- admin
- Politics
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋ ਅਟਾਰੀ ਵਿਖੇ ਕੀਤਾ ਗਿਆ ਰੋਡ ਸ਼ੋ

ਅੱਜ ਭਾਜਪਾ ਉਮੀਦਵਾਰ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਨਿੱਕੀ ਅਟਾਰੀ ਵਿਖੇ ਰੋਡ ਸ਼ੋ ਕੀਤਾ ਗਿਆ ਜਿਸ ਵਿੱਚ ਭਾਰੀ ਸੰਖਿਆ ਦੇ ਵਿੱਚ ਨੌਜਵਾਨ ਅਤੇ ਬਜ਼ੁਰਗ ਮੌਜੂਦ ਸਨ ਉੱਥੇ ਹੀ ਇਸਤਰੀਆਂ ਦੀ ਪ੍ਰਭਾਵਸ਼ਾਲੀ ਗਿਣਤੀ ਜ਼ਿਕਰਯੋਗ ਸੀ । ਲੋਕਾ ਦੇ ਵੱਲੋ ਭਾਰੀ ਉਤਸਾਹ ਦੇ ਨਾਲ ਇਸ ਰੋਡ ਸ਼ੋ ਦੇ ਵਿੱਚ ਹਿੱਸਾ ਲਿਆ ਗਿਆ ਅਤੇ ਇਸ ਮੌਕੇ ਤੇ ਤਰਨਜੀਤ ਸਿੰਘ ਸੰਧੂ ਦਾ ਬਾਜ਼ਾਰ ਵਿੱਚ ਭਰਵਾਂ ਸਵਾਗਤ ਕੀਤਾ ਗਿਆ ਲੋਕਾਂ ਦੇ ਵਲੋ ਸਰੋਪਾਓ ਸਿਹਰੇ ਅਤੇ ਨੋਟਾਂ ਦੇ ਹਾਰ ਤੱਕ ਪਹਿਣਾਏ ਗਏ

ਜਿਸ ਤੋਂ ਅੰਦਾਜ਼ਾ ਲਾਇਆ ਜਾਣਾ ਔਖਾ ਨਹੀਂ ਹੈ ਕਿ ਸਰਦਾਰ ਤਰਨਜੀਤ ਸਿੰਘ ਸੰਧੂ ਦੀ ਚੋਣ ਮੁਹਿੰਮ ਅਟਾਰੀ ਵਿਖੇ ਸਿਖਰਾਂ ਉੱਤੇ ਪਹੁੰਚੀ ਪਈ ਹੈ ਅਤੇ ਇਸੇ ਦੌਰਾਨ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸਮਾਧ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਮਾਧ ਦਾ ਪਰਕਰਮਾ ਕੀਤਾ।
ਧੰਨਵਾਦ