ਚੁੱਪ-ਚਪੀਤੇ Kidney ਨੂੰ ਨੁਕਸਾਨ ਪਹੁੰਚਾ ਰਹੇ ਰੋਜ਼ਾਨਾ ਦੇ 5 Foods, ਅੱਜ ਹੀ ਕਰੋ Diet ਤੋਂ ਬਾਹਰ

Kidney ਸਾਡੇ ਸਰੀਰ ਦਾ ਜਰੂਰੀ ਅੰਗ ਹੈ। ਸਿਹਤਮੰਦ ਰਹਿਣ ਲਈ ਕਿਡਨੀ ਦਾ ਹੈਲਦੀ ਰਹਿਣਾ ਬਹੁਤ ਜਰੂਰੀ ਹੈ ਪਰ ਅੱਜਕਲ੍ਹ ਕਈ ਸਾਰੇ ਲੋਕ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦ ਸ਼ਿਕਾਰ ਹੋਣ ਲੱਗੇ ਹਨ, ਇਸ ਦਾ ਮੁੱਖ ਕਾਰਨ ਖਰਾਬ ਹੁੰਦੀ ਲਾਈਫਸਟਾਈਲ ਤੇ ਅਨਹੈਲਦੀ ਖਾਣ-ਪਾਣ ਹੈ। ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਦੋਵਾਂ ਦਾ ਕਿਡਨੀ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਲੇਖ ਵਿੱਚ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਾਂਗੇ ਜੋ ਤੁਸੀਂ ਰੈਗੂਲਰ ਤੌਰ ‘ਤੇ ਖਾਂਦੇ ਹੋ, ਪਰ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਕਿ ਉਹ ਤੁਹਾਡੀਆਂ ਕਿਡਨੀਆਂ ਲਈ ਕਿੰਨੇ ਖ਼ਤਰਨਾਕ ਹੋ ਸਕਦੇ ਹਨ। ਆਓ ਕੁਝ ਅਜਿਹੇ ਭੋਜਨਾਂ ਬਾਰੇ ਜਾਣੀਏ:
ਬਹੁਤ ਜ਼ਿਆਦਾ ਨਮਕ
ਲੂਣ ਸਾਡੇ ਭੋਜਨ ਦਾ taste ਵਧਾਉਣ ਵਿੱਚ ਮਦਦ ਕਰਦਾ ਹੈ। ਹਾਲਾਂਕਿ, ਇਸਦੀ ਜ਼ਿਆਦਾ ਮਾਤਰਾ ਸਿਹਤ ਨੂੰ ਗੰਭੀਰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਦਰਅਸਲ, ਜ਼ਿਆਦਾ ਸੋਡੀਅਮ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਦਾ ਇੱਕ ਵੱਡਾ ਕਾਰਨ ਹੈ, ਜੋ ਸਮੇਂ ਦੇ ਨਾਲ ਕਿਡਨੀਆਂ ‘ਤੇ ਗੰਭੀਰ ਦਬਾਅ ਪਾਉਂਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਰੋਜ਼ਾਨਾ 5 ਗ੍ਰਾਮ ਨਮਕ ਸਿਹਤ ਲਈ ਹਾਨੀਕਾਰਕ ਨਹੀਂ ਹੈ। ਤੁਸੀਂ ਨਮਕ ਦੀ ਥਾਂ ਜੀਰਾ, ਧਨੀਆ, ਅਦਰਕ, ਨਿੰਬੂ, ਕਾਲੀ ਮਿਰਚ, ਲਸਣ ਅਤੇ ਸੇਂਧਾ ਨਮਕ ਵਰਗੇ ਜੜ੍ਹੀ-ਬੂਟੀਆਂ ਅਤੇ ਮਸਾਲਿਆਂ ਦੀ ਥਾਂ ਇਸਤੇਮਾਲ ਕਰ ਸਕਦੇ ਹੋ।
ਪ੍ਰੋਸੈਸਡ ਜਾਂ ਪੈਕਡ ਫੂਡ
2022 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਬਹੁਤ ਜ਼ਿਆਦਾ ਪ੍ਰੋਸੈਸਡ ਫੂਡ ਖਾਂਦੇ ਹਨ, ਉਨ੍ਹਾਂ ਵਿੱਚ ਕਿਡਨੀ ਦੀ ਬਿਮਾਰੀ ਦਾ 24 ਫੀਸਦੀ ਤੋਂ ਵੱਧ ਖ਼ਤਰਾ ਹੁੰਦਾ ਹੈ। ਇਹ ਭੋਜਨ ਬਹੁਤ ਜ਼ਿਆਦਾ ਪ੍ਰੋਸੈਸਡ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਪ੍ਰੀਜ਼ਰਵੇਟਿਵ, ਆਰਟੀਫਿਸ਼ੀਅਲ ਸ਼ੂਗਰ, ਰਿਫਾਈਂਡ ਕਾਰਬੋਹਾਈਡਰੇਟ, ਅਨਹੈਲਦੀ ਫੈਟ ਅਤੇ ਸੋਡੀਅਮ ਹੁੰਦੇ ਹਨ, ਜੋ ਚੁੱਪ-ਚਪੀਤੇ ਤੁਹਾਡੇ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਅਜਿਹੀ ਸਥਿਤੀ ਵਿੱਚ ਤੁਸੀਂ ਪ੍ਰੋਸੈਸਡ ਭੋਜਨ ਦੀ ਬਜਾਏ ਫਲਾਂ, ਸਬਜ਼ੀਆਂ ਅਤੇ ਅਨਾਜ ਨਾਲ ਭਰਪੂਰ ਡਾਇਟ ਨੂੰ ਫਾਲੋ ਕਰ ਸਕਦੇ ਹੋ। ਇਸ ਤੋਂ ਇਲਾਵਾ, ਭੁੱਜੇ ਹੋਏ ਛੋਲੇ, ਪੋਹਾ ਚਿੜਵਾ ਜਾਂ ਬੇਕ ਕੀਤੇ ਮਕਾਣੇ ਵਰਗੇ ਘਰੇਲੂ ਬਣੇ ਸਨੈਕਸ ਪੈਕ ਕੀਤੇ ਭੋਜਨਾਂ ਨਾਲੋਂ ਵਧੇਰੇ ਪੋਸ਼ਣ ਦਿੰਦੇ ਹਨ।
ਲੋੜੀਂਦਾ ਪਾਣੀ ਨਾ ਪੀਣਾ
ਸਿਰਫ ਖਾਣਾ ਹੀ ਨਹੀਂ, ਸਗੋਂ ਘੱਟ ਪਾਣੀ ਪੀਣਾ ਵੀ ਤੁਹਾਡੇ ਕਿਡਨੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਾਣੀ ਨੂੰ ਸਿਹਤਮੰਦ ਜੀਵਨ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਲੋੜੀਂਦੇ ਪਾਣੀ ਤੋਂ ਬਿਨਾਂ, ਕਿਡਨੀ ਦੇ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਖਾਸ ਕਰਕੇ ਜੇਕਰ ਤੁਸੀਂ ਸਖ਼ਤ ਮਿਹਨਤ ਕਰ ਰਹੇ ਹੋ ਜਾਂ ਗਰਮੀ ਵਿੱਚ ਹੋ। ਪਾਣੀ ਕਿਡਨੀਆਂ ਵਿੱਚੋਂ ਰਹਿੰਦ-ਖੂੰਹਦ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਗੁਰਦਿਆਂ ਨਾਲ ਸਬੰਧਤ ਕਈ ਹੋਰ ਸਮੱਸਿਆਵਾਂ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ। ਇਸ ਲਈ ਜਦੋਂ ਪਾਣੀ ਦੀ ਗੱਲ ਆਉਂਦੀ ਹੈ, ਤਾਂ ਇਸਦਾ ਕੋਈ ਬਦਲ ਨਹੀਂ ਹੈ। ਆਪਣੀਆਂ ਕਿਡਨੀਆਂ ਨੂੰ ਸਿਹਤਮੰਦ ਅਤੇ ਐਕਟਿਵ ਰੱਖਣ ਲਈ, ਰੋਜ਼ਾਨਾ ਲੋੜੀਂਦਾ ਪਾਣੀ ਪੀਓ।
ਬਹੁਤ ਜ਼ਿਆਦਾ ਮੀਟ ਖਾਣਾ
ਮੀਟ ਨੂੰ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ। ਹਾਲਾਂਕਿ, ਲੰਬੇ ਸਮੇਂ ਤੱਕ ਇਸ ਦਾ ਬਹੁਤ ਜ਼ਿਆਦਾ ਸੇਵਨ ਤੁਹਾਡੇ ਗੁਰਦਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇੱਕ ਅਧਿਐਨ ਤੋਂ ਸੰਕੇਟ ਮਿਲਦਾ ਹੈ ਕਿ ਰੈੱਡ ਮੀਟ ਦਾ ਬਹੁਤ ਜ਼ਿਆਦਾ ਸੇਵਨ ਗੰਭੀਰ ਕਿਡਨੀ ਦੀ ਬਿਮਾਰੀ, ਲਾਸਟ ਸਟੇਜ ਦੀ ਕਿਡਨੀ ਦੀ ਬਿਮਾਰੀ, ਅਤੇ ਕਿਡਨੀ ਦੇ ਸੈੱਲ ਕਾਰਸੀਨੋਮਾ ਦੇ ਰਿਸਕ ਨੂੰ ਵਧਾ ਸਕਦਾ ਹੈ।
ਅਜਿਹੇ ਵਿਚ ਕਿਡਨੀ ‘ਤੇ ਜਿਆਦਾ ਭਾਰ ਪਾਏ ਬਿਨਾਂ ਲੋੜੀਂਦੇ ਪ੍ਰੋਟੀਨ ਲਈ ਡੇਲੀ ਡਾਇਟ ਵਿਚ ਮੂੰਗੀ ਦੀ ਦਾਲ, ਰਾਜਮਾ, ਛੋਲੇ, ਪਨੀਰ, ਟੋਫੂ ਜਾਂ ਦਹੀਂ ਸ਼ਾਮਲ ਕਰੋ।
ਤਲਿਆ ਹੋਇਆ ਸਨੈਕਸ
ਤਲਿਆ ਹੋਇਆ ਸਨੈਕਸ ਭਾਵੇਂ ਟੇਸਟੀ ਹੋ ਸਕਦਾ ਹੈ, ਉਹਨਾਂ ਨੂੰ ਲੰਬੇ ਸਮੇਂ ਲਈ ਖਾਣ ਨਾਲ ਕਿਡਨੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤੇਲ ਅਤੇ ਟ੍ਰਾਂਸ ਫੈਟ ਨੂੰ ਦੁਬਾਰਾ ਗਰਮ ਕਰਨ ਦੀ ਆਦਤ ਸੋਜ, ਮੋਟਾਪਾ ਅਤੇ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ, ਇਹ ਸਾਰੇ ਕਿਡਨੀ ਦੀ ਬਿਮਾਰੀ ਨਾਲ ਜੁੜੇ ਹੋਏ ਹਨ।
ਮਾਹਿਰਾਂ ਨੇ ਤਲੇ ਹੋਏ ਭੋਜਨਾਂ ਦੀ ਬਜਾਏ ਢੋਕਲਾ, ਇਡਲੀ, ਜਾਂ ਬੇਕਡ ਕਟਲੇਟ ਵਰਗੇ ਉਹਲੇ ਹੋਏ ਜਾਂ ਗਰਿੱਲ ਕੀਤੇ ਸਨੈਕਸ ਦੀ ਚੋਣ ਕਰਨ ਦੀ ਸਿਫਾਰਿਸ਼ ਕੀਤੀ ਹੈ। ਹੈਲਥ ਰਿਸਕ ਨੂੰ ਘੱਟ ਕਰਨ ਲਈ ਏਅਰ ਫ੍ਰਾਇਰ ਦਾ ਇਸਤੇਮਾਲ ਕਰਨ ਜਾਂ ਲੋਕਪ੍ਰਿਯ ਸਨੈਕਸ ਦੇ ਘੱਟ ਤੇਲ ਵਿਚ ਤਲਣ ਦਾ ਸੁਝਾਅ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *