Kisan Diwas 2025: ਜੇਕਰ ਤੁਸੀਂ ਕਿਸਾਨ ਹੋ, ਤਾਂ ਸਰਕਾਰ ਖਾਤੇ ’ਚ ਭੇਜੇਗੀ ਪੈਸੇ; ਜਾਣੋ ਕਿਨ੍ਹਾਂ ਸਕੀਮਾਂ ਤਹਿਤ ਮਿਲਦਾ ਹੈ ਲਾਭ:

ਅੱਜ 23 ਦਸੰਬਰ ਦੀ ਤਾਰੀਖ ਹੈ। ਅੱਜ ਦਾ ਦਿਨ ਬਹੁਤ ਖ਼ਾਸ ਹੈ, ਕਿਉਂਕਿ ਅੱਜ ਦੇ ਦਿਨ ਨੂੰ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਹੀ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਵੱਡੇ ਆਗੂ ਰਹੇ ਚੌਧਰੀ ਚਰਨ ਸਿੰਘ ਦਾ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਰਾਸ਼ਟਰੀ ਕਿਸਾਨ ਦਿਵਸ, ਜਿਸ ਨੂੰ ਕਿਸਾਨ ਦਿਵਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ ਜੋ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਅੱਜ ਦੇ ਇਸ ਖ਼ਾਸ ਮੌਕੇ ‘ਤੇ ਅਸੀਂ ਕਿਸਾਨਾਂ ਨਾਲ ਜੁੜੀਆਂ ਅਜਿਹੀਆਂ ਯੋਜਨਾਵਾਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਕਿਸਾਨਾਂ ਨੂੰ ਸਿੱਧਾ ਫ.
ਨਵੀਂ ਦਿੱਲੀ।

Farmers Day 2025: ਅੱਜ 23 ਦਸੰਬਰ ਦੀ ਤਾਰੀਖ ਹੈ। ਅੱਜ ਦਾ ਦਿਨ ਬਹੁਤ ਖ਼ਾਸ ਹੈ, ਕਿਉਂਕਿ ਅੱਜ ਦੇ ਦਿਨ ਨੂੰ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਹੀ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਵੱਡੇ ਆਗੂ ਰਹੇ ਚੌਧਰੀ ਚਰਨ ਸਿੰਘ ਦਾ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਰਾਸ਼ਟਰੀ ਕਿਸਾਨ ਦਿਵਸ, ਜਿਸ ਨੂੰ ਕਿਸਾਨ ਦਿਵਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ ਜੋ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਅੱਜ ਦੇ ਇਸ ਖ਼ਾਸ ਮੌਕੇ ‘ਤੇ ਅਸੀਂ ਕਿਸਾਨਾਂ ਨਾਲ ਜੁੜੀਆਂ ਅਜਿਹੀਆਂ ਯੋਜਨਾਵਾਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਕਿਸਾਨਾਂ ਨੂੰ ਸਿੱਧਾ ਫਾਇਦਾ ਹੁੰਦਾ ਹੈ। ਤੁਸੀਂ PM Kisan Yojana ਬਾਰੇ ਜ਼ਰੂਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਇਸੇ ਤਰ੍ਹਾਂ ਦੀਆਂ ਅਜਿਹੀਆਂ ਟੌਪ 5 ਯੋਜਨਾਵਾਂ ਬਾਰੇ ਦੱਸਾਂਗੇ ਜਿਨ੍ਹਾਂ ਤੋਂ ਤੁਹਾਨੂੰ ਸਿੱਧਾ ਲਾਭ ਮਿਲ ਸਕਦਾ ਹੈ। ਆਓ ਇੱਕ-ਇੱਕ ਕਰਕੇ ਟੌਪ 5 ਕਿਸਾਨ ਯੋਜਨਾਵਾਂ ਬਾਰੇ ਜਾਣਦੇ ਹਾਂ।

ਕਿਸਾਨ ਦਿਵਸ 2025 (Farmers Day 2025): ਕਿਸਾਨਾਂ ਨਾਲ ਜੁੜੀਆਂ ਟੌਪ 5 ਯੋਜਨਾਵਾਂ

  • ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (Pradhan Mantri Kisan Samman Nidhi Yojana)
  • ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (Pradhan Mantri Kisan MaanDhan Yojana)
  • ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (Pradhan Mantri Fasal Bima Yojana)
  • ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ / ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (Pradhan Mantri Krishi Sinchayee Yojana)
  • ਕਿਸਾਨ ਕ੍ਰੈਡਿਟ ਕਾਰਡ ਯੋਜਨਾ (Kisan Credit Card (KCC) Scheme)

ਕੀ ਹੈ ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ? What is PM Kisan Yojana?

