Site icon Amritsar Awaaz

ਪਹਿਲੀ ਵਾਰ ਪਠਾਨਕੋਟ ਕੈਂਟ ਸਟੇਸ਼ਨ ‘ਤੇ ਰੁਕੀ Vande Bharat, ਹੁਣ ਦਿੱਲੀ ਜਾਣਾ ਹੋਇਆ ਆਸਾਨ, ਜਾਣੋ ਸਮਾਂ

ਪਠਾਨਕੋਟ ਵਾਸੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। Super Fast Express ਵੰਦੇ ਭਾਰਤ ਟਰੇਨ ਹੁਣ ਪਠਾਨਕੋਟ ਕੈਂਟ ਵਿਖੇ ਰੁਕਿਆ ਕਰੇਗੀ। ਇਸ ਸਬੰਧੀ ਰੇਲਵੇ ਵੱਲੋਂ ਟਾਇਮ ਟੇਬਲ ਵੀ ਜਾਰੀ ਕਰ ਦਿੱਤਾ ਗਿਆ ਹੈ।  ਪਿਛਲੇ ਦਿਨੀਂ ਰੇਲ ਮੰਤਰੀ ਨੇ ਖਬਰ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਰੇਲਵੇ ਨੇ ਇਹ ਫੈਸਲਾ ਲਿਆ ਪਠਾਨਕੋਟ ਵਾਸੀਆਂ ਨੂੰ ਵੱਡਾ ਤੋਹਫਾ ਮਿਲਿਆ ਹੈ।ਦਿੱਲੀ ਨੂੰ ਜਾਣ ਵਾਲੀ ਵੰਦੇ ਭਾਰਤ ਟਰੇਨ ਸਵੇਰੇ (11:30) ਵਜੇ ਪਠਾਨਕੋਟ ਕੈਂਟ ਸਟੇਸ਼ਨ ‘ਤੇ ਰੁਕੇਗੀ, ਟਰੇਨ ਦੇ ਰੁਕਣ ‘ਤੇ ਵਪਾਰੀ ਵਰਗ ਅਤੇ ਫੌਜ ਦੇ ਕਰਮਚਾਰੀ ਜ਼ਿਆਦਾ ਖੁਸ਼ ਹਨ ਕਿਉਂਕਿ ਹੁਣ ਉਨ੍ਹਾਂ ਦਾ ਦਿੱਲੀ ਤੋਂ ਪਠਾਨਕੋਟ ਦਾ ਸਫਰ ਸਿਰਫ ਸਾਢੇ 5 ਘੰਟਿਆਂ ‘ਚ ਹੋ ਜਾਇਆ ਕਰੇਗਾ।ਜਿਵੇਂ ਹੀ ਸਵੇਰੇ 11:30 ਵਜੇ ਵੰਦੇ ਭਾਰਤ ਟਰੇਨ ਪਠਾਨਕੋਟ ਕੈਂਟ ਸਟੇਸ਼ਨ ‘ਤੇ ਪੁੱਜੀ ਤਾਂ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਆਗੂ ਸੁਰੇਸ਼ ਸ਼ਰਮਾ ਸਮੇਤ ਕਈ ਆਗੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਰੇਲ ਦਾ ਸਵਾਗਤ ਕੀਤਾ।

AmritsarAwaaz ਦੀ ਟੀਮ ਨਾਲ ਜੁੜੇ ਰਹੋ

ਧੰਨਵਾਦ

Exit mobile version