“ਉਹ ਇੱਕ ਸਮੁੰਦਰ ਖੰਗਾਲਣ ਵਿੱਚ ਲੱਗੇ ਹੋਏ ਹਨ, ਸਾਡੀਆਂ ਕਮੀਆਂ ਕੱਢਣ ਵਿੱਚ ਲੱਗੇ ਹੋਏ ਹਨ…. ਜਿਨ੍ਹਾਂ ਦੀਆਂ ਆਪਣੀਆਂ ਲੰਗੋਟੀਆਂ ਤੱਕ ਫਟੀਆਂ ਹੋਈਆਂ ਹਨ, ਉਹ ਸਾਡੀ ਪੱਗ ਉਛਾਲਣ ਵਿੱਚ ਲੱਗੇ ਹੋਏ ਹਨ, ਓ ਜਾਓ ਯਾਰ….”
ਪੰਜਾਬ ਦੀ ਸਿਆਸਤ ਦੇ ਦਿੱਗਜ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੀ ‘ਸ਼ਾਇਰਾਨਾ ਸਟ੍ਰਾਈਕ’ ਨੂੰ ਲੈ ਕੇ ਚਰਚਾ ਵਿੱਚ ਹਨ। ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਫੋਟੋ ਸ਼ੇਅਰ ਕਰਦੇ ਹੋਏ ਆਪਣੇ ਵਿਰੋਧੀਆਂ ‘ਤੇ ਕਰੜਾ ਤਨਜ਼ ਕੱਸਿਆ ਹੈ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੋ ਲੋਕ ਉਨ੍ਹਾਂ ਦੀਆਂ ਕਮੀਆਂ ਲੱਭ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਆਪਣੇ ਗਿਰੀਬਾਨ ਵਿੱਚ ਝਾਕਣਾ ਚਾਹੀਦਾ ਹੈ। ਉਨ੍ਹਾਂ ਨੇ ਸਟੋਰੀ ‘ਤੇ ਲਿਖਿਆ…
“ਉਹ ਇੱਕ ਸਮੁੰਦਰ ਖੰਗਾਲਣ ਵਿੱਚ ਲੱਗੇ ਹੋਏ ਹਨ, ਸਾਡੀਆਂ ਕਮੀਆਂ ਕੱਢਣ ਵਿੱਚ ਲੱਗੇ ਹੋਏ ਹਨ…. ਜਿਨ੍ਹਾਂ ਦੀਆਂ ਆਪਣੀਆਂ ਲੰਗੋਟੀਆਂ ਤੱਕ ਫਟੀਆਂ ਹੋਈਆਂ ਹਨ, ਉਹ ਸਾਡੀ ਪੱਗ ਉਛਾਲਣ ਵਿੱਚ ਲੱਗੇ ਹੋਏ ਹਨ, ਓ ਜਾਓ ਯਾਰ….”
ਕੀ ਕਹਿਣਾ ਚਾਹੁੰਦੇ ਹਨ ਸਿੱਧੂ?
ਸਿੱਧੂ ਦੀ ਇਸ ਸ਼ਾਇਰੀ ਦੇ ਡੂੰਘੇ ਸਿਆਸੀ ਅਤੇ ਨਿੱਜੀ ਮਾਇਨੇ ਹਨ। ਉਨ੍ਹਾਂ ਨੇ ਆਪਣੀ ਸ਼ਾਇਰੀ ਰਾਹੀਂ ਉਨ੍ਹਾਂ ਲੋਕਾਂ ‘ਤੇ ਨਿਸ਼ਾਨਾ ਸਾਧਿਆ ਹੈ ਜੋ ਪਿਛਲੇ ਸਮੇਂ ਜਾਂ ਵਰਤਮਾਨ ਵਿੱਚ ਉਨ੍ਹਾਂ ਦੇ ਕੰਮਾਂ ਵਿੱਚ ਕਮੀਆਂ ਤਲਾਸ਼ ਰਹੇ ਹਨ। ‘ਲੰਗੋਟੀਆਂ ਫਟੀਆਂ ਹੋਣਾ’ ਇੱਕ ਠੇਠ ਮੁਹਾਵਰਾ ਹੈ ਜਿਸਦਾ ਮਤਲਬ ਹੈ ਕਿ ਸਾਹਮਣੇ ਵਾਲੇ ਦੀ ਆਪਣੀ ਹਾਲਤ ਖ਼ਰਾਬ ਹੈ, ਉਸਦਾ ਆਪਣਾ ਪੱਲਾ ਸਾਫ਼ ਨਹੀਂ ਹੈ। ਪਰ ਇਸਦੇ ਬਾਵਜੂਦ ਉਹ ਦੂਜਿਆਂ ਦੇ ਅਕਸ ਨੂੰ ਠੇਸ ਪਹੁੰਚਾ ਕੇ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਹਨ।
ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਿਆ
ਦੱਸ ਦੇਈਏ ਕਿ ਸਿੱਧੂ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਉਹ ਆਪਣੀ ਹੀ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਰਹੇ ਹਨ। ਕੁਝ ਦਿਨ ਪਹਿਲਾਂ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਸ ਫੈਸਲੇ ਦੀ ਪੁਸ਼ਟੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਸੀ। ਉੱਥੇ ਹੀ, ਵਿਵਾਦਾਂ ਕਾਰਨ ਸਿੱਧੂ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਹਨ

