ਭਾਰਤ-ਅਮਰੀਕਾ ਰਿਸ਼ਤਿਆਂ ‘ਤੇ ਟਰੰਪ ਦਾ ਵੱਡਾ ਬਿਆਨ, ਬੋਲੇ-‘PM ਮੋਦੀ ਮੇਰੇ ਤੋਂ ਖੁਸ਼ ਨਹੀਂ…’

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸਬੰਧ ਹਨ, ਪਰ PM ਮੋਦੀ ਉਨ੍ਹਾਂ ਤੋਂ ਖੁਸ ਨਹੀਂ ਹਨ ਅਤੇ ਇਸ ਦਾ ਕਾਰਨ ਟੈਰਿਫ ਹੈ। ਮੰਗਲਵਾਰ ਨੂੰ ਰਿਪਬਲਿਕਨ ਪਾਰਟੀ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਮੇਰੇ ਕੋਲ ਆਏ ਅਤੇ ਬੋਲੇ ਕਿ ਕੀ ਮੈਂ ਉਨ੍ਹਾਂ ਨਾਲ ਮਿਲ ਸਕਦਾ ਹਾਂ, ਇਸ ਲਈ ਮੈਂ ਉਨ੍ਹਾਂ ਨੂੰ ਮਿਲਿਆ। ਮੇਰੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸਬੰਧ ਹਨ, ਪਰ ਉਹ ਮੇਰੇ ਤੋਂ ਖੁਸ਼ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਤੇਲ ਕਰਕੇ ਬਹੁਤ ਜਿਆਦ ਟੈਰਿਫ ਦੇਣਾ ਪੈ ਰਿਹਾ ਹੈ। ਹਾਲਾਂਕਿ ਹੁਣ ਉਹ ਰੂਸ ਤੋਂ ਤੇਲ ਖਰੀਦ ਕੇ ਕਮੀ ਲਿਆ ਰਿਹਾ ਹਨ।”

ਟਰੰਪ ਨੇ ਭਾਰਤ ‘ਤੇ 50 ਫੀਸਦੀ ਟੈਰਿਫ ਲਗਾਇਆ ਹੈ, ਜਿਸਦੇ ਨਾਲ ਰੂਸੀ ਤੇਲ ਦੀ ਖਰੀਦ ‘ਤੇ 25 ਪ੍ਰਤੀਸ਼ਤ ਵਾਧੂ ਟੈਰਿਫ ਲਗਾਇਆ ਗਿਆ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਉਹ ਭਾਰਤ ‘ਤੇ ਰੂਸ ਤੋਂ ਤੇਲ ਖਰੀਦਣ ਲਈ ਦੁਬਾਰਾ ਦਬਾਅ ਵਧਾ ਰਹੇ ਹਨ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਵੀਂ ਦਿੱਲੀ ਇਸ ਮੁੱਦੇ ‘ਤੇ ਸਹਿਯੋਗ ਨਹੀਂ ਕਰਦੀ ਹੈ ਤਾਂ ਵਾਸ਼ਿੰਗਟਨ ਭਾਰਤ ‘ਤੇ ਟੈਰਿਫ ਹੋਰ ਵਧਾ ਸਕਦਾ ਹੈ।

ਏਅਰ ਫੋਰਸ ਵਨ ‘ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਬਹੁਤ ਚੰਗੇ ਇਨਸਾਨ ਹਨ। ਉਹ ਇੱਕ ਨੇਕ ਇਨਸਾਨ ਹਨ।” ਉਹ ਜਾਣਦੇ ਸਨ ਕਿ ਮੈਂ ਖੁਸ਼ ਨਹੀਂ ਸੀ ਅਤੇ ਮੈਨੂੰ ਖੁਸ਼ ਕਰਨਾ ਉਨ੍ਹਾਂ ਲਈ ਜਰੂਰੀ ਸੀ। ਉਹ ਵਪਾਰ ਕਰਦੇ ਹਨ ਤਾਂਅਸੀਂ ਉਨ੍ਹਾਂ ‘ਤੇ ਬਹੁਤ ਟੈਰਿਫ ਵਧਾ ਸਕਦੇ ਹਾਂ। ਇਹ ਉਨ੍ਹਾਂ ਲਈ ਬਹੁਤ ਮਾੜਾ ਹੋਵੇਗਾ।”

ਟਰੰਪ ਨੇ ਦਾਅਵਾ ਕੀਤਾ ਕਿ ਦੁਨੀਆ ਭਰ ਦੇ ਦੇਸ਼ਾਂ ‘ਤੇ ਲਗਾਏ ਗਏ ਇੰਪੋਰਟ ਟੈਰਿਫ ਅਮਰੀਕਾ ਨੂੰ 600 ਬਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕਰ ਰਹੇ ਹਨ, ਜਿਸ ਨਾਲ ਦੇਸ਼ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਦੋਵਾਂ ਮੋਰਚਿਆਂ ‘ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ​​ਹੋ ਗਿਆ ਹੈ। ਟਰੰਪ ਨੇ ਮੀਡੀਆ ‘ਤੇ ਇਸ ਪ੍ਰਾਪਤੀ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ। ਟਰੰਪ ਨੇ ਕਿਹਾ ਕਿ ਟੈਰਿਫਾਂ ਕਾਰਨ ਅਮਰੀਕਾ ਨਾ ਸਿਰਫ਼ ਆਰਥਿਕ ਤੌਰ ‘ਤੇ ਮਜ਼ਬੂਤ ​​ਹੋਇਆ ਹੈ, ਸਗੋਂ ਰਾਸ਼ਟਰੀ ਸੁਰੱਖਿਆ ਮੋਰਚੇ ‘ਤੇ ਵੀ ਉਸ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਅਤੇ ਸਤਿਕਾਰਯੋਗ ਬਣ ਗਈ ਹੈ।

Leave a Reply

Your email address will not be published. Required fields are marked *