ਪੀ.ਐਮ. ਕਿਸਾਨ ਯੋਜਨਾ ਭਾਰਤ ਸਰਕਾਰ ਦੀ ਇੱਕ ਅਜਿਹੀ ਸਕੀਮ ਹੈ ਜਿਸ ਰਾਹੀਂ ਕਿਸਾਨਾਂ ਨੂੰ ਹਰ ਸਾਲ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦਿੱਤੇ ਜਾਂਦੇ ਹਨ। ਇਹ ਰਾਸ਼ੀ ਤਿੰਨ ਕਿਸ਼ਤਾਂ ਵਿੱਚ (ਹਰ ਕਿਸ਼ਤ 2-2 ਹਜ਼ਾਰ ਰੁਪਏ) ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਜਾਂਦੀ ਹੈ। ਹੁਣ ਤੱਕ ਇਸ ਯੋਜਨਾ ਤਹਿਤ 21 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਹਰ ਉਹ ਕਿਸਾਨ ਜਿਸ ਕੋਲ ਆਪਣੀ ਵਾਹੀਯੋਗ ਜ਼ਮੀਨ ਹੈ, ਇਸ ਲਈ ਅਪਲਾਈ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਕੀ ਹੈ? What is PM Kisan Maandhan Yojana?

ਇਹ ਯੋਜਨਾ ਵੀ ਕੇਂਦਰ ਸਰਕਾਰ ਵੱਲੋਂ ਚਲਾਈ ਜਾਂਦੀ ਹੈ। ਇਸ ਤਹਿਤ ਛੋਟੇ ਅਤੇ ਸੀਮਾਂਤ ਕਿਸਾਨ (SMF) ਕੁਝ ਸ਼ਰਤਾਂ ਅਧੀਨ ਪੈਨਸ਼ਨ ਫੰਡ ਵਿੱਚ ਹਰ ਮਹੀਨੇ ਪੈਸੇ ਜਮ੍ਹਾ ਕਰਵਾ ਕੇ ਇਸ ਦੇ ਮੈਂਬਰ ਬਣ ਸਕਦੇ ਹਨ। ਜਿੰਨੀ ਰਕਮ ਕਿਸਾਨ ਜਮ੍ਹਾ ਕਰੇਗਾ, ਉਨੀ ਹੀ ਰਕਮ ਕੇਂਦਰ ਸਰਕਾਰ ਵੀ ਦੇਵੇਗੀ। 18 ਤੋਂ 40 ਸਾਲ ਦੀ ਉਮਰ ਦੇ ਕਿਸਾਨ ਨੂੰ 60 ਸਾਲ ਦੀ ਉਮਰ ਤੱਕ ਹਰ ਮਹੀਨੇ 55 ਰੁਪਏ ਤੋਂ 200 ਰੁਪਏ ਤੱਕ ਦਾ ਯੋਗਦਾਨ ਦੇਣਾ ਹੋਵੇਗਾ। 60 ਸਾਲ ਦੀ ਉਮਰ ਤੋਂ ਬਾਅਦ, ਕਿਸਾਨਾਂ ਨੂੰ ਹਰ ਮਹੀਨੇ 3,000 ਰੁਪਏ ਪੈਨਸ਼ਨ ਮਿਲਦੀ ਹੈ।

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੀ ਹੈ? What is PM Fasal Bima Yojana?

