Site icon Amritsar Awaaz

ਸਮੂਹ ਬੱਸ ਅੱਡਿਆਂ ’ਤੇ ਲੱਗਣਗੇ Solar System, ਪੀਆਰਟੀਸੀ ਦੇ ਬੋਰਡ ਆਫ ਡਾਇਰੈਕਟਰਜ਼ ਦੀ ਬੈਠਕ ਮੌਕੇ ਅਹਿਮ ਫ਼ੈਸਲੇ :

ਵੱਖ-ਵੱਖ ਮਹੱਤਵਪੂਰਨ ਏਜੰਡਿਆਂ ਤੇ ਨੀਤੀਆਂ ਨੂੰ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰਾਂ ਨੇ ਏਜੰਡੇ ਵਿਚਾਰਦੇ ਹੋਏ ਪੀਆਰਟੀਸੀ ਦੀ ਵਿੱਤੀ ਵਰ੍ਹੇ ਦੀ ਆਮਦਨ ਨੂੰ ਵਧਾਉਣ ਬਾਬਤ ਵੀ ਵਿਚਾਰਿਆ ਗਿਆ।

ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਆਪਣਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਬੋਰਡ ਆਫ ਡਾਇਰੈਕਟਰਜ਼ ਦੀ ਮਹੱਤਵਪੂਰਨ ਮੀਟਿੰਗ ਕਰ ਕੇ ਅਹਿਮ ਫੈਸਲੇ ਲਏ। ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਪੀ.ਆਰ.ਟੀ.ਸੀ. ਨੂੰ ਹੋਰ ਉੱਚਾਈਆਂ ਤੱਕ ਲਿਜਾਣਾ, ਸੰਸਥਾ ਦੇ ਕਰਮਚਾਰੀਆਂ ਦੇ ਹਿੱਤਾਂ ਦੀ ਸੰਭਾਲ ਕਰਨੀ ਅਤੇ ਪੀ.ਆਰ.ਟੀ.ਸੀ. ਦੀਆਂ ਸਵਾਰੀਆਂ ਨੂੰ ਹੋਰ ਉੱਤਮ, ਸੁਰੱਖਿਅਤ ਅਤੇ ਲਾਭਕਾਰੀ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ ਹੀ ਉਨ੍ਹਾਂ ਦਾ ਪ੍ਰਮੁੱਖ ਉਦੇਸ਼ ਹੈ।

