿਆਂਦਾ ਜਾਵੇਗਾ। ਜੋ ਵਿਦੇਸ਼ਾਂ ਵਿਚ ਡਿੱਗਰੀਆਂ ਲੈਣ ਜਾਂਦੇ ਹਨ ਉਹੀ ਡਿੱਗਰੀਆਂ ਅਤੇ ਉਹੋ ਜਿਹੀ ਪੜਾਈ ਦਾ ਪ੍ਰਬੰਧ ਅੰਮ੍ਰਿਤਸਰ ਵਿਚ ਹੋਵੇਗਾ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦੁਬਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੇਗੀ। ਇਹ ਬਣਾਉਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਲੋਕ ਇਸ ਵਕਤ ਨਸ਼ਿਆਂ ਵਿੱਚ ਗ਼ਲਤਾਨ ਹੋ ਰਹੇ ਹਨ। ਜਿਸ ਨਾਲ ਘਰਾਂ ਦੇ ਘਰ ਨਸ਼ਾ ਕਰਨ ਨਾਲ ਖ਼ਾਲੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇੱਕ ਵਾਰ ਪੰਜਾਬ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਪੰਜਾਬ ਵਿਚ ਦੁਬਾਰਾ ਖ਼ੁਸ਼ਹਾਲੀ ਵਾਪਸ ਲਿਆ ਕੇ ਦਿਖਾਵਾਂਗੇ। ਅੰਮ੍ਰਿਤਸਰ ਦੀ ਨਸ਼ਾ ਮੁਕਤੀ ਲਈ ਜ਼ੀਰੋ ਟਾਲਰੈਸ ਅਪਣਾਉਂਦਿਆਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਸ ਵਿਰੁੱਧ ਵਿਆਪਕ ਜੰਗ ਕੀਤਾ ਜਾਵੇਗਾ। ਨੌਜਵਾਨਾਂ ਨੂੰ ਲੱਗੀ ਨਸ਼ਿਆਂ ਦੀ ਲਤ ਛਡਵਾਉਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੇ ਨਾਲ ਅਸਰਦਾਇਕ ਵਿਦੇਸ਼ੀ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਵੇਗੀ। ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸਮਾਜ ’ਚ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਚੰਗੀ ਪੜਾਈ, ਚੰਗੀਆਂ ਨੌਕਰੀਆਂ ਅਤੇ ਰੁਜ਼ਗਾਰ ਮੁਹੱਈਆ ਕਰਾਇਆ ਜਾਵੇਗਾ। ਨਾਰਕੋਟਿਕ ਰਿਜਨਲ ਸੈਂਟਰ, ਐਨ ਆਈ ਏ ਅਤੇ ਹੋਰ ਏਜੰਸੀਆਂ ਨੂੰ ਮਜ਼ਬੂਤ ਕਰਦਿਆਂ ਨਸ਼ੇ ਦੇ ਧੰਦੇ ’ਚ ਲੱਗੇ ਤੱਤਾਂ ਖਿਲਾਫ ਸਖ਼ਤ ਕਾਰਵਾਈ ਨੂੰ ਅੰਜਾਮ ਦੇਣਾ ਹੋਵੇਗਾ। ਤਕਨਾਲੋਜੀ ਦੀ ਵਰਤੋਂ ਕਰਦਿਆਂ ਸਰਹੱਦ’ਤੇ ਡਰੋਨ ਰਾਹੀਂ ਹੋ ਰਹੀ ਨਸ਼ਿਆਂ ਦੀ ਤਸਕਰੀ ਨੂੰ ਰੋਕਿਆ ਜਾਵੇਗਾ। ਅਮਨ ਕਾਨੂੰਨ ਬਾਰੇ ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਖ਼ਰਾਬ ਸਥਿਤੀ ਲਈ ਪ੍ਰਸ਼ਾਸਨ ਨੂੰ ਜਵਾਬਦੇਹੀ ਬਣਾਉਣਾ ਜ਼ਰੂਰੀ ਹੈ। ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਗੁਰਪ੍ਰਤਾਪ ਸਿੰਘ ਮਾਨ, ਭੁਪਿੰਦਰ ਸਿੰਘ ਰੰਧਾਵਾ, ਪੋ੍. ਸਰਚਾਂਦ ਸਿੰਘ, ਗੁਰਮੁਖ ਸਿੰਘ ਕਾਦਰਾਬਾਦ ਅਤੇ ਰਜੇਸ਼ ਹਨੀ, ਰਜਿੰਦਰ ਸੋਢੀ ਜੈਂਤੀਪੁਰ, ਰਕੇਸ਼ ਕੁਮਾਰ ਪੱਪਾ, ਸੁਖਦੇਵ ਸਿੰਘ ਚਵਿੰਡਾ, ਸਤਪਾਲ ਸੋਨੂੰ, ਲਖਬੀਰ ਸਿਧਵਾਂ, ਡਾ. ਸੁਖਵਿੰਦਰ ਸਿੰਘ ਰਾਮਦਿਵਾਲੀ, ਪ੍ਰਗਟ ਸਿੰਘ ਚੰਨਣਕੇ, ਵਿਨੋਦ ਕੁਮਾਰ, ਜਸਬੀਰ ਸਿੰਘ ਨਾਗ, ਸਲਾਮਤ ਮਸੀਹ, ਸੋਨੂੰ ਸੋਹੀਆਂ, ਸਵਿੰਦਰ ਸਿੰਘ ਸਰਪੰਚ, ਸਵਿੰਦਰ ਲਾਲੀ, ਗੋਲਡੀ ਚੌਹਾਨ, ਕੁਲਵਿੰਦਰ ਸਿੰਘ ਮੰਡਲ ਪ੍ਰਧਾਨ, ਆਕਾਸ਼ਦੀਪ ਸਿੰਘ ਵੀਰਮ, ਜਸਪਾਲ ਸਿੰਘ ਸਰਪੰਚ ਕਰਨਾਲਾ, ਅਸ਼ਵਨੀ ਕੁਮਾਰ, ਨੀਰਜ ਕੱਥੂਨੰਗਲ, ਡਾ. ਬਿਕਰਮ ਅਠਵਾਲ, ਜੋਗਾ ਸਿੰਘ ਚੰਨਣਕੇ, ਡਿੰਪਾ ਅਠਵਾਲ, ਬਿੱਟੂ ਮੱਤੇਵਾਲ, ਗੁਰਮੁਖ ਸਿੰਘ ਗਦਰਜਾਦਾ, ਰਣਜੀਤ ਰੂਪੋਵਾਲੀ ਬਰਾਮਨਾਂ ਸਮੇਤ ਸਾਰੇ ਮੰਡਲ ਪ੍ਰਧਾਨ ਅਤੇ ਅਹੁਦੇਦਾਰ ਵੀ ਮੌਜੂਦ ਸਨ।
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