Site icon Amritsar Awaaz

ਹੜ੍ਹ ਪੀੜਤਾਂ ਦੀ ਮਦਦ ਲਈ ਅਜਨਾਲਾ ਦੇ ਪਿੰਡ ਪੈੜੇਵਾਲ ਪਹੁੰਚੇ ਰੈਪਰ Badshah ਤੇ ਉਨ੍ਹਾਂ ਦੀ ਮਾਤਾ, ਕਿਹਾ-‘ਇਹ ਸਾਡੀ ਡਿਊਟੀ’ !

ਰੈਪਰ ਬਾਦਸ਼ਾਹ ਤੇ ਉਨ੍ਹਾਂ ਦੀ ਮਾਤਾ ਅਜਨਾਲਾ ਦੇ ਪਿੰਡ ਪੈੜੇਵਾਲ ਪਹੁੰਚੇ ਜਿਥੇ ਉਨ੍ਹਾਂ ਨੇ ਹੜ੍ਹਾਂ ਕਾਰਨ ਨੁਕਸਾਨੇ ਘਰਾਂ ਦੀ ਮੁਰੰਮਤ ਕਰਵਾਈ ਤੇ ਕੁਝ ਪੀੜਤਾਂ ਨੂੰ ਨਵੇਂ ਘਰ ਬਣਵਾ ਕੇ ਦਿੱਤੇ।
ਇਸ ਮੌਕੇ ਰੈਪਰ ਬਾਦਸ਼ਾਹ ਨੇ ਕਿਹਾ ਕਿ ਹੜ੍ਹਾਂ ਕਾਰਨ ਨੁਕਸਾਨੇ ਪੰਜਾਬ ਦੀ ਸਥਿਤੀ ਦੇਖ ਕੇ ਬਹੁਤ ਦੁੱਖ ਹੋਇਆ ਸੀ। ਪੀੜਤਾਂ ਲਈ ਮੈਂ ਜੋ ਕੀਤਾ ਇਹ ਕੋਈ Charity ਨਹੀਂ ਸਗੋਂ ਡਿਊਟੀ ਹੈ । ਇਨ੍ਹਾਂ ਦੀ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ। ਪੀੜਤਾਂ ਦੀ ਮਦਦ ਕਰਕੇ ਮੈਨੂੰ ਬਹੁਤ ਸ਼ਾਂਤੀ ਮਿਲੀ ਹੈ।
ਰੈਪਰ ਬਾਦਸ਼ਾਹ ਦੀ ਮਾਤਾ ਨੇ ਕਿਹਾ ਕਿ ਮੇਰਾ ਮਨ ਵੀ ਪੰਜਾਬ ਵਿਚ ਆਏ ਹੜ੍ਹਾਂ ਨੂੰ ਦੇਖ ਕੇ ਬਹੁਤ ਦੁਖੀ ਹੋਇਆ ਸੀ ਤੇ ਵਿਚ ਆਇਆ ਸੀ ਕਿ ਲੋੜਵੰਦਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਬਾਰੇ ਮੈਂ ਆਪਣੇ ਪੁੱਤਰ ਬਾਦਸ਼ਾਹ ਨਾਲ ਗੱਲਬਾਤ ਕੀਤੀ ਤੇ ਉਹ ਵੀ ਇਸ ਲਈ ਤਿਆਰ ਹੋ ਗਿਆ। ਅੱਜ ਉਨ੍ਹਾਂ ਦੇ ਸਿਰ ‘ਤੇ ਛੱਤ ਦੇਖ ਕੇ ਬਹੁਤ ਖੁਸ਼ੀ ਮਿਲ ਰਹੀ ਹੈ । ਪੀੜਤਾਂ ਦੀ ਮਦਦ ਕਰਕੇ ਲੱਗ ਰਿਹਾ ਹੈ ਕਿ ਅਸੀਂ ਕੁਝ ਚੰਗਾ ਕੀਤਾ ਹੈ। ਆਪਣੀ ਕਮਾਈ ‘ਚੋਂ ਕਿਸੇ ਨੂੰ ਦੇਣ ਦੇ ਲਾਇਕ ਹੋਣਾ ਸਭ ਤੋਂ ਵੱਡੀ ਖੁਸ਼ੀ ਹੈ। ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ ਕਿ ਇਕੱਲੇ ਨਹੀਂ ਸਗੋਂ ਵੰਡ ਕੇ ਖਾਈਦਾ ਹੈ। ਅਜਿਹਾ ਕਰਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ।

Exit mobile version