ਰੋਟੀਆਂ ਲਪੇਟਣ ਲਈ ਐਲੂਮੀਨੀਅਮ Foil ਦੀ ਵਰਤੋਂ ਪੈ ਸਕਦੀ ਹੈ ਭਾਰੀ! ਜਾਣੋ Health ਲਈ ਵਰਦਾਨ ਇਹ ‘ਦੇਸੀ ਜੁਗਾੜ’ !

ਅੱਜਕਲ੍ਹ ਲਗਪਗ ਹਰ ਘਰ ਵਿੱਚ ਰੋਟੀਆਂ ਲਪੇਟਣ ਜਾਂ ਬੱਚਿਆਂ ਦਾ ਟਿਫ਼ਨ ਪੈਕ ਕਰਨ ਲਈ ਐਲੂਮੀਨੀਅਮ ਫੁਆਇਲ ਦਾ ਇਸਤੇਮਾਲ ਹੁੰਦਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਇਸ ਨਾਲ ਖਾਣਾ ਲੰਬੇ ਸਮੇਂ ਤੱਕ ਗਰਮ ਰਹਿੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਹੂਲਤ ਤੁਹਾਡੀ ਸਿਹਤ ਅਤੇ ਵਾਤਾਵਰਣ ਲਈ ਕਿੰਨੀ ਖ਼ਤਰਨਾਕ ਹੋ ਸਕਦੀ ਹੈ?

ਇਨ੍ਹਾਂ ਬਿਮਾਰੀਆਂ ਦਾ ਵੱਧ ਜਾਂਦਾ ਹੈ ਖ਼ਤਰਾ

ਕਈ ਖੋਜਾਂ (Research) ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ ਗਰਮ, ਖੱਟਾ ਜਾਂ ਮਸਾਲੇਦਾਰ ਖਾਣਾ ਇਸ ਫੁਆਇਲ ਵਿੱਚ ਪੈਕ ਕੀਤਾ ਜਾਂਦਾ ਹੈ, ਤਾਂ ਐਲੂਮੀਨੀਅਮ ਦੇ ਅੰਸ਼ ਖਾਣੇ ਵਿੱਚ ਮਿਲ ਜਾਂਦੇ ਹਨ। ਰੋਜ਼ਾਨਾ ਅਜਿਹਾ ਖਾਣਾ ਖਾਣ ਨਾਲ ਇਹ ਨੁਕਸਾਨ ਹੋ ਸਕਦੇ ਹਨ:

ਦਿਮਾਗੀ ਬਿਮਾਰੀਆਂ: ਇਸ ਦਾ ਸਿੱਧਾ ਅਸਰ ਨਰਵਸ ਸਿਸਟਮ ‘ਤੇ ਪੈਂਦਾ ਹੈ ਅਤੇ ਅਲਜ਼ਾਈਮਰ (ਭੁੱਲਣ ਦੀ ਬਿਮਾਰੀ) ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਹੱਡੀਆਂ ਦੀ ਕਮਜ਼ੋਰੀ: ਸਰੀਰ ਵਿੱਚ ਐਲੂਮੀਨੀਅਮ ਦੀ ਮਾਤਰਾ ਵਧਣ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।

ਵਾਤਾਵਰਣ ਨੂੰ ਨੁਕਸਾਨ: ਐਲੂਮੀਨੀਅਮ ਫੁਆਇਲ ਜਲਦੀ ਗਲਦਾ ਨਹੀਂ ਹੈ, ਜਿਸ ਕਾਰਨ ਇਹ ਪ੍ਰਦੂਸ਼ਣ ਵਧਾਉਂਦਾ ਹੈ।

ਕੀ ਹੈ ਸਭ ਤੋਂ ਵਧੀਆ ‘ਦੇਸੀ’ ਆਪਸ਼ਨ ?

ਜੇਕਰ ਤੁਸੀਂ ਫੁਆਇਲ ਦੀ ਵਰਤੋਂ ਬੰਦ ਕਰਨਾ ਚਾਹੁੰਦੇ ਹੋ, ਤਾਂ ਸਾਡੀ ਦਾਦੀ-ਨਾਨੀ ਵਾਲਾ ਪੁਰਾਣਾ ਤਰੀਕਾ ਯਾਨੀ ਕੇਲੇ ਦਾ ਪੱਤਾ ਸਭ ਤੋਂ ਉੱਤਮ ਹੈ।

ਕੇਲੇ ਦੇ ਪੱਤੇ ਦੇ ਫਾਇਦੇ:

ਕੁਦਰਤੀ ਗੁਣ: ਕੇਲੇ ਦੇ ਪੱਤਿਆਂ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਖਾਣੇ ਨੂੰ ਖ਼ਰਾਬ ਹੋਣ ਤੋਂ ਬਚਾਉਂਦੇ ਹਨ।

ਸਿਹਤ ਲਈ ਲਾਹੇਵੰਦ: ਇਸ ਵਿੱਚ ਪੌਲੀਫੇਨੋਲਸ, ਵਿਟਾਮਿਨ A ਅਤੇ C ਹੁੰਦੇ ਹਨ। ਜਦੋਂ ਗਰਮ ਖਾਣਾ ਇਹਨਾਂ ਪੱਤਿਆਂ ‘ਤੇ ਰੱਖਿਆ ਜਾਂਦਾ ਹੈ, ਤਾਂ ਇਹ ਪੋਸ਼ਕ ਤੱਤ ਖਾਣੇ ਵਿੱਚ ਮਿਲ ਜਾਂਦੇ ਹਨ।

ਬਿਹਤਰ ਹਾਜ਼ਮਾ: ਇਸ ਵਿੱਚ ਪੈਕ ਕੀਤਾ ਖਾਣਾ ਖਾਣ ਨਾਲ ਪਾਚਨ ਸ਼ਕਤੀ (Digestion) ਵਿੱਚ ਸੁਧਾਰ ਹੁੰਦਾ ਹੈ।

ਦੁੱਗਣਾ ਸਵਾਦ: ਕੇਲੇ ਦੇ ਪੱਤੇ ਵਿੱਚ ਰੱਖੇ ਖਾਣੇ ਦਾ ਸਵਾਦ ਕੁਦਰਤੀ ਤੌਰ ‘ਤੇ ਵਧ ਜਾਂਦਾ ਹੈ।

ਕੁਝ ਹੋਰ ਆਸਾਨ ਆਪਸ਼ਨ:

ਜੇਕਰ ਕੇਲੇ ਦੇ ਪੱਤੇ ਉਪਲਬਧ ਨਹੀਂ ਹਨ, ਤਾਂ ਤੁਸੀਂ ਇਹ ਤਰੀਕੇ ਅਪਣਾ ਸਕਦੇ ਹੋ:

ਸੂਤੀ ਕੱਪੜਾ: ਰੋਟੀਆਂ ਨੂੰ ਪੈਕ ਕਰਨ ਲਈ ਹਮੇਸ਼ਾ ਸਾਫ਼ ਸੂਤੀ ਕੱਪੜੇ (Muslin Cloth) ਦੀ ਵਰਤੋਂ ਕਰੋ।

ਬਟਰ ਪੇਪਰ (Butter Paper): ਇਹ ਐਲੂਮੀਨੀਅਮ ਫੁਆਇਲ ਨਾਲੋਂ ਕਾਫੀ ਬਿਹਤਰ ਤੇ ਸੁਰੱਖਿਅਤ ਆਪਸ਼ਨ ਹੈ।

Leave a Reply

Your email address will not be published. Required fields are marked *