- admin
- Politics
ਤਰਨਜੀਤ ਸਿੰਘ ਸੰਧੂ ਵਲੋ ਅੱਜ ਹੋਲੀ ਸਿਟੀ ਕਾਲੋਨੀ ਵਿਖੇ ਆਯੋਜਿਤ ਚਾਹ ਪਾਰਟੀ ’ਚ ਕੀਤੀ ਗਈ ਸ਼ਿਰਕਤ

ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਹੋਲੀ ਸਿਟੀ ਵਿਖੇ ਆਯੋਜਿਤ ਚਾਹ ਪਾਰਟੀ ਚ ਸ਼ਿਰਕਤ ਕੀਤੀ ਜਿੱਥੇ ਉਨ੍ਹਾ ਕਿਹਾ ਕਿ ਵਪਾਰਕ ਉੱਨਤੀ ਅਤੇ ਉਦਯੋਗਿਕ ਵਿਕਾਸ ਤੋਂ ਬਿਨਾ ਅੰਮ੍ਰਿਤਸਰ ਦੀ ਵਿਕਾਸ ਯਾਤਰਾ ਨੂੰ ਆਕਾਰ ਨਹੀਂ ਦਿੱਤਾ ਜਾ ਸਕਦਾ, ਇਸ ਲਈ ਅੰਮ੍ਰਿਤਸਰ ਦੀ ਇੰਡਸਟਰੀ ਅਤੇ ਵਪਾਰ ਨੂੰ ਪ੍ਰਫੁਲਿਤ ਕੀਤਾ ਜਾਣਾ ਜ਼ਰੂਰੀ ਹੈ।ਓਨ੍ਹਾ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦਾ ਅਗਲਾ ਲਕਸ਼ ਅੰਮ੍ਰਿਤਸਰ ਦੇ ਵਿਚ ਵਪਾਰ ਅਤੇ ਇੰਡਸਟਰੀ ਨੂੰ ਮੁੜ ਲੀਹਾਂ ’ਤੇ ਲਿਆਉਣ ਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਵਪਾਰ ਅਤੇ ਲਘੂ ਉਦਯੋਗ ਨੂੰ ਸਥਾਪਿਤ ਕਰਨ ਲਈ ਗੁਰੂ ਸਾਹਿਬਾਨ ਨੇ ਵੱਖ ਵੱਖ ਖੇਤਰਾਂ ਤੋਂ ਮਾਹਿਰ ਕਾਰੀਗਰਾਂ ਅਤੇ ਵਪਾਰੀਆਂ ਨੂੰ ਵਸਾਇਆ। ਦੇਸ਼ ਦੀ ਅਜ਼ਾਦੀ ਸਮੇਂ ਇਹ ਸ਼ਹਿਰ ਵਪਾਰ ਅਤੇ ਉਦਯੋਗ ਪੱਖੋਂ ਕਿਸੇ ਤੋਂ ਪਿੱਛੇ ਨਹੀਂ ਸੀ।ਪਰ ਅੱਜ ਸਥਿਤੀ ਬਦਲ ਚੁੱਕੀ ਹੈ। ਅੱਜ ਅਮਨ ਕਾਨੂੰਨ ਦੀ ਖ਼ਰਾਬ ਹਾਲਤਾਂ ਅਤੇ ਨਸ਼ਿਆਂ ਦੇ ਪਸਾਰੇ ਨੇ ਪੂਜੀ ਨਿਵੇਸ਼ਕਾਂ ਨੂੰ ਜਿੱਥੇ ਆਉਣ ਤੋਂ ਦੂਰ ਕੀਤਾ ਹੋਇਆ ਹੈ। ਉੱਥੇ ਹੀ ਸੂਬਾ ਸਰਕਾਰ ਵੱਲੋਂ ਸਹੂਲਤਾਂ ਦੇਣ ’ਚ ਨਾਕਾਮੀ ਨੇ ਇੱਥੋਂ ਦੀ ਇੰਡਸਟਰੀ ਦਾ ਵੀ ਕਾਫ਼ੀ ਭੋਗ ਪਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਲੋਕ ਸਭਾ ਮੈਂਬਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਸੀ, ਪਰ ਇਥੇ ਸਾਡੇ ਚੁਣੇ ਹੋਏ ਸਾਂਸਦ ਗੁਰਜੀਤ ਔਜਲਾ ਆਪਣੇ ਘਰ ਸਾਹਮਣੇ ਵਗਦਾ ਗੰਦਾ ਨਾਲੇ ਦਾ ਮਸਲਾ ਨਹੀਂ ਸੁਲਝਾ ਸਕਿਆ ਹੋਰ ਉਸ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਅਤੇ ਰਾਜ ਸਰਕਾਰ ਦੇ ਮੰਤਰੀ ਤੋਂ ਇਹ ਵੀ ਨਹੀਂ ਹੋਇਆ ਕਿ ਸ਼ਹਿਰ ਦੀ ਗੰਦਗੀ ਨੂੰ ਹੀ ਸਾਫ਼ ਕਰਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸੈਰ ਕਰਨ ਲਈ ਲੋਕ ਸੈਰਗਾਹ ਜਾਂ ਪਾਰਕਾਂ ਵਿਚ ਜਾਂਦੇ ਹਨ, ਪਰ ਉੱਥੇ ਨੇੜੇ ਹੀ ਗੰਦਗੀ ਦੇ ਢੇਰ ਹਨ ਅਤੇ ਅੱਗਾਂ ਲੱਗੀਆਂ ਹੁੰਦੀਆਂ ਹਨ, ਜਿਸ ਨਾਲ ਹਾਨੀਕਾਰਕ ਧੂਹਾਂ ਫੇਫੜਿਆਂ ’ਚ ਜਾ ਰਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਈ ਇਲਾਕਿਆਂ ’ਚ ਨਸ਼ੇ ਦੀ ਸਮੱਸਿਆ ਤਾਂ ਹੈ ਹੀ, ਪਰ ਉੱਥੇ ਸੀਵਰੇਜ ਦੀ ਸਮੱਸਿਆ ਨਾਲ ਲੋਕਾਂ ਦਾ ਜਿਊਂਣਾ ਵੀ ਮੁਸ਼ਕਲ ਬਣਿਆ ਹੋਇਆ ਹੈ।ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਅਨੇਕਾਂ ਅਵਸਰ ਹੁਣ ਵੀ ਹਨ। ਸਾਨੂੰ ਅੰਮ੍ਰਿਤਸਰ ਏਅਰ ਕਾਰਗੋ ਦੀ ਵਰਤੋਂ ਸੌ ਫ਼ੀਸਦੀ ਕਰਨ ਦੀ ਲੋੜ ਹੈ, ਜੋ ਹੁਣ ਕੇਵਲ 20 ਫ਼ੀਸਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਵਪਾਰੀਆਂ ਦੇ ਆਮਦਨੀ ਵਧਾਉਣ ਲਈ ਫਲ਼ ਅਤੇ ਸਬਜ਼ੀਆਂ ਖਾੜੀ ਅਤੇ ਯੂਰਪ ਨੂੰ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਟਾਰੀ ਬਾਡਰ ਰਾਹੀਂ ਯੂ ਏ ਈ ਅਤੇ ਹੋਰ ਖਾੜੀ ਦੇਸ਼ਾਂ ਨਾਲ ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉੱਥੇ ਹੀ ਅੰਮ੍ਰਿਤਸਰ ਮਖੂ ਹੁੰਦਾ ਹੋਇਆ ਗੁਜਰਾਤ ਪੋਰਟ ਰਾਹੀਂ ਯੂਰਪ ਤਕ ਪਹੁੰਚ ਬਣਾਈ ਜਾ ਸਕਦੀ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਰਾਜ ਸਰਕਾਰ ਮਖੂ ਤੇ ਪੱਟੀ 25 ਕਿੱਲੋਮੀਟਰ ਰੇਲ ਲਿੰਕ ਨੂੰ ਜੋੜਨ ਲਈ ਵੀ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਨਾਲ ਏਅਰ ਕੁਨੈਕਟੀਵਿਟੀ ਵਧਾਉਣ ਦੇ ਉਪਰਾਲੇ ਕੀਤੇ ਜਾਣਗੇ। ਜਿਸ ਨਾਲ ਅੰਮ੍ਰਿਤਸਰ ਦੀ ਟੂਰਿਜ਼ਮ ਨੂੰ ਵਧਾਉਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਟਾਰਟਅੱਪ ਮੋਦੀ ਸਰਕਾਰ ਦਾ ਵਧੀਆ ਉਪਰਾਲਾ ਹੈ। ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਾਲ ਸੰਬੰਧਿਤ ਅਮਰੀਕਾ ਪਰਵਾਸੀ ਭਾਈਚਾਰੇ ਨੇ ‘ਵਿਕਸਿਤ ਅੰਮ੍ਰਿਤਸਰ ਇਨਵੈਸਟਮੈਂਟ’ ਦਾ ਗਠਨ ਕਰਦਿਆਂ ਅੰਮ੍ਰਿਤਸਰ ਵਿੱਚ ਨੌਜਵਾਨ ਉੱਦਮੀਆਂ ਨੂੰ ਰੋਜ਼ਗਾਰ ਅਤੇ ਆਪਣਾ ਸਟਾਰਟ-ਅੱਪ ਸ਼ੁਰੂ ਕਰਨ ’ਚ ਮਦਦ ਕਰਨ ਲਈ ਇਕ ਸੌ ਮਿਲੀਅਨ ਡਾਲਰ ਭਾਵ ਕਿ 850 ਕਰੋੜ ਤੋਂ ਵੱਧ ਦੀ ਰਕਮ ਜੁਟਾਈ ਹੈ।ਸੰਧੂ ਸਮੁੰਦਰੀ ਨੇ ਕਿਹਾ ਕਿ ਜੋ ਮੇਰੇ ਦਾਦਾ ਜੀ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਮਾਝੇ ਦੀ ਸੇਵਾ ਕੀਤੀ ਅਤੇ ਮੇਰੇ ਪਿਤਾ ਸ. ਬਿਸ਼ਨ ਸਿੰਘ ਸਮੁੰਦਰੀ ਅਤੇ ਮਾਤਾ ਜਗਜੀਤ ਕੌਰ ਨੇ ਸਿੱਖਿਆ ਦੇ ਖੇਤਰ ਵਿਚ ਸੇਵਾ ਕੀਤੀ, ਹੁਣ ਮੇਰੀ ਵਾਰੀ ਹੈ ਕਿ ਮੈਂ ਵੀ ਲੋਕਾਂ ਦੀ ਸੇਵਾ ਕਰਾਂ।ਇਸ ਮੌਕੇ ਬੋਲਦਿਆਂ ਚਾਹ ਪਾਰਟੀ ਦੇ ਆਯੋਜਕ ਆਰ ਐਸ ਚਾਵਲਾ ਨੇ ਕਿਹਾ ਕਿ ਸੰਧੂ ਸਮੁੰਦਰੀ ਤੋਂ ਅੰਮ੍ਰਿਤਸਰ ਨੂੰ ਵੱਡੀ ਆਸ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰ ਅਤੇ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਸੰਧੂ ਸਮੁੰਦਰੀ ਦਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਇਕ ਜੂਨ ਨੂੰ ਕਮਲ ਦੇ ਫੁੱਲ ’ਤੇ ਵੋਟ ਕਰਦਿਆਂ ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੂੰ ਜਿੱਤ ਦਿਵਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਤੋਖ ਸਿੰਘ ਗੁੰਮਟਾਲਾ ਵੀ ਮੌਜੂਦ ਸਨ।
ਧੰਨਵਾਦ