ਇਹ ਯੋਜਨਾ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ। ਇਸ ਦਾ ਮਕਸਦ ਬਿਜਾਈ ਤੋਂ ਲੈ ਕੇ ਕਟਾਈ ਤੱਕ ਦੇ ਕੁਦਰਤੀ ਖ਼ਤਰਿਆਂ ਤੋਂ ਕਿਸਾਨਾਂ ਨੂੰ ਬਚਾਉਣਾ ਅਤੇ ਕਲੇਮ ਦੀ ਸਹੀ ਰਕਮ ਦੇਣਾ ਹੈ। ਇਹ ਸਕੀਮ ਸਾਰੇ ਕਿਸਾਨਾਂ ਲਈ ਉਪਲਬਧ ਹੈ। ਜੇਕਰ ਤੁਸੀਂ ਬਿਜਾਈ ਤੋਂ ਪਹਿਲਾਂ ਬੀਮਾ ਕਰਵਾਉਂਦੇ ਹੋ ਅਤੇ ਕੁਦਰਤੀ ਆਫ਼ਤ ਨਾਲ ਫਸਲ ਖ਼ਰਾਬ ਹੋ ਜਾਂਦੀ ਹੈ, ਤਾਂ ਤੁਹਾਨੂੰ ਉਸਦਾ ਮੁਆਵਜ਼ਾ (ਕਲੇਮ) ਮਿਲੇਗਾ।

ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਕੀ ਹੈ? What is Paramparagat Krishi Vikas Yojana?

ਪਿਛਲੇ 10 ਸਾਲਾਂ ਵਿੱਚ PKVY ਭਾਰਤ ਵਿੱਚ ਟਿਕਾਊ ਖੇਤੀ ਦਾ ਮੁੱਖ ਆਧਾਰ ਬਣ ਗਈ ਹੈ। ਇਹ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਦੀ ਹੈ। ਇਹ ਸਕੀਮ ਨੈਸ਼ਨਲ ਮਿਸ਼ਨ ਆਨ ਸਸਟੇਨੇਬਲ ਐਗਰੀਕਲਚਰ (NMSA) ਦਾ ਹਿੱਸਾ ਹੈ। ਸਾਰੇ ਕਿਸਾਨ ਅਤੇ ਸੰਸਥਾਵਾਂ ਇਸ ਲਈ ਅਪਲਾਈ ਕਰ ਸਕਦੀਆਂ ਹਨ ਪਰ ਇਸ ਲਈ ਜ਼ਮੀਨ ਦੀ ਵੱਧ ਤੋਂ ਵੱਧ ਸੀਮਾ 2 ਹੈਕਟੇਅਰ ਹੈ। ਇਸ ਤਹਿਤ ਜੈਵਿਕ ਖੇਤੀ ਅਪਣਾਉਣ ਵਾਲੇ ਕਿਸਾਨਾਂ ਨੂੰ ਤਿੰਨ ਸਾਲਾਂ ਵਿੱਚ ਪ੍ਰਤੀ ਹੈਕਟੇਅਰ 31,500 ਰੁਪਏ ਮਿਲਦੇ ਹਨ।

ਕਿਸਾਨ ਕ੍ਰੈਡਿਟ ਕਾਰਡ ਯੋਜਨਾ ਕੀ ਹੈ? What is Kisan Credit Card Yojana?

ਇਸ ਯੋਜਨਾ ਤਹਿਤ ਕਿਸਾਨਾਂ ਨੂੰ ਬਹੁਤ ਹੀ ਸਸਤੀਆਂ ਦਰਾਂ ‘ਤੇ ਕਰਜ਼ਾ (Loan) ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਕਿਸਾਨਾਂ ਨੂੰ 2% ਵਿਆਜ ਸਬਸਿਡੀ ਅਤੇ ਸਮੇਂ ਸਿਰ ਕਰਜ਼ਾ ਮੋੜਨ ‘ਤੇ 3% ਵਾਧੂ ਛੋਟ ਦਿੰਦੀ ਹੈ, ਜਿਸ ਨਾਲ ਕਿਸਾਨਾਂ ਨੂੰ ਸਾਲਾਨਾ ਸਿਰਫ਼ 4% ਵਿਆਜ ‘ਤੇ ਲੋਨ ਮਿਲਦਾ ਹੈ। ਇਸ ਯੋਜਨਾ ਤਹਿਤ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ, ਜੋ ਕਿ ਕਿਸਾਨ ਦੀ ਜ਼ਮੀਨ ‘ਤੇ ਨਿਰਭਰ ਕਰਦਾ ਹੈ।

Leave a Reply

Your email address will not be published. Required fields are marked *