ਸਰਦੀਆਂ ‘ਚ ਵਧ ਜਾਂਦੇ ਹਨ ‘Frozen ਸ਼ੋਲਡਰ’ ਦੇ ਮਾਮਲੇ, ਜਾਣੇ ਇਸ ਦੇ ਲੱਛਣ ਤੇ ਬਚਾਅ ਦੇ ਤਰੀਕੇ !

ਆਧੁਨਿਕ ਜੀਵਨਸ਼ੈਲੀ ਕਰਕੇ ਤੇ ਸਿਹਤ ਪ੍ਰਤੀ ਲਾਪਰਵਾਹੀ ਕਾਰਨ ਪਿੱਠ, ਕਮਰ, ਗਰਦਨ ਅਤੇ ਮੋਢਿਆਂ ਦੇ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਫਰੋਜ਼ਨ ਸ਼ੋਲਡਰ ਵੀ ਅਜਿਹੀ ਹੀ ਸਮੱਸਿਆ ਹੈ। ਭਾਰਤ ‘ਚ ਲਗਪਗ 58 ਲੱਖ ਲੋਕ ਗਰਦਨ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ।


ਸਰਦੀਆਂ ਆਉਂਦੇ ਹੀ ਫਰੋਜ਼ਨ ਸ਼ੋਲਡਰ ਦੀ ਸਮੱਸਿਆ ਵਧ ਜਾਂਦੀ ਹੈ ਜਿਸ ਵਿਚ ਮੋਢਿਆਂ ਵਿਚ ਤੇਜ਼ ਦਰਦ ਤੇ ਅਕੜਣ ਹੋ ਜਾਂਦੀ ਹੈ। ਮੋਢਾ ਹਿਲਾਉਣਾ ਮੁਸ਼ਕਲ ਹੋ ਜਾਂਦਾ ਹੈ। ਔਰਤਾਂ ਤੇ ਦਿਲ ਦੀ ਬੀਮਾਰੀ ਵਾਲੇ ਮਰੀਜ਼ਾਂ ਵਿਚ ਇਸ ਦਾ ਖਤਰਾ ਸਭ ਤੋਂ ਵਧ ਹੁੰਦਾ ਹੈ। ਮੈਡੀਕਲ ਭਾਸ਼ਾ ‘ਚ ਇਸ ਦਰਦ ਨੂੰ ‘ਐਡਹੈਸਿਵ ਕੈਪਸੂਲਾਇਟਿਸ’ ਆਖਦੇ ਹਨ। ਹਰ ਜੋੜ ਦੇ ਬਾਹਰ ਇਕ ਕੈਪਸੂਲ ਹੁੰਦਾ ਹੈ।

ਫਰੋਜ਼ਨ ਸ਼ੋਲਡਰ ‘ਚ ਇਹ ਕੈਪਸੂਲ ਸਖ਼ਤ ਹੋ ਜਾਂਦਾ ਹੈ। ਇਹ ਦਰਦ ਹੌਲੀ-ਹੌਲੀ ਤੇ ਅਚਾਨਕ ਸ਼ੁਰੂ ਹੁੰਦਾ ਹੈ ਤੇ ਫਿਰ ਪੂਰੇ ਮੋਢੇ ਨੂੰ ਜਾਮ ਕਰ ਦਿੰਦਾ ਹੈ, ਜਿਵੇਂ ਡਰਾਈਵਿੰਗ ਜਾਂ ਕੋਈ ਘਰੇਲੂ ਕੰਮ ਕਰਦਿਆਂ ਅਚਾਨਕ ਇਹ ਦਰਦ ਸ਼ੁਰੂ ਹੋ ਸਕਦਾ ਹੈ। ਗਰਦਨ ਦੇ ਕਿਸੇ ਵੀ ਦਰਦ ਨੂੰ ਫਰੋਜ਼ਨ ਸ਼ੋਲਡਰ ਸਮਝ ਲਿਆ ਜਾਂਦਾ ਹੈ, ਜਦਕਿ ਅਜਿਹਾ ਨਹੀਂ ਹੈ।


ਫਰੋਜਨ ਸ਼ੋਲਡਰ ਦੇ ਸ਼ੁਰੂਆਤੀ ਲੱਛਣ
ਸ਼ੁਰੂਆਤ ਵਿਚ ਮੋਢੇ ਵਿਚ ਹਲਕਾ ਦਰਦ ਮਹਿਸੂਸ ਹੁੰਦਾ ਹੈ ਜੋ ਹੌਲੀ-ਹੌਲੀ ਵਧਦਾ ਹੈ। ਰਾਤ ਵਿਚ ਦਰਦ ਜ਼ਿਆਦਾ ਪ੍ਰੇਸ਼ਾਨ ਕਰਦਾ ਹੈ ਤੇ ਕਰਵਟ ਬਦਲਣ ਵਿਚ ਦਿੱਕਤ ਹੁੰਦੀ ਹੈ। ਕੁਝ ਸਮੇਂ ਬਾਅਦ ਹੱਥ-ਪੈਰ ਚੁੱਕਣ, ਕੱਪੜੇ ਪਹਿਨਣ, ਵਾਲ ਬਣਾਉਣ ਜਾਂ ਪਿੱਛੇ ਹੱਥ ਲੈ ਜਾਣ ਵਿਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਜੇਕਰ ਸਮਾਂ ਰਹਿੰਦੇ ਇਲਾਜ ਨਾ ਕੀਤਾ ਜਾਵੇ ਤਾਂ ਮੋਢਾ ਲਗਭਗ ਜਾਮ ਹੋ ਜਾਂਦਾ ਹੈ।


