Punjab ਦੇ ਤਕਰੀਬਨ ਸਾਰੇ ਟੋਲਾਂ ’ਤੇ ਡਟੇ ਕਿਸਾਨ; ਧਰਮ ਯੁੱਧ ਮੋਰਚੇ ਦੇ ਹੱਕ ’ਚ ਹੱਲਾ-ਬੋਲ, ਮੋਗਾ ’ਚ ਮਾਹੌਲ ਹੋਇਆ ਤਣਾਅਪੂਰਨ !

ਪੰਜਾਬ ਭਰ ’ਚ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਟੋਲ ਪਲਾਜ਼ਾ ਨੂੰ ਫ੍ਰੀ ਕਰ ਦਿੱਤਾ ਹੈ। ਇਸੇ ਦੇ ਚੱਲਦੇ ਸੰਗਰੂਰ ’ਚ ਵੀ ਕਿਸਾਨਾਂ ਨੇ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਹੈ। ਇਹ ਸੱਦਾ ਧਰਮ ਯੁੱਧ ਮੋਰਚੇ ਦੇ ਤਹਿਤ ਦਿੱਤਾ ਗਿਆ ਹੈ।

ਧਰਮ ਯੁੱਧ ਮੋਰਚਾ ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਚੌਥੇ ਦਿਨ ਵਿੱਚ ਅੰਦੋਲਨ ਦਾਖਿਲ ਹੋ ਗਏ ਕਿਸਾਨਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਅਤੇ ਟੋਲ ਕਰਮਚਾਰੀਆਂ ਵੱਲੋਂ ਪੰਜਾਬ ਦੇ ਸਮੂਹ ਟੋਲ ਪਲਾਜ਼ਾ ਤਕਰੀਬਨ ਤਕਰੀਬਨ ਟੋਲ ਮੁਕਤ ਕਰ ਦਿੱਤੇ ਗਏ ਹਨ।  

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਸਮੂਹ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਨੂੰਨ ਬਣਾਵੇ ਤਾਂ ਕਿ ਕੋਈ ਨਾ ਸੋਚ ਸਕੇ ਕਿ ਅਸੀਂ ਕਿਸੀ ਦੀ ਬੇਅਦਬੀ ਕਰੀਏ ਇਸੀ ਮੁੱਦੇ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ 517 ਦਿਨ ਤੋਂ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਤੇ ਟਾਵਰ ’ਤੇ ਬਹਿ ਕੇ ਆਪਣਾ ਅੰਦੋਲਨ ਚਲਾ ਰਹੇ ਹਨ।

ਉਨ੍ਹਾਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਆ ਗਈਆਂ ਹਨ ਅਤੇ ਉਸੀ ਦੇ ਤਹਿਤ ਅੱਜ ਪੰਜਾਬ ਦੇ ਮਾਲਵਾ ਖੇਤਰ ਦੇ ਟੋਲ ਪਲਾਜਾ ਮੁਫ਼ਤ ਕਰ ਦਿੱਤੇ ਗਏ ਹਨ। 

ਉੱਥੇ ਹੀ ਦੂਜੇ ਪਾਸੇ ਮੋਗਾ ’ਚ ਪੁਲਿਸ ਦਾ ਕਿਸਾਨਾਂ ਖਿਲਾਫ ਕਾਰਵਾਈ ਕਰਦੇ ਹੋਏ ਟੋਲ ਪਲਾਜ਼ਾ ਜਾਮ ਕਰਨ ਤੋਂ ਪਹਿਲਾਂ ਪੁਲਿਸ ਨੇ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਹੈ। ਬੀਕੇਯੂ ਸਿੱਧੂਪੁਰ ਵੱਲੋਂ ਦਾਰਾਪੁਰ ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਜਾਣਾ ਸੀ। ਜਾਮ ਕਰਨ ਤੋਂ ਪਹਿਲਾਂ ਪੁਲਿਸ ਨੇ ਕਿਸਾਨਾਂ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ। 

Leave a Reply

Your email address will not be published. Required fields are marked *