Union Budget 2026: ਕਿਸ ਵਿੱਤ ਮੰਤਰੀ ਨੇ ਸਭ ਤੋਂ ਜ਼ਿਆਦਾ ਵਾਰ ਪੇਸ਼ ਕੀਤਾ ਹੈ ਦੇਸ਼ ਦਾ ਬਜਟ? ਸੀਤਾਰਮਨ ਤੇ ਮਨਮੋਹਨ ਵੀ ਇਨ੍ਹਾਂ ਤੋਂ ਪਿੱਛੇ:

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ, ਜੋ ਉਨ੍ਹਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ 9ਵਾਂ ਬਜਟ ਹੋਵੇਗਾ। ਉਹ ਹੁਣ ਤੱਕ 8 ਬਜਟ ਪੇਸ਼ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਦੋ ਅੰਤਰਿਮ (Interim) ਅਤੇ 6 ਫੁੱਲ ਬਜਟ ਸ਼ਾਮਲ ਹਨ।

ਅਗਲੇ ਮਹੀਨੇ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ। ਪਿਛਲੇ ਕਈ ਸਾਲਾਂ ਤੋਂ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਸ ਵਾਰ 1 ਫਰਵਰੀ ਨੂੰ ਐਤਵਾਰ ਹੈ, ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਐਤਵਾਰ ਹੋਣ ਦੇ ਬਾਵਜੂਦ ਬਜਟ 1 ਫਰਵਰੀ ਨੂੰ ਹੀ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ, ਜੋ ਉਨ੍ਹਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ 9ਵਾਂ ਬਜਟ ਹੋਵੇਗਾ। ਉਹ ਹੁਣ ਤੱਕ 8 ਬਜਟ ਪੇਸ਼ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਦੋ ਅੰਤਰਿਮ (Interim) ਅਤੇ 6 ਫੁੱਲ ਬਜਟ ਸ਼ਾਮਲ ਹਨ।

ਆਓ ਜਾਣਦੇ ਹਾਂ ਕਿ ਭਾਰਤ ਦੇ ਇਤਿਹਾਸ ਵਿੱਚ ਕਿਸ ਵਿੱਤ ਮੰਤਰੀ ਨੇ ਸਭ ਤੋਂ ਵੱਧ ਵਾਰ ਬਜਟ ਪੇਸ਼ ਕੀਤਾ ਹੈ।

ਕਿਸ ਨੇ ਪੇਸ਼ ਕੀਤੇ ਸਭ ਤੋਂ ਵੱਧ ਬਜਟ?

ਮੋਰਾਰਜੀ ਦੇਸਾਈ ਦੇ ਨਾਮ ਸਭ ਤੋਂ ਵੱਧ ਕੇਂਦਰੀ ਬਜਟ ਪੇਸ਼ ਕਰਨ ਦਾ ਰਿਕਾਰਡ ਹੈ। ਉਨ੍ਹਾਂ ਨੇ 10 ਬਜਟ ਪੇਸ਼ ਕੀਤੇ ਹਨ। ਉਨ੍ਹਾਂ ਤੋਂ ਬਾਅਦ ਪੀ. ਚਿਦੰਬਰਮ ਹਨ, ਜਿਨ੍ਹਾਂ ਨੇ 9 ਬਜਟ ਪੇਸ਼ ਕੀਤੇ। 2025 ਵਿੱਚ, ਨਿਰਮਲਾ ਸੀਤਾਰਮਨ ਨੇ ਪ੍ਰਣਬ ਮੁਖਰਜੀ ਦੇ 8 ਬਜਟ ਪੇਸ਼ ਕਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਇਸ ਵਾਰ ਦਾ ਬਜਟ ਪੇਸ਼ ਕਰਨ ਤੋਂ ਬਾਅਦ ਉਹ ਪ੍ਰਣਬ ਮੁਖਰਜੀ ਨੂੰ ਪਿੱਛੇ ਛੱਡ ਕੇ ਪੀ. ਚਿਦੰਬਰਮ ਦੀ ਬਰਾਬਰੀ ਕਰ ਲੈਣਗੇ।

ਮੋਰਾਰਜੀ ਦੇਸਾਈ ਵੱਲੋਂ ਪੇਸ਼ ਕੀਤੇ ਗਏ ਬਜਟਾਂ ਦੀ ਸੂਚੀ

ਲੜੀ ਨੰਬਰਵਿੱਤੀ ਸਾਲਬਜਟ ਦੀ ਕਿਸਮਪੇਸ਼ ਕਰਨ ਦੀ ਮਿਤੀ
11959–60ਫੁੱਲ ਬਜਟ28 ਫਰਵਰੀ 1959
21960–61ਫੁੱਲ ਬਜਟ29 ਫਰਵਰੀ 1960
31961–62ਫੁੱਲ ਬਜਟ28 ਫਰਵਰੀ 1961
41962–63ਅੰਤਰਿਮ ਬਜਟ14 ਮਾਰਚ 1962
51962–63ਫੁੱਲ ਬਜਟ23 ਅਪ੍ਰੈਲ 1962
61963–64ਫੁੱਲ ਬਜਟ28 ਫਰਵਰੀ 1963
71967–68ਅੰਤਰਿਮ ਬਜਟ20 ਮਾਰਚ 1967
81967–68ਫੁੱਲ ਬਜਟ25 ਮਈ 1967
91968–69ਫੁੱਲ ਬਜਟ29 ਫਰਵਰੀ 1968
101969–70ਫੁੱਲ ਬਜਟ28 ਫਰਵਰੀ 1969

ਦੋ ਵਾਰ ਪੇਸ਼ ਕੀਤੇ ਅੰਤਰਿਮ ਬਜਟ

ਮੋਰਾਰਜੀ ਦੇਸਾਈ ਨੇ ਦੋ ਵਾਰ (1962 ਅਤੇ 1967) ਅਤੇ ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਵਾਰ (2024) ਅੰਤਰਿਮ ਬਜਟ ਪੇਸ਼ ਕੀਤਾ ਹੈ।

ਅੰਤਰਿਮ ਬਜਟ ਕੀ ਹੁੰਦਾ ਹੈ? ਅੰਤਰਿਮ ਬਜਟ ਕਿਸੇ ਚੋਣਾਂ ਵਾਲੇ ਸਾਲ ਵਿੱਚ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਜਾਣ ਵਾਲਾ ਇੱਕ ਆਰਜ਼ੀ ਵਿੱਤੀ ਪਲਾਨ (Temporary Financial Plan) ਹੁੰਦਾ ਹੈ। ਇਸਦਾ ਮੁੱਖ ਮਕਸਦ ਨਵੀਂ ਸਰਕਾਰ ਦੇ ਸੱਤਾ ਵਿੱਚ ਆਉਣ ਤੱਕ ਦੇ ਬਦਲਾਅ ਦੇ ਦੌਰ (Transition Period) ਦੌਰਾਨ ਜ਼ਰੂਰੀ ਸਰਕਾਰੀ ਖਰਚਿਆਂ ਲਈ ਸੰਸਦ ਦੀ ਮਨਜ਼ੂਰੀ ਹਾਸਲ ਕਰਨਾ ਹੁੰਦਾ ਹੈ।

Leave a Reply

Your email address will not be published. Required fields are marked *