ਇਲਾਜ ਵਿਚ ਦੇਰੀ ਕਿਉਂ ਖਤਰਨਾਕ
ਮਾਹਿਰ ਦੱਸਦੇ ਹਨ ਕਿ ਫਰੋਜਨ ਸ਼ੋਲਡਰ ਨੂੰ ਠੀਕ ਹੋਣ ਵਿਚ 1 ਤੋਂ 2 ਸਾਲ ਤੱਕ ਲੱਗ ਸਕਦੇ ਹਨ ਜੇਕਰ ਸ਼ੁਰੂਆਤੀ ਸਟੇਜ ਵਿਚ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਇਹ ਸਮਾਂ ਕਾਫੀ ਘੱਟ ਹੋ ਸਕਦਾ ਹੈ। ਦੇਰੀ ਕਰਨ ‘ਤੇ ਦਰਦ ਤੇ ਜਕੜਣ ਵਧਦੀ ਜਾਂਦੀ ਹੈ ਤੇ ਫਿਜ਼ੀਓਥੈਰੇਪੀ ਦੇ ਬਾਵਜੂਦ ਪੂਰੀ ਮੂਵਮੈਂਟ ਵਾਪਸ ਪਾਉਣਾ ਮੁਸ਼ਕਲ ਹੋ ਸਕਦਾ ਹੈ।


ਡਾਕਟਰ ਕੀ ਸਲਾਹ ਦਿੰਦੇ ਹਨ
ਆਰਥੋਪੈਡਿਕ ਡਾਕਟਰਾਂ ਦੇ ਅਨੁਸਾਰ ਫਰੋਜ਼ਨ ਸ਼ੋਲਡਰ ਦਾ ਇਲਾਜ ਦਵਾਈਆਂ ਦੇ ਨਾਲ ਫਿਜ਼ੀਓਥੈਰੇਪੀ ਨਾਲ ਕੀਤਾ ਜਾਂਦਾ ਹੈ। ਦਰਦ ਘੱਟ ਕਰਨ ਲਈ ਐਂਟੀ ਇੰਫਲੇਮੇਟਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤੇ ਮੋਢੇ ਦੀ ਮੂਵਮੈਂਟ ਵਧਾਉਣ ਲਈ ਰੈਗੂਲਰ ਕਸਰਤ ਕਰਵਾਈ ਜਾਂਦੀ ਹੈ। ਕੁਝ ਮਾਮਲਿਆਂ ਵਿਚ ਸਟੇਰਾਇਡ ਇੰਜੈਕਸ਼ਨ ਵੀ ਲੋੜ ਪੈ ਸਕਦੀ ਹੈ। ਬਹੁਤ ਗੰਭੀਰ ਮਾਮਲਿਆਂ ਵਿਚ ਸਰਜਰੀ ਦਾ ਬਦਲ ਅਪਣਾਇਆ ਜਾਂਦਾ ਹੈ। ਹਾਲਾਂਕਿ ਇਸ ਦੀ ਲੋੜ ਘੱਟ ਹੀ ਪੈਂਦੀ ਹੈ।


ਘਰ ‘ਤੇ ਕਿਵੇਂ ਕਰੀਏ ਬਚਾਅ
ਡਾਕਟਰਾਂ ਦਾ ਕਹਿਣਾ ਹੈ ਕਿ ਸਰਦੀਆਂ ਵਿਚ ਮੋਢੇ ਨੂੰ ਜ਼ਿਆਦਾ ਦੇਰ ਤੱਕ ਸਥਿਰ ਨਾ ਰੱਖੋ। ਰੋਜ਼ਾਨਾ ਸਟ੍ਰੈਚਿੰਗ ਤੇ ਮੋਢੇ ਦੀ ਕਸਰਤ ਕਰੋ। ਠੰਡ ਤੋਂ ਬਚਾਅ ਲਈ ਮੋਢੇ ਨੂੰ ਗਰਮ ਰੱਖੋ ਤੇ ਕੋਸੇ ਪਾਣੀ ਨਾਲ ਸੇਕ ਕਰੋ। ਲੰਬੇ ਸਮੇਂ ਤੱਕ ਮੋਬਾਈਲ ਜਾਂ ਲੈਪਟਾਪ ‘ਤੇ ਇਕ ਹੀ ਪੁਜ਼ੀਸ਼ਨ ਵਿਚ ਕੰਮ ਕਰਨ ਤੋਂ ਬਚੋ। ਹਾਰਟ ਤੇ ਡਾਇਬਟੀਜ਼ ਮਰੀਜ਼ਾਂ ਨੂੰ ਆਪਣੇ ਡਾਕਟਰ ਦੀ ਸਲਾਹ ਤੋਂ ਰੈਗੂਲਰ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਨੀ ਚਾਹੀਦੀ ਹੈ।


ਕਦੋਂ ਤੁਰੰਤ ਡਾਕਟਰ ਨੂੰ ਦਿਖਾਓ
ਜੇਕਰ ਮੋਢੇ ਦਾ ਦਰਦ 2 ਤੋਂ 3 ਹਫਤੇ ਤੱਕ ਬਣਿਆ ਰਹੇ, ਰਾਤ ਵਿਚ ਦਰਦ ਵਧੇ ਜਾਂ ਹੱਥ ਦੀ ਮੂਵਮੈਂਟ ਤੇਜ਼ੀ ਤੋਂ ਘੱਟ ਹੋਣ ਲੱਗੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਮੇਂ ‘ਤੇ ਪਛਾਣ ਤੇ ਇਲਾਜ ਨਾਲ ਫਰੋਜਨ ਸ਼ੋਲਡਰ ਹੋਣ ਤੋਂ ਰੋਕਿਆ ਜਾ ਸਕਦਾ ਹੈ।

Leave a Reply

Your email address will not be published. Required fields are marked *