ਜੁਨੇਜਾ ਨੇ ਦੱਸਿਆ ਕਿ ਇਸ ਬੈਠਕ ਮੌਕੇ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਨਵੀਆਂ ਬੱਸਾਂ ਪਾਉਣ ਤੋਂ ਇਲਾਵਾ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਸਵਾਰੀਆਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਉਣਾ ਬਾਬਤ ਫੈਸਲੇ ਲਏ ਗਏ। ਵੱਖ-ਵੱਖ ਮਹੱਤਵਪੂਰਨ ਏਜੰਡਿਆਂ ਤੇ ਨੀਤੀਆਂ ਨੂੰ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰਾਂ ਨੇ ਏਜੰਡੇ ਵਿਚਾਰਦੇ ਹੋਏ ਪੀਆਰਟੀਸੀ ਦੀ ਵਿੱਤੀ ਵਰ੍ਹੇ ਦੀ ਆਮਦਨ ਨੂੰ ਵਧਾਉਣ ਬਾਬਤ ਵੀ ਵਿਚਾਰਿਆ ਗਿਆ। ਬੈਠਕ ਦੌਰਾਨ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੋਂ ਹੋਰ ਵਾਧੂ ਬੱਸਾਂ ਵੱਖ-ਵੱਖ ਰੂਟਾਂ ਉਤੇ ਚਲਾਉਣ ਦਾ ਵੀ ਫੈਸਲਾ ਹੋਇਆ ਤਾਂ ਜੋ ਸਵਾਰੀਆਂ ਨੂੰ ਨਵੇਂ ਬੱਸ ਸਟੈਂਡ ਤੋਂ ਆਉਣ ਜਾਣ ਵਿੱਚ ਕੋਈ ਮੁਸ਼ਕਿਲ ਨਾ ਆਵੇ, ਪੀਆਰਟੀਸੀ ਦੇ ਮੁੱਖ ਦਫ਼ਤਰ, ਪਟਿਆਲਾ ਡਿਪੂ ਤੇ ਸੰਗਰੂਰ ਵਿਖੇ ਡੀਜ਼ਲ ਦੇ ਰਿਟੇਲ ਆਊਟਲੈੱਟ ਸਥਾਪਤ ਕਰਨ ਤੋਂ ਇਲਾਵਾ ਪੀਆਰ.ਟੀ.ਸੀ ਦੇ ਹੋਰ ਜਿੱਥੇ-ਜਿੱਥੇ ਰਿਟੇਲ ਆਊਟਲੈੱਟ ਸਬੰਧੀ ਢੁੱਕਵੀਂ ਜ਼ਮੀਨ ਉਪਲੱਬਧ ਹੈ, ਵਿਖੇ ਰਿਟੇਲ ਆਊਟਲੈੱਟ ਸਬੰਧੀ ਤੁਰੰਤ ਸਰਵੇ ਕਰਵਾਉਣ ਸਮੇਤ ਪੀ.ਆਰ.ਟੀ.ਸੀ ਦੇ ਮੁੱਖ ਦਫ਼ਤਰ ਅਤੇ ਸਮੂਹ ਡਿਪੂਆਂ ਅਤੇ ਉਨ੍ਹਾਂ ਅਧੀਨ ਆਉਂਦੇ ਬੱਸ ਅੱਡਿਆਂ ਵਿਖੇ ਸੋਲਰ ਸਿਸਟਮ ਲਗਾਉਣ ਦੇ ਵੀ ਫ਼ੈਸਲੇ ਲਏ ਗਏ।

ਮੀਟਿੰਗ ਵਿੱਚ ਮੈਨੈਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸ਼ੇਰਗਿੱਲ, ਵਾਈਸ ਚੇਅਰਮੈਨ ਬਲਵਿੰਦਰ ਝਾੜਵਾਂ, ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਪੀ.ਆਰ.ਟੀ.ਸੀ ਦੇ ਡਾਇਰੈਕਟਰਜ ਚਰਨਜੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਵਿਰਕ, ਵਿੱਤ ਵਿਭਾਗ ਤੋਂ ਡੀ.ਸੀ.ਐੱਫ਼.ਏ ਹਰਪ੍ਰੀਤ ਕੌਰ, ਟਰਾਂਸਪੋਰਟ ਵਿਭਾਗ ਪੰਜਾਬ ਤੋਂ ਸੁਪਰਡੈਂਟ ਮਨਮੌਹਨ ਸਿੰਘ ਤੇ ਸਹਾਇਕ ਰਿਜਨਲ ਟਰਾਂਸਪੋਰਟ ਅਥਾਰਟੀ ਮਨਜੋਤ ਸਿੰਘ, ਮੁੱਖ ਲੇਖਾ ਅਫ਼ਸਰ ਜਸਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਜੀ.ਐੱਮ ਪ੍ਰਸ਼ਾਸਨ ਅਮਨਵੀਰ ਸਿੰਘ ਟਿਵਾਣਾ, ਸੀਨੀਅਰ ਕਾਨੂੰਨੀ ਸਲਾਹਕਾਰ ਮਨਿੰਦਰਪਾਲ ਸਿੰਘ ਸਿੱਧੂ, ਜੀ.ਐੱਮਜ ਮੌਹਿੰਦਰਪਾਲ ਸਿੰਘ ਤੇ ਪ੍ਰਵੀਨ ਕੁਮਾਰ ਸਮੇਤ ਪੀ.ਆਰ.ਟੀ.ਸੀ ਦੇ ਹੋਰ ਅਧਿਕਾਰੀ ਹਾਜ਼ਰ ਰਹੇ।

Exit mobile version