ਸਾਵਧਾਨ! ਚੰਡੀਗੜ੍ਹ ‘ਚ ਇੱਕ ਸਾਲ ਅੰਦਰ 102% ਵਧੇ HIV ਦੇ ਮਾਮਲੇ, ਮੌਤਾਂ ਵੀ ਹੋਈਆਂ ਦੁੱਗਣੀਆਂ !

ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਜਿੱਥੇ 2023 ਵਿੱਚ 17 ਮੌਤਾਂ ਹੋਈਆਂ ਸਨ, ਉੱਥੇ 2024 ਵਿੱਚ ਇਹ ਗਿਣਤੀ ਵਧ ਕੇ 35 ਹੋ ਗਈ। ਇੱਕ ਸਾਲ ਵਿੱਚ ਮੌਤਾਂ ਦਾ ਅੰਕੜਾ ਦੁੱਗਣੇ ਤੋਂ ਵੀ ਵੱਧ ਹੋਣਾ ਸਿਹਤ ਪ੍ਰਣਾਲੀ ਲਈ ਇੱਕ ਗੰਭੀਰ ਚਿਤਾਵਨੀ ਹੈ। ਸਾਲ 2024-25 ਵਿੱਚ ਐੱਚਆਈਵੀ ਸੰਕਰਮਿਤਾਂ ਦੀ ਕੁੱਲ ਸੰਖਿਆ 5,996 ਦਰਜ ਕੀਤੀ ਗਈ ਹੈ।

ਚੰਡੀਗੜ੍ਹ ਵਿੱਚ ਐੱਚਆਈਵੀ (HIV) ਦੀ ਲਾਗ ਨੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਹਾਲ ਹੀ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਅਨੁਸਾਰ, ਸਾਲ 2024 ਵਿੱਚ ਸ਼ਹਿਰ ਵਿੱਚ ਐੱਚਆਈਵੀ ਦੇ 166 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਸਾਲ 2023 ਵਿੱਚ ਇਹ ਸੰਖਿਆ 82 ਸੀ, ਜਿਸਦਾ ਮਤਲਬ ਹੈ ਕਿ ਇੱਕ ਸਾਲ ਵਿੱਚ 102 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਚੰਡੀਗੜ੍ਹ ਵਿੱਚ ਹਰ 208ਵਾਂ ਵਿਅਕਤੀ ਐੱਚਆਈਵੀ ਨਾਲ ਜੂਝ ਰਿਹਾ ਹੈ।

ਮੌਤਾਂ ਦੀ ਗਿਣਤੀ ਹੋਈ ਦੁੱਗਣੀ

ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਜਿੱਥੇ 2023 ਵਿੱਚ 17 ਮੌਤਾਂ ਹੋਈਆਂ ਸਨ, ਉੱਥੇ 2024 ਵਿੱਚ ਇਹ ਗਿਣਤੀ ਵਧ ਕੇ 35 ਹੋ ਗਈ। ਇੱਕ ਸਾਲ ਵਿੱਚ ਮੌਤਾਂ ਦਾ ਅੰਕੜਾ ਦੁੱਗਣੇ ਤੋਂ ਵੀ ਵੱਧ ਹੋਣਾ ਸਿਹਤ ਪ੍ਰਣਾਲੀ ਲਈ ਇੱਕ ਗੰਭੀਰ ਚਿਤਾਵਨੀ ਹੈ। ਸਾਲ 2024-25 ਵਿੱਚ ਐੱਚਆਈਵੀ ਸੰਕਰਮਿਤਾਂ ਦੀ ਕੁੱਲ ਸੰਖਿਆ 5,996 ਦਰਜ ਕੀਤੀ ਗਈ ਹੈ।

ਰਿਪੋਰਟ ਦੇ ਕੁਝ ਅਹਿਮ ਤੱਥ:

ਕੌਣ ਹਨ ਸੰਕਰਮਿਤ: ਹੈਰਾਨੀ ਦੀ ਗੱਲ ਇਹ ਹੈ ਕਿ ਸੰਕਰਮਿਤ ਲੋਕਾਂ ਵਿੱਚੋਂ 45 ਫੀਸਦੀ ਉਹ ਲੋਕ ਹਨ ਜੋ ਸਰਕਾਰੀ ਜਾਂ ਨਿੱਜੀ ਨੌਕਰੀਆਂ ਕਰਦੇ ਹਨ, ਨਾ ਕਿ ਸਿਰਫ਼ ਟਰੱਕ ਡਰਾਈਵਰ ਜਾਂ ਪ੍ਰਵਾਸੀ ਮਜ਼ਦੂਰ।

ਇਲਾਜ: ਪੀਜੀਆਈ (PGI) ਸਮੇਤ ਸ਼ਹਿਰ ਦੇ ਹੋਰ ਸਿਵਲ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਟੀਚਾ 2030: ਸੰਯੁਕਤ ਰਾਸ਼ਟਰ ਨੇ 2030 ਤੱਕ ਇਸ ਬਿਮਾਰੀ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ’90-90′ ਫਾਰਮੂਲੇ ‘ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ 90% ਲੋਕਾਂ ਨੂੰ ਆਪਣੀ ਸਥਿਤੀ ਦਾ ਪਤਾ ਹੋਵੇ ਅਤੇ 90% ਸੰਕਰਮਿਤਾਂ ਨੂੰ ਇਲਾਜ ਮਿਲ ਸਕੇ।

Leave a Reply

Your email address will not be published. Required fields are marked *