- admin
- Politics
ਨਵਜੋਤ ਸਿੰਘ ਸਿੱਧੂ ਨੇ ਪਤਨੀ ਨਾਲ ਸਾਂਝੀ ਕੀਤੀ ਤਸਵੀਰ, ਕਿਹਾ-6 ਮਹੀਨੇ ਪਹਿਲਾਂ ਤੇ ਅੱਜ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਨਾਲ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਕੈਂਸਰ ਨਾਲ ਜੰਗ ਲੜ ਰਹੇ ਡਾ. ਨਵਜੋਤ ਕੌਰ ਹੁਣ ਠੀਕ ਹਨ, ਇਸ ਦਾ ਅੰਦਾਜ਼ਾ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਜ਼ਰੀਏ ਲਾਗਇਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਇਹ ਕਿਹੋ ਜਿਹਾ ਬਦਲਾਅ ? 6 ਮਹੀਨੇ ਪਹਿਲਾਂ ਅਤੇ ਅੱਜ…ਉਥੇ ਹੀ ਇਸ ਪੋਸਟ ਦੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰਸ਼ੰਸਕਾਂ ਨੇ ਲਿਖਿਆ, ‘ਵਾਹਿਗੁਰੂ ਤੇਰਾ ਸ਼ੁਕਰ ਹੈ।’
ਕੈਂਸਰ ਦੇ ਖ਼ਿਲਾਫ਼ ਜੰਗ ਲੜ ਰਹੀ ਡਾ. ਨਵਜੋਤ ਕੌਰ ਦਾ ਨਵਜੋਤ ਸਿੰਘ ਸਿੱਧੂ ਨੇ ਪੂਰਾ ਸਾਥ ਹੈ। ਨਵਜੋਤ ਸਿੱਧੂ ਨੇ ਹਰ ਕੀਮੋਥੈਰੇਪੀ ਡਾ. ਨਵਜੋਤ ਕੌਰ ਦਾ ਹੱਥ ਫੜ ਕੇ ਪੂਰੀ ਕਰਵਾਈ। ਉਨ੍ਹਾਂ ਨੇ ਖ਼ੁਦ ਆਪਣੇ ਹੱਥਾਂ ਨਾਲ ਖਾਣਾ ਖੁਆਇਆ ਅਤੇ ਕੀਮੋਥੈਰੇਪੀ ਕਰਨ ਵਾਲੀ ਟੀਮ ਦਾ ਖ਼ੁਦ ਧੰਨਵਾਦ ਕੀਤਾ। ਇਸ ਔਖੇ ਸਮੇਂ ਵਿਚ ਨਵਜੋਤ ਸਿੰਘ ਸਿੱਧੂ ਰਾਜਨੀਤੀ ਤੋਂ ਵੀ ਦੂਰ ਰਹੇ। ਉਨ੍ਹਾਂ ਨੇ ਪੂਰਾ ਸਮਾਂ ਆਪਣੇ ਪਰਿਵਾਰ ਨੂੰ ਦਿੱਤਾ। ਹਰ ਕੀਮੋਥੈਰੇਪੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਨ੍ਹਾਂ ਨੂੰ ਕਦੇ ਅਧਿਆਤਮਕ ਟਰਿਪ ‘ਤੇ ਲੈ ਕੇ ਜਾਂਦੇ ਸਨ। ਜ਼ਿਆਦਾਤਰ ਟਰਿੱਪ ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਵੀ ਕੀਤੇ।