Site icon Amritsar Awaaz

ਅੰਮ੍ਰਿਤਸਰ ਨੂੰ ਬਣਾਇਆ ਜਾਵੇਗਾ ਸਪੈਸ਼ਲ ਇਕਾਨਮੀ ਜੋਨ – ਔਜਲਾ

ਅੰਮ੍ਰਿਤਸਰ। ਕਾਂਗਰਸ ਪਾਰਟੀ ਅੰਮ੍ਰਿਤਸਰ ਤੋਂ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿੱਚ ਸਪੈਸ਼ਲ ਇਕਾਨਮੀ ਜੋਨ ਬਣੇਗਾ। ਉਹਨਾਂ ਕਿਹਾ ਕਿ ਗੁਰੁ ਨਗਰੀ ਚ ਸੜਕਾਂ ਦਾ ਜਾਲ ਵਿਛ ਚੁੱਕਾ ਹੈ ਅਤੇ ਹੁਣ ਵਪਾਰ ਦਾ ਜਾਲ ਵਿਛਾਇਆ ਜਾਣਾ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕੀਤਾ।

ਤੁੰਗ ਵਿਖੇ ਵਾਰਡ ਨੰਬਰ 14 ਦੀ ਮੀਟਿੰਗ ਚ ਲੋਕਾਂ ਨੂੰ ਕੀਤਾ ਜਾਗਰੂਕ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਸਾਬਕਾ ਵਿਧਾਇਕ ਸ੍ਰੀ ਸੁਨੀਲ ਦੱਤੀ ਦੀ ਯੋਗ ਅਗਵਾਈ  ਅਤੇ ਕੌਸਲਰ ਸ੍ਰੀ ਨਰਿੰਦਰ ਤੁੰਗ ਦੇ ਸੁਚੱਜੇ ਪ੍ਰਬੰਧਾਂ ਹੇਠ ਲੋਕ ਸਭਾ ਹਲਕਾ ਉੱਤਰੀ ਤੁੰਗ ਵਾਰਡ ਨੰਬਰ 14 ਵਿਖੇ ਇਕ ਮੀਟਿੰਗ ਕਰਵਾਈ ਗਈ। ਜੋ ਇਕ ਵਿਸ਼ਾਲ ਚੋਣ ਰੈਲੀ ਦਾ ਰੂਪ ਧਾਰਨ ਕਰ ਗਈ। ਰੈਲੀ ਸਮੇਂ ਇਕੱਤਰ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਦਿੱਤੀ ਅਤੇ ਸ੍ਰੀ ਨਰਿੰਦਰ ਤੁੰਗ ਨੇ ਕਿਹਾ ਕਿ ਸਾਨੂੰ ਆਪਣੇ ਇਲਾਕੇ ਦੇ ਵੋਟਰਾਂ ਤੇ ਭਰੋਸਾ ਹੈ, ਜਿਸ ਦੇ ਯਕੀਨ ਸਦਕਾ ਅਸੀਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦੇ ਹਾਂ ਅਸੀਂ ਕਿ ਅਸੀਂ ਹਲਕਾ ਉੱਤਰੀ ਤੋਂ ਸ੍ਰੀ ਗੁਰਜੀਤ ਔਜਲਾ ਜੀ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ। ਇਸ ਮੌਕੇ ਸ੍ਰੀ ਗੁਰਜੀਤ ਔਜਲਾ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਅੰਮ੍ਰਿਤਸਰ ਚ  3000 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਜਾਲ਼ ਵਿਛਾਇਆ ਗਿਆ। ਜਿਸ ਵਿੱਚ ਦਿੱਲੀ ਕਟਰਾ ਐਕਸਪ੍ਰੈਸ ਹਾਈਵੇ, ਪੰਜਾਬ ਦੀ ਪਹਿਲੀ ਰਿੰਗ ਰੋਡ, ਅਜਨਾਲਾ ਰਾਮਦਾਸ ਚਾਰ ਮਾਰਗ, ਤਰਨ ਤਾਰਨ ਫਲਾਈਓਵਰ,  ਆਦਿ ਸ਼ਾਮਲ ਹੈ। ਇਸ ਤੋ ਬਾਅਦ ਹੁਣ  ਸਪੈਸ਼ਲ ਇਕਾਨਮੀ ਜੋਨ ਬਣਾਇਆ ਜਾਏਗਾ ਜਿਸ ਵਿੱਚ ਕਈ ਦੇਸ਼ਾਂ ਦੇ ਵਪਾਰ ਇਥੋਂ ਸ਼ੁਰੂ ਕੀਤੇ ਜਾਣਗੇ, ਇਸ ਨਾਲ ਨੌਜਵਾਨ ਨੌਕਰੀਆਂ ਲਈ ਬਾਹਰ ਨਹੀਂ ਜਾਣਗੇ ਅਤੇ ਅੰਮ੍ਰਿਤਸਰ ਨੂੰ ਵੀ ਪ੍ਰਫੁੱਲਿਤ ਹੋਣ ਦਾ ਪੂਰਾ ਮੌਕਾ ਮਿਲੇਗਾ। ਸ੍ਰੀ ਔਜਲਾ ਨੇ ਕਿਹਾ ਕਿ ਇਸ ਵਾਰੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ, ਕਾਂਗਰਸ ਸਰਕਾਰ ਬਣਨ ਤੇ  ਉਹ ਹਲਕੇ ਦੇ ਕੰਮ ਪਹਿਲਾਂ ਨਾਲੋਂ ਜ਼ਿਆਦਾ ਅਤੇ ਪਹਿਲ ਦੇ ਅਧਾਰ ਤੇ ਕਰਵਾ ਸਕਣਗੇ। ਇਸ ਮੌਕੇ ਸੋਨੂ ਦੱਤੀ, ਬੱਬਲ ਪ੍ਰਧਾਨ, ਟਿੰਮਾ ਪ੍ਰਧਾਨ ਸ਼ੱਬੋ ਪ੍ਰਧਾਨ, ਦਲਬੀਰ ਚੰਦ, ਰਮਾ ਪ੍ਰਧਾਨ ਮਹਿਲਾ ਵਿੰਗ ,ਦਲਬੀਰ ਚੰਦ , ਗੁਲਾਮ ਮਸੀਹ ,ਪ੍ਰਦੀਪ ਸ਼ਰਮਾ, ਰਾਮ ਸ਼ਰਨ ਗੰਡਾ ਸਿੰਘ ਵਾਲਾ,  ਡਾ: ਗੁਰਮੀਤ ਸਿੰਘ ਗਿੱਲ, ਸਿਮਰਜੀਤ ਸਿੰਘ ਰਾਣਾ, ਸੋਨੂ ਸੀਟ ਕਵਰ ਵਾਲੇ, ਮੋਹਣ ਲਾਲ ਭਗਤ, ਬੱਬਲ ਮਾਕੋਵਾਲੀ , ਜਥੇਦਾਰ ਗੁਰਮੀਤ ਸਿੰਘ ਭਗਤ, ਰਾਜੂ ਇੰਦਰਾ ਕਲੋਨੀ, ਸੰਜੇ ਭਰਾਨੀ,ਪ੍ਰਭਜੋਤ ਪੱਪੀ, ਸ੍ਰੀ ਮੇਲਾ ਸਿੰਘ ,ਰਾਜੀਵ ਸ਼ਰਮਾ, ਬਲਰਾਮ ਸਿੰਘ ਗਿੱਲ, ਸੰਤੋਖ ਸਿੰਘ ਭਗਤ ਪੰਜਾਬ ਪੁਲਿਸ ,ਟੀਨੂੰ ਪ੍ਰਧਾਨ, ਇੰਦਰਜੀਤ ਸਿੰਘ  ਜੋਗਾ, ਸਤਬੀਰ ਸਿੰਘ ਹੈਪੀ , ਹਨੀ ਗਿੱਲ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਹਾਜ਼ਰ ਸਨ।

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ

ਧੰਨਵਾਦ

Exit mobile version