“ਚੋਣਕਾਰ ਅਫਸਰ ਕਮ ਉਪਮੰਡਲ ਮੈਜਿਸਟਰੇਟ, ਅੰਮ੍ਰਿਤਸਰ-1 ਵੱਲੋਂ ਚੋਣ ਰਿਹਰਸਲਾਂ ਦਾ ਲਿਆ ਗਿਆ ਜਾਇਜ਼ਾ”

“ਚੋਣਕਾਰ ਅਫਸਰ ਕਮ ਉਪਮੰਡਲ ਮੈਜਿਸਟਰੇਟ, ਅੰਮ੍ਰਿਤਸਰ-1 ਵੱਲੋਂ ਚੋਣ ਰਿਹਰਸਲਾਂ ਦਾ ਲਿਆ ਗਿਆ ਜਾਇਜ਼ਾ”

“ਬਲਾਕ ਜੰਡਿਆਲਾ ਗੁਰੂ ਵਿਖੇ ਸਫਲਤਾਪੂਰਨ ਸੰਪਨ ਹੋਈ ਚੋਣ ਰਿਹਰਸਲ”
ਅੰਮ੍ਰਿਤਸਰ 12/10/2024-: ਸੂਬਾ ਚੋਣ ਕਮਿਸ਼ਨ ਵੱਲੋਂ ਜ਼ਾਰੀ ਨੋਟੀਫੀਕੇਸ਼ਨ ਅਤੇ ਹਦਾਇਤਾਂ ਅਨੁਸਾਰ ਜਿਲ਼ਾ ਅੰਮ੍ਰਿਤਸਰ ਵਿਖੇ ਗ੍ਰਾਮ ਪੰਚਾਇਤ ਬਲਾਕ ਜੰਡਿਆਲਾ ਗੁਰੂ ਗਰੇਸ ਪਬਲਿਕ ਸਕੂਲ, ਜੰਡਿਆਲਾ ਗੁਰੂ ਵਿਖੇ ਦੂਜੀ ਚੋਣ ਰਿਹਰਸਲ ਸਫ਼ਲਤਾਪੂਰਵਕ ਸੰਪੂਰਨ ਕਰਵਾਈ ਗਈ


ਚੋਣ ਰਿਹਰਸਲ ਦੌਰਾਨ ਚੋਣਕਾਰ ਅਫਸਰ ਕਮ ਉੱਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਸ.ਗੁਰਸਿਮਰਨ ਸਿੰਘ ਢਿੱਲੋ ਜੀ ਨੇ ਸਮੂਚੇ ਪ੍ਰਬੰਧ ਦਾ ਜਾਇਜ਼ਾ ਲਿਆ ਅਤੇ ਆਪ ਰਿਹਰਸਲ ਵਿੱਚ ਨਿੱਜੀ ਤੌਰ ਤੇ ਜਾ ਕੇ ਪੋਲਿੰਗ ਸਟਾਫ ਨੂੰ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਬਾਰੀ ਜਾਣੂ ਕਰਵਾਇਆ ਅਤੇ ਹਰ ਇੱਕ ਪੋਲਿੰਗ ਪਾਰਟੀ ਦੇ ਅਧਿਕਾਰੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ।


ਸਮੁੱਚੇ ਪ੍ਰਬੰਧ ਤੇ ਤਸੱਲੀ ਪ੍ਰਗਟਾਉਂਦਿਆ ਸ.ਗੁਰਸਿਮਰਨ ਸਿੰਘ ਢਿੱਲੋਂ ਨੇ ਵਿਸ਼ਵਾਸ਼ ਦਵਾਇਆ ਕੀ ਗ੍ਰਾਮ ਪੰਚਾਇਤੀ ਚੋਣਾ 2024 ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਟਾਫ ਨੂੰ ਬਣਦੀ ਟਰੇਨਿੰਗ ਅਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ।

ਚੋਣਾ ਨਿਰਪੱਖ ਅਤੇ ਸ਼ਾਂਤਮਈ ਕਰਵਾਈਆਂ ਜਾਣਗੀਆਂ ਟ. ਇਸ ਮੌਕੇ ਸਮੁੰਚਾ ਦਫਤਰੀ ਅਮਲਾ ਅਤੇ ਇੰਚਾਰਜ ਮੈਡਮ ਰਾਜਵਿੰਦਰ ਕੌਰ ਤਹਸੀਲਦਾਰ ਅੰਮ੍ਰਿਤਸਰ-1 ਹਾਜਰ ਰਹੇ

Leave a Reply

Your email address will not be published. Required fields are marked *