Site icon Amritsar Awaaz

‘Indian Idol 3’ ਦੇ ਜੇਤੂ ਪ੍ਰਸ਼ਾਂਤ ਤਮਾਂਗ ਦਾ ਹੋਇਆ ਦਿਹਾਂਤ, 43 ਸਾਲ ਦੀ ਉਮਰ ‘ਚ ਲਏ ਆਖਰੀ ਸਾਹ :

ਮਨੋਰੰਜਨ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੰਡੀਅਨ ਆਈਡਲ-3 ਦੇ ਜੇਤੂ ਰਹੇ ਪ੍ਰਸ਼ਾਂਤ ਤਮਾਂਗ ਦਾ 43 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਪ੍ਰਸ਼ਾਂਤ ਦੀ ਜਾਨ ਚਲੀ ਗਈ ਹੈ। ਹਰ ਕਿਸੇ ਨੂੰ ਪ੍ਰਸ਼ਾਂਤ ਦੇ ਦੇਹਾਂਤ ਨਾਲ ਕਾਫੀ ਝਟਕਾ ਲੱਗਾ ਹੈ।

ਪ੍ਰਸ਼ਾਂਤ ਦੇ ਮਿਊਜ਼ਿਕ ਪਾਰਟਨਰ ਭਾਵੇਨ ਧਵਨ ਨੇ ਇਕ ਇੰਸਟਾ ਪੋਸਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਕਿ-ਵਿਸ਼ਵਾਸ ਨਹੀਂ ਹੁੰਦਾ ਕਿ ਤੁਮ ਚਲੇ ਗਏ ਮੇਰੇ ਭਾਈ। ਜਾਣਕਾਰੀ ਮੁਤਾਬਕ ਪ੍ਰਸ਼ਾਂਤ ਤਮਾਂਗ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ। ਇਸ ਦੌਰਾਨ ਉਹ ਦਿੱਲੀ ਦੇ ਜਨਕਪੁਰੀ ਸਥਿਤ ਆਪਣੇ ਘਰ ਵਿਚ ਹੀ ਮੌਜੂਦ ਹਨ। ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਸ਼ਾਂਤ ਦੇ ਦੋਸਤ ਵੀ ਉਸ ਦੇ ਦੇਹਾਂਤ ਦੀ ਖਬਰ ਨਾਲ ਟੁੱਟ ਗਏ ਹਨ। ਹਰ ਕਿਸੇ ਦਾ ਦਿਲ ਭਾਰੀ ਹੈ ਤੇ ਅੱਖਾਂ ਨਮ ਹਨ।

ਦੱਸ ਦੇਈਏ ਕਿ ਪ੍ਰਸ਼ਾਂਤ ਨੇ 2007 ਵਿਚ ਰਿਐਲਿਟੀ ਸ਼ੋਅ ਇੰਡੀਅਨ ਆਈਡਲ-3 ਵਿਚ ਹਿੱਸਾ ਲਿਆ ਸੀ। ਸ਼ੋਅ ਵਿਚ ਉੁਨ੍ਹਾਂ ਨੇ ਆਪਣੀ ਗਾਇਕੀ ਦਾ ਅਜਿਹਾ ਹੁਨਰ ਦਿਖਾਇਆ ਕਿ ਹਰ ਕੋਈ ਉਨ੍ਹਾਂ ਦਾ ਫੈਨ ਬਣ ਗਿਆ। ਉਹ ਘਰ-ਘਰ ਮਸ਼ਹੂਰ ਹੋ ਗਏ। ਪ੍ਰਸ਼ਾਂਤ ਤਮਾਂਗ ਨੇ ਆਪਣੇ ਟੈਲੇਂਟ ਦੇ ਦਮ ‘ਤੇ ਸ਼ੋਅ ਦੇ ਜੇਤੂ ਦੇ ਖਿਤਾਬ ਆਪਣੇ ਨਾਂ ਕੀਤਾ ਸੀ। ਇੰਡੀਅਨ ਆਈਡਲ-3 ਜਿੱਤਣ ਦੇ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਉਹ ਦੁਨੀਆ ਭਰ ਵਿਚ ਸ਼ੋਅ ਕਰਨ ਲੱਗੇ। ਉਨ੍ਹਾਂ ਦੀ ਰੂਹਾਨੀ ਆਵਾਜ਼ ਤੇ ਗਾਇਕੀ ਦਾ ਹਰ ਕੋਈ ਮੁਰੀਦ ਹੋ ਗਿਆ ਸੀ।

Exit mobile version