Site icon Amritsar Awaaz

Ludhiana: ਨਗਰ ਨਿਗਮ ਹਾਊਸ ‘ਚ ਹੰਗਾਮੀ ਸ਼ੁਰੂਆਤ; ‘ਜ਼ੀਰੋ ਆਵਰ’ ਦੀ ਮੰਗ ਨੂੰ ਲੈ ਕੇ ਸੱਤਾਧਾਰੀ ਤੇ ਵਿਰੋਧੀ ਕੌਂਸਲਰ ਭਿੜੇ !

ਨਗਰ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ਮੇਅਰ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ। ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਤੋਂ ਬਾਅਦ ਸਵਰਗਵਾਸੀ ਕੌਂਸਲਰ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਦੇ ਨਾਲ ਹੀ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਉਪਰੰਤ ਜਦੋਂ ਮੇਅਰ ਨੇ ਏਜੰਡਾ ਪੜ੍ਹਨ ਦੀ ਗੱਲ ਕਹੀ, ਤਾਂ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਪਹਿਲਾਂ ‘ਜ਼ੀਰੋ ਆਵਰ’ (Zero Hour) ਰੱਖਣ ਦੀ ਮੰਗ ਉਠਾਈ। ਇਸ ਗੱਲ ਨੂੰ ਲੈ ਕੇ ਹਾਊਸ ਵਿੱਚ ਕਾਫੀ ਬਹਿਸ ਹੋਈ। ਸੱਤਾਧਾਰੀ ਧਿਰ ਪਹਿਲਾਂ ਏਜੰਡਾ ਪੜ੍ਹਨ ਦੀ ਗੱਲ ‘ਤੇ ਅੜੀ ਰਹੀ।
ਮੀਟਿੰਗ ਦੌਰਾਨ ਵਿਧਾਇਕ ਦਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ ਅਤੇ ਮਦਨ ਲਾਲ ਬੱਗਾ ਨੇ ਆਪਣੇ ਵਿਚਾਰ ਰੱਖੇ। ਹਾਊਸ ਵਿੱਚ ਡਿਪਟੀ ਮੇਅਰ ਪ੍ਰਿੰਸ ਜੌਹਰ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵੀ ਮੌਜੂਦ ਸਨ। ਮੀਟਿੰਗ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਸ਼ਾਮਲ ਹੋਏ। ਫਿਲਹਾਲ ਹੰਗਾਮੇ ਦੇ ਵਿਚਕਾਰ ਏਜੰਡਾ ਪੜ੍ਹਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Exit mobile version