Search for:
  • Home/
  • Politics/
  • ਅਮਰੀਕਾ ਚ ਸੜਕ ਹਾਦਸੇ ਚ ਹੋਈ ਨੌਜਵਾਨ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ- ਤਰਨਜੀਤ ਸਿੰਘ ਸੰਧੂ

ਅਮਰੀਕਾ ਚ ਸੜਕ ਹਾਦਸੇ ਚ ਹੋਈ ਨੌਜਵਾਨ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ- ਤਰਨਜੀਤ ਸਿੰਘ ਸੰਧੂ

ਅਫਸੋਸ ਤੇ ਗਹਿਰੇ ਦੁੱਖ ਨਾਲ ਸੂਚਨਾ ਦੇਣੀ ਪੈ ਰਹੀ ਹੈ ਕੇ ਅਜਨਾਲਾ ਹਲਕੇ ਦੇ ਪਿੰਡ ਇਬਰਾਹੀਮਪੁਰ ਦੇ 27 ਸਾਲਾ ਨੌਜਵਾਨ ਜੁਗਰਾਜ ਸਿੰਘ ਦੀ ਬੀਤੇ ਦਿਨੀਂ ਅਮਰੀਕਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਓਹਨਾਂ ਦਾ ਮ੍ਰਿਤਕ ਸਰੀਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਲਿਆਂਦਾ ਗਿਆ ਸੀ।

ਅਤੇ ਅੱਜ ਮ੍ਰਿਤਕ ਜੁਗਰਾਜ ਸਿੰਘ ਦਾ ਅਜਨਾਲਾ ਦੇ ਪਿੰਡ ਇਬਰਾਹੀਮਪੁਰਾ ਵਿਖੇ ਅੰਤਮ ਸੰਸਕਾਰ ਕੀਤਾ ਗਿਆ ਜਿਸ ਮੌਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ, ਪਰਿਵਾਰ ਨਾਲ ਦੁੱਖ ਵੰਡਾਉਣ ਦੇ ਲਈ ਸਵੇਰੇ 10 ਵਜੇ ਪਿੰਡ ਇਬਰਾਹੀਮਪੁਰ ਪਹੁੰਚੇ ਜਿੱਥੇ ਓਨ੍ਹਾ ਦੇ ਵੱਲੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਹੌਂਸਲਾ ਦਿੱਤਾ ਗਿਆ ਅਤੇ ਪਰਿਵਾਰ ਵਲੋ ਓਨ੍ਹਾ ਦੇ ਬੇਟੇ ਦਾ ਮ੍ਰਿਤਕ ਸ਼ਰੀਰ ਪੰਜਾਬ ਵਾਪਿਸ ਲਿਆਉਣ ਦੇ ਲਈ ਤਰਨਜੀਤ ਸਿੰਘ ਸੰਧੂ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਕਿਹਾ ਇਸ ਮੁਸ਼ਕਿਲ ਸਮੇ ਦੇ ਵਿਚ ਪਰਿਵਾਰ ਦਾ ਸਹਾਰਾ ਬਣਨ ਲਈ ਧੰਨਵਾਦ 

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ

ਧੰਨਵਾਦ

Leave A Comment

All fields marked with an asterisk (*) are required