- admin
- Politics
ਗੁਰਜੀਤ ਸਿੰਘ ਔਜਲਾ ਆਪਣੇ ਪਰਿਵਾਰ ਸਮੇਤ ਸ੍ਰੀ ਰਾਮ ਮੰਦਰ ਅਯੁੱਧਿਆ ਵਿਖੇ ਕਰਨ ਪਹੁੰਚੇ ਦਰਸ਼ਨ

ਅੰਮ੍ਰਿਤਸਰ ਦੇ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਆਪਣੀ ਧਰਮ ਪਤਨੀ ਸਮੇਤ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ ਦੇ ਕੀਤੇ ਦਰਸ਼ਨ। ਗੁਰਜੀਤ ਸਿੰਘ ਔਜਲਾ ਨੇ ਜਿੱਥੇ ਸ੍ਰੀ ਰਾਮ ਮੰਦਰ ਅਯੁੱਧਿਆ ਵਿਖੇ ਮੱਥਾ ਟੇਕਿਆ ਉੱਥੇ ਹੀ ਸ੍ਰੀ ਦੁਰਗਿਆਨਾ ਮੰਦਰ ਟਰੱਸਟ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਲੰਗਰ ਵਿੱਚ ਸੇਵਾ ਵੀ ਕੀਤੀ। ਇਸ ਮੌਕੇ ਸ੍ਰੀ ਰਾਮ ਮੰਦਰ ਵਿਖੇ ਸੰਤਾਂ, ਮਹੰਤਾਂ ਅਤੇ ਮਹਾਤਮਾ ਦੇ ਵਿਚਾਰ ਵੀ ਸੁਣੇ ਅਤੇ ਮੁਲਾਕਾਤ ਵੀ ਕੀਤੀ।

ਓਹਨਾ ਨੇ ਕਿਹਾ ਕਿ ਮੈਨੂੰ ਇਥੇ ਨਤਮਸਤਕ ਹੋ ਕੇ ਰੂਹਾਨੀ ਖੁੱਸੀ ਮਿਲੀ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਸੰਗਤਾਂ ਦੀ ਸੇਵਾ, ਉਨ੍ਹਾਂ ਦੇ ਰਹਿਣ ਸਹਿਣ ਦਾ ਖ਼ਾਸ ਧਿਆਨ ਰੱਖਦੇ ਹੋਏ ਵਧੀਆ ਸਰਾਂਵਾਂ ਬਣਾਈਆਂ ਗਈਆਂ ਹਨ। ਓਹਨਾ ਨੇ ਕਿਹਾ ਕਿ ਸ਼ਰਧਾਲੂਆਂ ਦੇ ਲੰਗਰ ਦੀ ਵਿਵਸਥਾ ਲਈ ਕੁੱਲ 37 ਲੰਗਰ ਲਗਾਏ ਗਏ ਹਨ, ਜਿੰਨਾ ਵਿੱਚੋਂ 12 ਲੰਗਰ ਪੰਜਾਬੀਆਂ ਵੱਲੋਂ ਲਗਾਏ ਗਏ ਹਨ। ਜਿੰਨਾ ਵਿੱਚ ਅੰਮ੍ਰਿਤਸਰੀ ਦੇ ਸ੍ਰੀ ਦੁਰਗਿਆਨਾ ਟਰੱਸਟ ਮੰਦਰ ਵੱਲੋਂ ਲੰਗਰ ਦੀ ਸ਼ੁਰੂਆਤ ਕੀਤੀ ਗਈ ਏ ਜੋ ਕਿ 14 ਜਨਵਰੀ ਤੋਂ ਲਗਾਤਾਰ ਹੁਣ ਤੱਕ ਚੱਲ ਰਿਹਾ ਏ। ਉਨ੍ਹਾਂ ਕਿਹਾ ਕਿ ਮੈਂ ਧੰਨਵਾਦੀ ਹਾਂ ਟਰੱਸਟ ਦੇ ਸਮੂਹ ਮੈਂਬਰਾਂ ਦਾ ਜੋ ਕਿ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਔਜਲਾ ਨੇ ਕਿਹਾ ਕਿ ਇਸ ਦੇ ਨਾਲ ਹੀ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਵੀ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ ਸਮੇਤ ਸ੍ਰੀ ਰਾਮ ਮੰਦਰ ਅਯੁੱਧਿਆ ਵਿਖੇ ਜ਼ਰੂਰ ਨਤਮਸਤਕ ਹੋਣ ਅਤੇ ਸ੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।
